ਮੱਧ ਪ੍ਰਦੇਸ਼ ਤੋਂ ਪਹਿਲੀ ਵਾਰ ਹੁਸ਼ਿਆਰਪੁਰ ਪਹੁੰਚੇ ਸਿਕਲੀਗਰ ਸਿੱਖਾਂ ਦੇ ਜੱਥੇ ਦਾ ਨਿੱਘਾ ਸਵਾਗਤ

By  Jasmeet Singh November 23rd 2022 03:14 PM

ਹੁਸ਼ਿਆਰਪੁਰ, 23 ਨਵੰਬਰ: ਨਿਸ਼ਾਨ ਸਿੰਘ ਆਸਟ੍ਰੇਲੀਆ ਦੀ ਅਗਵਾਈ 'ਚ ਮੱਧ ਪ੍ਰਦੇਸ਼ ਤੋਂ ਚੱਲੀ ਸਿੱਖ ਸੰਗਤ ਵੱਲੋਂ ਮਾਝੇ ਇਲਾਕੇ 'ਚ ਗੁਰਧਾਮਾਂ ਦੇ ਦਰਸ਼ਨਾਂ ਤੋਂ ਬਾਅਦ ਦੁਆਬੇ ਦੀ ਧਰਤੀ 'ਤੇ ਨਿੱਘਾ ਸਵਾਗਤ ਕੀਤਾ ਗਿਆ। ਚਾਰ ਬੱਸਾਂ 'ਚ ਸਵਾਰ ਹੋਕੇ ਆਏ 150 ਦੇ ਕਰੀਬ ਸੰਗਤ ਨੇ ਹੁਸ਼ਿਆਰਪੁਰ ਦੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਅਸਥਾਨ ਪੁਰਹੀਰਾਂ ