ਸਮਰਾਲਾ : ਥਾਣਾ ਸਮਰਾਲਾ ਦੀ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਕਾਬੂ ਕੀਤੇ ਗਏ ਸ਼ਾਪਰ ਸ਼ੂਟਰਾਂ ਦੀ ਪਛਾਣ ਗੁਰਚਰਨ ਸਿੰਘ ਉਰਫ ਨਿੱਕਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਪੱਤਲੀ ਥਾਣਾ ਤਲਵੰਡੀ ਭਾਈ ਜਜ਼ਲ੍ਹਾ ਫਿਰੋਜਪੁਰ ਅਤੇ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਮੱਘਰ ਸਿੰਘ ਵਾਸੀ ਲੰਢੇ ਕੇ ਥਾਣਾ ਸਿਟੀ 1 ਮੋਗਾ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਬਿਨਾਂ ਲਾਇਸੰਸ ਤੋਂ 30 ਬੋਰ ਦਾ ਪਿਸਟਲ ਤੇ 8 ਅਣਚੱਲੇ ਕਾਰਤੂਸ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਨੋ ਸ਼ਾਰਪ ਸ਼ੂਟਰਾਂ ਤੇ ਪਹਿਲਾਂ ਵੀ ਫਾਇਰਿੰਗ ਕਰਨ ਦੇ ਪਰਚੇ ਦਰਜ ਹਨ ਤੇ ਪਿਛਲੇ ਰਿਕਾਰਡ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।