ਕੁਦਰਤ ਦੀ ਗੋਦ ਵਿੱਚ ਬੈਠੇ 'ਬਾਬਾ ਬੋਹੜ' ਦੀ ਚਾਹ ਦਾ ਹੈ ਹਰ ਕੋਈ ਮੁਰੀਦ..

ਮੱਠੀ ਅੱਗ ਅਤੇ ਕੋਲੇ ਦੀ ਪੱਠੀ ਤੇ ਬਣੀ ਇਸ ਚਾਹ ਦੇ ਇਨ੍ਹੇਂ ਖ਼ਾਸ ਸਵਾਦ ਦੇ ਪਿੱਛੇ ਦੀ ਰੈਸਿਪੀ ਬਹੁਤ ਹੀ ਆਮ ਜਿਹੀ ਹੈ, ਉਹ ਕਹਿੰਦੇ ਹਨ, ਕਿ ਉਹ ਸਾਰੇ ਲੌਂਗ,ਇਲਾਇਚੀ ਅਦਰਕ ਆਦਿ ਪਾਕੇ ਇਸ ਦਾ ਸਵਾਦ ਬਹੁਤ ਖ਼ਾਸ ਹੋ ਜਾਂਦਾ ਹੈ ਜੋ ਲੋਕਾਂ ਨੂੰ ਬੇਹਦ ਪਸੰਦ ਆਓਂਦਾ ਹੈ।

By  Shameela Khan July 24th 2023 04:00 PM -- Updated: July 24th 2023 05:42 PM

ਅੰਮ੍ਰਿਤਸਰ: ਮੱਠੀ ਅੱਗ ਅਤੇ ਕੋਲੇ ਦੀ ਪੱਠੀ ਤੇ ਬਣੀ ਇਸ ਚਾਹ ਦੇ ਇਨ੍ਹੇਂ ਖ਼ਾਸ ਸਵਾਦ ਦੇ ਪਿੱਛੇ ਦੀ ਰੈਸਿਪੀ ਬਹੁਤ ਹੀ ਆਮ ਜਿਹੀ ਹੈ। ਅਜੀਤ ਸਿੰਘ ਕਹਿੰਦੇ ਨੇ, "ਲੌਂਗ, ਇਲਾਇਚੀ, ਅਦਰਕ ਆਦਿ ਪਾਕੇ ਚਾਹ ਦਾ ਸਵਾਦ ਬਹੁਤ ਅਦਭੁਤ ਹੋ ਜਾਂਦਾ ਹੈ, ਜੋ ਲੋਕਾਂ ਨੂੰ ਬੇਹਦ ਪਸੰਦ ਆਓਂਦਾ ਹੈ।" 

ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿੱਥੇ ਇੱਕ ਇਤਿਹਾਸਿਕ ਮਹੱਤਤਾ ਰੱਖਦੀ ਹੈ, ਉੱਥੇ ਹੀ ਇਸ ਸ਼ਹਿਰ ਦੇ ਖਾਣ-ਪੀਣ ਦਾ ਵੀ ਹਰ ਕੋਈ ਸ਼ੌਕੀਨ ਹੈ। ਅੰਮ੍ਰਿਤਸਰ ਵਿੱਚ ਇੱਕ ਬਹੁਤ ਹੀ ਪੁਰਾਣੇ ਬੋਹੜ ਦੀ ਗੋਦ ਵਿੱਚ ਇਹ ਬਾਬਾ ਇੱਕ ਚਾਹ ਦੀ ਦੁਕਾਨ ਚਲਾ ਰਹੇ ਹਨ। 

ਅਜੀਤ ਸਿੰਘ ਦੀ ਇਹ ਦੁਕਾਨ ਪੰਜਾਬ ਦੇ ਅੰਮ੍ਰਿਤਸਰ ਵਿੱਚ ‘ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਹੈ। ਲੋਕ ਅਕਸਰ ਉਨ੍ਹਾਂ ਨੂੰ ਬਾਬਾ ਬੋਹੜ ਕਹਿ ਕੇ ਬੁਲਾਓਂਦੇ ਹਨ। ਜਦੋਂ ਵੀ ਕੋਈ ਉਨ੍ਹਾਂ ਦੀ ਦੁਕਾਨ 'ਤੇ ਚਾਹ ਪੀ ਕੇ ਪੈਸੇ ਦੇ ਦੇਵੇ ਤਾਂ ਠੀਕ ਹੈ, ਨਹੀਂ ਤਾਂ ਉਹ ਕਿਸੇ ਤੋਂ ਵੀ ਪੈਸੇ ਨਹੀਂ ਮੰਗਦੇ। ਇਸ ਤਰ੍ਹਾਂ ਉਹ ਪਿਛਲੇ 45 ਸਾਲਾਂ ਤੋਂ ਲਗਾਤਾਰ ਆਪਣੀ ਦੁਕਾਨ ਚਲਾ ਰਹੇ ਹਨ। 

