ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ’ਨਵੀ’ ਉਦਯੋਗਿਕ ਨੀਤੀ ਦੇ ਰਾਹੀਂ ਉਦਯੋਗਪਤੀਆਂ ਨਾਲ ਵੱਡਾ ਫਰਾਡ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦਾ ਮਕਸਦ ਸੂਬੇ ਵਿਚ ਉਦਯੋਗਿਕ ਵਿਕਾਸ ਵਾਸਤੇ ਢੁਕਵਾਂ ਮਾਹੌਲ ਦੇਣ ਵਿਚ ਆਪਣੀ ਅਸਫਲਤਾ ’ਤੇ ਪਰਦਾ ਪਾਉਣਾ ਹੈ ਜਿਸ ਕਾਰਨ ਪੰਜਾਬ ਦੇ ਉਦਯੋਗ ਹੋਰ ਰਾਜਾਂ ਵਿਚ ਜਾ ਰਹੇ ਹਨ।
'ਆਪ' ਦੀ ਨਵੀਂ ਉਦਯੋਗਿਕ ਨੀਤੀ ਨੂੰ ਹਫੜਾ ਦਫੜੀ ਵਿਚ ਲਿਆ ਫੈਸਲਾ ਜਿਸ ਵਿਚ ਘਰੇਲੂ ਉਦਯੋਗਾਂ ਨੂੰ ਕੋਈ ਪ੍ਰੋਤਸਾਹਨ ਨਹੀਂ ਦਿੱਤਾ ਗਿਆ, ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਨੀਤੀ ਸਿਰਫ ਬੇਤੁਕੀ ਬਿਆਨਬਾਜ਼ੀਹੈ। ਉਹਨਾਂ ਕਿਹਾ ਕਿ ਉਦਯੋਗਾਂ ਵਾਸਤੇ ਕੋਈ ਵੀ ਠੋਸ ਲਾਭ ਨਹੀਂ ਹਨ। ਇਸ ਵਿਚ ਕੋਈ ਲਾਭ ਨਹੀਂ ਦਿਸ ਰਿਹਾ ਸਿਵਾਏ। ਉਹਨਾਂ ਕਿਹਾ ਕਿ ਇਸ ਨੀਤੀ ਵਿਚ ਅਜਿਹਾ ਕੁਝ ਨਹੀਂ ਹੈ ਜਿਸ ਨਾਲ ਗੁਆਂਢੀ ਰਾਜਾਂ ਨਾਲ ਨੀਤੀਆਂ ਮੁਕਾਬਲੇ ਵਾਲੀਆਂ ਬਣ ਸਕਣ। ਉਹਨਾਂ ਕਿਹਾ ਕਿ ਅਜਿਹੀ ਕੋਈ ਦਲੀਲ ਨਹੀਂ ਹੈ ਜਿਸ ਕਾਰਨ ਪੰਜਾਬ ਤੋਂ ਬਾਹਰਲੇ ਉਦਯੋਗ ਸੂਬੇ ਵਿਚ ਨਿਵੇਸ਼ ਕਰਨ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਆਉਂਦੇ ਦਿਨਾਂ ਵਿਚ ਉਦਯੋਗਿਕ ਮਾਹੌਲ ਹੋਰ ਮਾੜਾ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ ਵੇਖ ਰਹੇ ਹਾਂ ਕਿ ਪੰਜਾਬ ਦਾ ਉਦਯੋਗ ਉੱਤਰ ਪ੍ਰਦੇਸ਼ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਦਯੋਗ ਬਾਹਰ ਜਾਣ ਦਾ ਅਗਲਾ ਪੜਾਅ ਹੋਰ ਮਾੜਾ ਹੋਵੇਗਾ ਕਿਉਂਕਿ ਬਿਜਲੀ ਸੈਕਟਰ ਅਤੇ ਪੀ ਐਸ ਪੀ ਸੀ ਐਲ ਦੇ ਕੁਪ੍ਰਬੰਧਨ ਕਾਰਨ ਗਰਮੀਆਂ ਵਿਚ ਵੱਡੇ ਵੱਡੇ ਬਿਜਲੀ ਕੱਟ ਲੱਗਣਗੇ ਜਿਸ ਨਾਲ ਸੂਬੇ ਵਿਚ ਉਦਯੋਗਿਕ ਖੇਤਰ ਨੂੰ ਵੱਡੀ ਸੱਟ ਵੱਜੇਗੀ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਪਿਛਲੀ ਕਾਂਗਰਸ ਸਰਕਾਰ ਵੇਲੇ ਨਿਵੇਸ਼ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਤੇ ਇਸ ਕਾਰਨ ਸਰਕਾਰ ਨੇ ਨਿਵੇਸ਼ ਪੰਜਾਬ ਵਿਭਾਗ ਹੀ ਖਤਮ ਕਰ ਦਿੱਤਾ ਸੀ। ਉਹਨਾਂ ਕਿਹਾ ਕਿਹੁਣ ਹਾਲਾਤ ਹੋਰ ਮਾੜੇ ਹਨ।ਅਜਿਹੇ ਇਸ ਕਰ ਕੇ ਹੈ ਕਿਉਂਕਿ ਵਪਾਰੀਆਂ ਭਾਈਚਾਰਾ ਫਿਰੌਤੀਆਂ ਤੋਂ ਪ੍ਰੇਸ਼ਾਨ ਹੈ ਤੇ ਇਸ ਨਾਲ ਪੰਜਾਬ ਬਾਰੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਗਲਤ ਸੰਦੇਸ਼ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਹੁ ਕਰੋੜੀ ਖਰਚਾ ਕਰਨ ਦੇ ਬਾਵਜੂਦ ਮੁੱਖ ਮੰਤਰੀ ਦੇ ਭਾਰਤ ਅਤੇ ਵਿਦੇਸ਼ਾਂ ਦੇ ਦੌਰੇ ਬੁਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ।
ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਵਧੀਆ ਉਦਯੋਗਿਕ ਨੀਤੀ ਲਾਗੂ ਕੀਤੀ ਗਈ ਸੀ ਜਿਸ ਕਾਰਨ ਰਿਕਾਰਡ ਨਿਵੇਸ਼ ਹੋਇਆ ਸੀ। ਉਹਨਾਂ ਕਿਹਾ ਕਿ ਅਜਿਹਾ ਇਸ ਕਾਰਨ ਵੀ ਸੀ ਕਿਉਂਕਿ ਅਸੀਂ ਨਿਵੇਸ਼ ਪੰਜਾਬ ਦੇ ਨਾਂ ਹੇਠ ਇਕ ਵਿਭਾਗ ਸਥਾਪਿਤ ਕੀਤਾ ਸੀ ਜਿਸ ਰਾਹੀਂ ਇਕ ਹੀ ਵਿੰਡੋ ਤਹਿਤ ਸਾਰੀਆਂ ਪ੍ਰਵਾਨਗੀਆਂ ਦਿੱਤੀਆਂ ਜਾਂਦੀਆਂ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਉਦਯੋਗਿਕ ਨੀਤੀ ਅਤੇ ਨਿਵੇਸ਼ ਪੰਜਾਬ ਸੰਸਥਾਵਾਂ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਸੀ ਤੇ ਪੰਜਾਬ ਵਪਾਰ ਕਰਨ ਵਿਚ ਸੌਖ ਦੇ ਨਾਂ ’ਤੇ ਨੰਬਰ ਇਕ ਸੂਬਾ ਬਣ ਗਿਆ ਸੀ। ਉਹਨਾਂ ਕਿਹਾ ਕਿ ਮੰਦੇ ਭਾਗਾਂ ਨੂੰ ਹੁਣ ਅਸੀਂ ਸਾਰੇ ਪੈਮਾਨਿਆਂ ’ਤੇ ਪਛੜ ਰਹੇ ਹਾਂ।