ਪੰਜਾਬੀ ਗਾਇਕਾ ਨੇ ਲਿਖਿਆ 'Letter To CM', ਪੜ੍ਹ ਛੁੱਟ ਜਾਣਗੇ CM ਮਾਨ ਦੇ ਪਸੀਨੇ
Jenny Johal New Song 'Letter To CM': ਨਾਮਵਰ ਪੰਜਾਬੀ ਗਾਇਕਾ ਜੈਨੀ ਜੌਹਲ ਜੋ ਮਰਹੂਮ ਸਿੱਧੂ ਮੂਸੇਵਾਲਾ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੀ ਆਈ ਹੈ, ਨੇ ਇਸ ਵਾਰ ਕੁਝ ਅਜਿਹਾ ਕਰ ਦਿੱਤਾ ਵੀ ਹਾਸਰਸ ਕਲਾਕਾਰ ਤੋਂ ਮੁੱਖ ਮੰਤਰੀ ਬਣਨ ਵਾਲੇ ਭਗਵੰਤ ਮਾਨ ਦੇ ਆਪਣੇ ਪਸੀਨੇ ਛੁੱਟ ਜਾਣਗੇ, ਜੇਕਰ ਉਨ੍ਹਾਂ ਜੈਨੀ ਦਾ ਨਵਾਂ ਗੀਤ ਸੁਣ ਲਿਆ।
ਆਪਣੇ ਇਸ ਨਵੇਂ ਗੀਤ ਵਿਚ ਜੌਹਲ ਨੇ ਸਿੱਧੂ ਦੇ ਲਈ ਇਨਸਾਫ਼ ਮੰਗਿਆ। ਇਸ ਤੋਂ ਪਹਿਲਾਂ ਵੀ ਉਹ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦੀ ਆ ਰਹੀ ਹੈ ਅਤੇ ਇਸ ਕੜੀ ਵਿਚ ਜੈਨੀ ਦੇ ਇਸ ਕਦਮ ਨਾਲ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਥੋੜ੍ਹਾ ਆਸਰਾ ਜ਼ਰੂਰ ਮਿਲਿਆ, ਕਿ ਸ਼ਾਇਦ ਕੁੰਭਕਰਨੀ ਨੀਂਦ ਸੁਤੀ ਪਈ ਸੂਬਾ ਸਰਕਾਰ ਜਾਗ ਜਾਵੇ ਅਤੇ ਉਨ੍ਹਾਂ ਦੇ 'Legend' ਨੂੰ ਇਨਸਾਫ਼ ਮਿਲ ਜਾਵੇ।
ਆਪਣੇ ਇਸ ਗੀਤ ਵਿਚ ਜਿਸਨੂੰ ਨਾ ਸਿਰਫ਼ ਜੈਨੀ ਜੌਹਲ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਬਲਕਿ ਸੰਗੀਤਬੱਧ ਵੀ ਉਨ੍ਹਾਂ ਖ਼ੁਦ ਕੀਤਾ, ਵਿਚ ਗਾਇਕਾ ਨੇ ਮਾਨ 'ਤੇ ਸਿੱਧੇ ਨਿਸ਼ਾਨੇ ਸਾਧੇ ਹਨ। ਜਿਸ ਵਿਚ ਉਨ੍ਹਾਂ ਇਹ ਇਲਜ਼ਾਮ ਵੀ ਲਾਇਆ ਕਿ ਕਿਸ ਤਰ੍ਹਾਂ ਰਾਜਨੀਤਿਕ ਜਗਤ ਵਿਚ ਆਪਣੀ ਵਾਹੋ ਵਾਹੀ ਬਟੋਰਨ ਲਈ ਸਿੱਧੂ ਦੀ ਸਕਿਉਰਿਟੀ ਹਟਾ ਦਿੱਤੀ ਗਈ, ਇਸਦੀ ਜਾਣਕਾਰੀ ਵੀ ਨਸ਼ਰ ਕਰ ਦਿੱਤੀ ਗਈ ਅਤੇ 'Chobbar' ਗਾਇਕ ਦੀ ਮੌਤ ਤੋਂ ਬਾਅਦ ਅੱਜ ਤੱਕ ਵੀ ਜਿਸਨੇ ਇਹ ਗੁਨ੍ਹਾਂ ਕੀਤਾ, ਜਿਸਨੇ ਇਹ ਜਾਣਕਾਰੀ ਨਸ਼ਰ ਕੀਤੀ, ਉਸਦਾ ਨਾਂ ਸਾਹਮਣੇ ਨਹੀਂ ਆਇਆ ਹੈ। ਜੋ ਕਿ ਆਪਣੇ ਆਪ ਵਿਚ ਇੱਕ ਵੱਡਾ ਸਵਾਲ ਹੈ, ਜੇਕਰ ਕੋਈ ਗੁਨ੍ਹਾਗਾਰ ਨਹੀਂ ਹੈ 'ਤੇ ਫਿਰ ਕਾਨੂੰਨ ਸਜ਼ਾ ਕਿਸਨੂੰ ਦਵੇ? ਸੋ ਸਿੱਧੂ ਦੇ ਕਤਲ ਦੇ ਪੰਜ ਮਹੀਨਿਆਂ ਬਾਅਦ ਵੀ ਜੇ ਇਹ ਨਹੀਂ ਪੱਤਾ ਲੱਗ ਸੱਕਿਆ ਵੀ ਗਲਤੀ ਕਿਸਦੀ ਸੀ ਤਾਂ ਸ਼ਾਇਦ ਇਹ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਆਪਣੇ ਆਪ ਵਿਚ ਵੱਡਾ ਸਵਾਲ ਹੈ।