ਪੀ.ਟੀ.ਸੀ ਨਿਊਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਬਾ ਜੀ ਕਹਿੰਦੇ ਨੇ, "ਮੇਰਾ ਨਾਮ ਅਜੀਤ ਸਿੰਘ ਹੈ, ਮੈਂ ਪਿਛਲੇ 43 ਸਾਲ ਤੋਂ ਇੱਥੇ ਚਾਹ ਦੀ ਦੁਕਾਨ ਲਗਾ ਰਿਹਾ ਹਾਂ।  50 ਪੈਸੇ ਤੋਂ ਮੈਂ ਇਹ ਚਾਹ ਦਾ ਕੱਪ ਸ਼ੁਰੂ ਕੀਤਾ ਸੀ।" 

ਕੋਲਿਆਂ ਦੀ ਪੱਠੀ ਤੇ ਬਣੀ ਇਹ ਚਾਹ ਪੀਣ ਲਈ ਲੋਕ ਦੂਰੋਂ ਦੁਰਾਡਿਓਂ ਆਓਂਦੇ ਹਨ। ਉਨ੍ਹਾਂ ਦੱਸਿਆ, "ਗੈਸ ਅਤੇ ਚੁੱਲ੍ਹੇ ਨਾਲੋਂ ਇਸ ਉੱਤੇ ਚਾਹ ਸਵਾਦ ਬਣਦੀ ਹੈ। ਇਸ ਕੰਮ ਨੂੰ ਸ਼ੁਰੂ ਕਰਨ ਵਾਸਤੇ ਮੇਰੇ ਕੋਲ ਪੈਸੇ ਨਹੀਂ ਸਨ, ਮੈਂ ਆਪਣੇ ਇੱਕ ਦੋਸਤ ਤੋਂ 20 ਰੁਪਏ ਉਧਾਰੇ ਲੈਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਅੱਜ  ਮੈਨੂੰ ਲੋਕਾਂ ਨੂੰ ਪਿਆਰ ਨਾਲ ਚਾਹ ਪਿਲਾਕੇ ਸੁਕੂਨ ਮਿਲਦਾ ਹੈ।


ਮਹਿੰਦਰਾ ਗਰੁੱਪ ਦੇ ਚੇਅਰਮੈਨ ਅਨੰਤ ਮਹਿੰਦਰਾ ਦੇ ਟਵੀਟ ਜ਼ਰੀਏ ਕਿਹਾ, "ਅੰਮ੍ਰਿਤਸਰ ਵਿੱਚ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ। ਪਰ ਅਗਲੀ ਵਾਰ ਜਦੋਂ ਮੈਂ ਸ਼ਹਿਰ ਦਾ ਦੌਰਾ ਕਰਾਂਗਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ, ਮੈਂ ਇਸ 'ਚਾਹ ਦੇ ਮੰਦਰ' ਦਾ ਦੌਰਾ ਕਰਨ ਜ਼ਰੂਰ ਆਵਾਂਗਾ।  ਜਿਸ ਨੂੰ ਬਾਬਾ 40 ਸਾਲਾਂ ਤੋਂ ਵੱਧ ਸਮੇਂ ਤੋਂ ਚਲਾ ਰਿਹਾ ਹੈ। ਸਾਡੇ ਦਿਲ ਸੰਭਾਵੀ ਤੌਰ 'ਤੇ ਸਭ ਤੋਂ ਵੱਡੇ ਮੰਦਰ ਹਨ।"



- ਰਿਪੋਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਸੀਮਾ ਹੈਦਰ ਤੋਂ ਬਾਆਦ ਹੁਣ ਆਪਣੇ ਫੇਸਬੁੱਕ ਪ੍ਰੇਮੀ ਲਈ ਪਾਕਿਸਤਾਨ ਪਹੁੰਚੀ ਭਾਰਤ ਦੀ ਅੰਜੂ

Related Post