ਮਹਿਲਾ ਦੁਆਰਾ ਨੌਜਵਾਨ 'ਤੇ ਪਰਚਾ ਕਰਵਾਉਣ 'ਤੇ ਨੌਜਵਾਨ ਨੇ ਨਹਿਰ ਵਿੱਚ ਮਾਰੀ ਛਾਲ

By  Jasmeet Singh December 7th 2022 05:44 PM

ਯੋਗੇਸ਼, (ਹੁਸ਼ਿਆਰਪੁਰ, 7 ਦਸੰਬਰ): ਦਸੂਹਾ ਦੇ ਪਿੰਡ ਭਡਿਆਰਾ ਦੇ ਵਿੱਚ ਇੱਕ ਨੌਜਵਾਨ ਵੱਲੋਂ ਸ਼ਾਹ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਸੰਦੀਪ ਕੁਮਾਰ ਉਮਰ ਕਰੀਬ ਦੇ ਪਿਤਾ ਮੋਹਿੰਦਰ ਸਿੰਘ ਨੇ ਦੱਸਿਆ ਕੀ ਬੀਤੇ ਦਿਨਾ ਪਿੰਡ ਵਿੱਚ ਰਹਿਣ ਵਾਲੀ ਵਿਆਹੁਤਾ ਮਹਿਲਾ ਵੱਲੋਂ ਉਸ ਦੇ ਲੜਕੇ 'ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸਦਾ ਲੜਕਾ ਪੁਲਿਸ ਦੇ ਡਰ ਤੋਂ ਘਰੋਂ ਲਾਪਤਾ ਰਹਿਣ ਲਗਾ। 

ਮ੍ਰਿਤਕ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਉੱਤੇ ਮਹਿਲਾ 'ਤੇ ਪਿੰਡ ਦੇ ਹੋਰਾ ਵਿਅਕਤੀਆਂ ਵੱਲੋਂ ਮਿਲ ਕੇ ਸਾਜਿਸ ਤਹਿਤ ਮਾਮਲਾ ਦਰਜ ਕਰਵਾਇਆ ਗਿਆ।ਲੜਕੇ ਦੇ ਪਿਤਾ ਨੇ ਇਹ ਵੀ ਕਿਹਾ ਕਿ ਮਹਿਲਾ 'ਤੇ ਉਸਦੇ ਸਾਥੀਆਂ ਵੱਲੋਂ ਲੜਕੇ ਉੱਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਤੇ ਮਾਮਲੇ ਦੇ ਨਿਪਟਾਰੇ ਲਈ ਮਹਿਲਾ ਵੱਲੋਂ ਚਾਰ ਲੱਖ ਰੁਪਏ 'ਤੇ ਕੁੱਝ ਗਹਿਣੇ ਵੀ ਵਸੂਲੇ ਗਏ ਸਨ। 

ਜਿਸ ਤੋਂ ਬਾਅਦ ਲੜਕੇ ਵੱਲੋਂ ਪਰੇਸ਼ਾਨ ਹੋ ਕਿ ਇਹ ਕਦਮ ਚੁਕਿਆ ਗਿਆ। ਮ੍ਰਿਤਕ ਲੜਕੇ ਸੰਦੀਪ ਕੁਮਾਰ ਵੱਲੋਂ ਆਤਮਹੱਤਿਆ ਤੋਂ ਪਹਿਲਾ ਇੱਕ ਆਡੀਓ ਵੀ ਵਾਈਰਲ ਕੀਤੀ ਗਈ ਸੀ ਜਿਸ ਵਿੱਚ ਲੜਕੇ ਨੇ ਤੰਗ ਪ੍ਰੇਸ਼ਾਨ ਕਰਨ ਵਾਲੀ ਮਹਿਲਾ ਤੇ ਉਸਦੇ ਸਾਥੀਆਂ ਦੇ ਨਾਮ ਵੀ ਲਏ ਸਨ। 

ਇਹ ਵੀ ਪੜ੍ਹੋ: ਪੰਚਾਇਤ ਨੇ ਅਪਣੇ ਹੀ ਪੰਚ 'ਤੇ ਲੱਖਾਂ ਰੁਪਏ ਦੇ ਬੂਟੇ ਹਜਾਰਾਂ 'ਚ ਵੇਚਣ ਦੇ ਲਾਏ ਇਲਜ਼ਾਮ

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ 2 ਲੜਕੇ ਨੇ ਪਰ ਉਨ੍ਹਾਂ ਵਿਚੋਂ ਕੇਵਲ ਸੰਦੀਪ ਕੁਮਾਰ ਹੀ ਘਰ 'ਚ ਕਮਾਉਣ ਵਾਲਾ ਸੀ ਤੇ ਉਸਦਾ ਦੂਸਰਾ ਭਰਾ ਦਿਮਾਗੀ ਤੋਰ 'ਤੇ ਪਰੇਸ਼ਾਨ ਰਹਿੰਦਾ ਹੈ। ਮ੍ਰਿਤਕ ਲੜਕੇ ਦੇ ਪਿਤਾ ਨੇ ਇਨਸ਼ਾਫ ਦੀ ਮੰਗ ਕਰਦਿਆ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ। ਉਨ੍ਹਾਂ ਦਾ ਵੀ ਕਹਿਣਾ ਕਿ ਉਕਤ ਮਹਿਲਾ ਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੇ ਬੇਟੇ 'ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ, ਜਿਸ ਤੋਂ ਬਾਅਦ ਲੜਕੇ ਨੇ ਪਰੇਸ਼ਾਨ ਹੋ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਮਹਿਲਾ ਤੇ ਉਸਦੇ ਸਾਥੀਆਂ 'ਤੇ ਸ਼ਖਤ ਤੋ ਸ਼ਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸ਼ਾਫ ਮਿਲ ਸਕੇ।

ਦੂਜੇ ਪਾਸੇ ਇਲਾਕਾ ਐਸ.ਐਚ.ਓ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਜੋ ਵੀ ਦੋਸ਼ੀ ਨਿਕਲਦਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

Related Post