ਪੀਸੀਐਸ ਐਸੋਸੀਏਸ਼ਨ ਦੇ ਸੱਦੇ 'ਤੇ ਸ਼ਨਿੱਚਰਵਾਰ ਨੂੰ ਵੀ ਦਫ਼ਤਰਾਂ 'ਚ ਪਹੁੰਚੇ ਅਧਿਕਾਰੀ

ਤਿੰਨ ਦਿਨਾਂ ਦੀ ਹੜਤਾਲ 'ਤੇ ਗਈ ਪੀਸੀਐਸ ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀਂ ਪ੍ਰਭਾਵਿਤ ਹੋਏ ਕੰਮ ਨੂੰ ਲੈ ਕੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦਫ਼ਤਰ 'ਚ ਬੈਠ ਪੈਂਡਿੰਗ ਕੰਮ ਨੂੰ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ ਸੀ।

By  Jasmeet Singh January 14th 2023 06:07 PM

ਬਠਿੰਡਾ, 14 ਜਨਵਰੀ (ਮੁਨੀਸ਼ ਗਰਗ): ਤਿੰਨ ਦਿਨਾਂ ਦੀ ਹੜਤਾਲ 'ਤੇ ਗਈ ਪੀਸੀਐਸ ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀਂ ਪ੍ਰਭਾਵਿਤ ਹੋਏ ਕੰਮ ਨੂੰ ਲੈ ਕੇ ਸ਼ਨਿੱਚਰਵਾਰ ਅਤੇ  ਐਤਵਾਰ ਨੂੰ ਦਫ਼ਤਰ 'ਚ ਬੈਠ ਪੈਂਡਿੰਗ ਕੰਮ ਨੂੰ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਐਸੋਸੀਏਸ਼ਨ ਦੇ ਸੱਦੇ 'ਤੇ ਆਰ.ਟੀ.ਓ ਰਾਜਦੀਪ ਸਿੰਘ ਬਰਾੜ ਅੱਜ ਆਪਣੇ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਸਾਰਾ ਕੰਮ ਆਨਲਾਈਨ ਹੋਣ ਕਾਰਨ ਕੋਈ ਵੀ ਕੰਮ ਪੈਂਡਿੰਗ ਨਹੀਂ ਬਚਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਰੀ ਨਾਲ ਸੂਚਨਾ ਮਿਲਣ ਕਾਰਨ ਕੁਝ ਅਧਿਕਾਰੀ ਅੱਜ ਦਫ਼ਤਰ ਨਹੀਂ ਪਹੁੰਚ ਸਕੇ ਪਰ ਬਹੁਤੇ ਕਰਮਚਾਰੀ ਆਪਣੀ-ਆਪਣੀ ਡਿਊਟੀ 'ਤੇ ਜ਼ਰੂਰ ਪਹੁੰਚੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਸ਼ਨਿੱਚਰਵਾਰ ਦੇ ਨਾਲ ਨਾਲ ਕੱਲ੍ਹ ਐਤਵਾਰ ਨੂੰ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਤਿੰਨ ਰੋਜ਼ਾ ਹੜਤਾਲ ਦੌਰਾਨ ਉਨ੍ਹਾਂ ਦੇ ਦਫ਼ਤਰ ਦਾ ਕੋਈ ਵੀ ਕੰਮ ਪ੍ਰਭਾਵਤ ਨਹੀਂ ਹੋਇਆ ਕਿਉਂਕਿ ਉਨ੍ਹਾਂ ਦਾ ਜ਼ਿਆਦਾਤਰ ਕੰਮ ਆਨਲਾਈਨ ਹੁੰਦਾ ਹੈ ਜੋ ਕਿ ਇੱਕ ਦੋ ਘੰਟੇ ਦੇ ਵਿੱਚ ਮੁਕੰਮਲ ਹੋ ਜਾਂਦਾ ਹੈ।

Related Post