ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਦਾ ਅੱਜ ਜਨਮਦਿਨ, ਚਾਹੁਣ ਵਾਲੇ ਇੰਝ ਦੇ ਰਹੇ ਨੇ ਵਧਾਈਆਂ,ਪੰਜਾਬੀ ਗਾਇਕੀ ਦੇ ਉਸਤਾਦ ਆਖੇ ਜਾਨ ਵਾਲੇ ਬੱਬੂ ਮਾਨ ਅੱਜ ਆਪਣਾ 44ਵਾਂ ਜਨਮਦਿਨ ਮਨ੍ਹਾ ਰਹੇ ਹਨ। ਜਿਸ ਦੌਰਾਨ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਪੰਜਾਬ ਦੇ ਜ਼ਿਲ੍ਹੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ। ਬੱਬੂ ਮਾਨ ਦਾ ਅਸਲ ਨਾਮ ਤੇਜਿੰਦਰ ਸਿੰਘ ਮਾਨ ਉਰਫ ਖੰਟ ਵਾਲਾ ਮਾਨ ਹੈ।
ਬੱਬੂ ਮਾਨ ਇੱਕ ਪੰਜਾਬੀ ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜਸੇਵੀ ਵੀ ਹੈ। ਉਹਨਾਂ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਉਸਨੇ 1998 ਵਿੱਚ ਇੱਕ ਗਾਇਕ ਦੇ ਤੌਰ ’ਤੇ ਸ਼ੁਰੂਆਤ ਕੀਤੀ।ਉਸ ਦੇ ਵਿਲੱਖਣ ਬੋਲ, ਜੀਵ ਕਵਿਤਾ ਅਤੇ ਬਿਜਲੀ ਦੇ ਪ੍ਰਦਰਸ਼ਨ ਲਈ ਮਸ਼ਹੂਰ, ਬੱਬੂ ਮਾਨ ਨੇ 1998 ਵਿਚ ਆਪਣੀ ਪਹਿਲੀ ਐਲਬਮ 'ਸੱਜਣ ਰੂਮਾਲ ਦੇ ਗਿਆ' ਨੂੰ ਰਿਕਾਰਡ ਕੀਤਾ।
ਹੋਰ ਪੜ੍ਹੋ:ਜੇਕਰ ਤੁਸੀਂ ਵੀ ਹੋ ਮੁਲਾਜ਼ਮ ਤਾਂ ਹੁਣੇ ਪੜ੍ਹੋ ਇਹ ਖ਼ਬਰ !
ਬੱਬੂ ਮਾਨ ਗਾਇਕੀ ਦੇ ਨਾਲ ਨਾਲ ਫ਼ਿਲਮਾਂ 'ਚ ਵੀ ਆਪਣੀ ਕਲਾਂ ਪੇਸ਼ ਕਰ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ ਹੈ। ਜ਼ਿਕਰ ਏ ਖਾਸ ਹੈ ਕਿ ਬੱਬੂ ਮਾਨ ਨੇ 2003 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਆਧਾਰ ਤੇ ਇੱਕ ਫਿਲਮ ਬਣਾਈ, ਹਵਾਏ' 2006 ਵਿਚ, ਮਾਨ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ' ਰੱਬ ਨੇ ਬਣਾਈਆ ਜੋੜੀਆਂ ' 'ਚ ਮੁੱਖ ਭੂਮਿਕਾ ਨਿਭਾਈ ।ਇਸ ਤੋਂ ਬਾਅਦ ਬੱਬੂ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਫ਼ਿਲਮਾਂ ਝੋਲੀ ਪਾਈਆਂ।
ਅਦਾਰਾ ਪੀਟੀਸੀ ਵੱਲੋਂ ਵੀ ਬੱਬੂ ਮਾਨ ਨੂੰ ਜਨਮਦਿਨ ਦੀਆਂ ਮੁਬਾਰਕਾਂ।
-PTC News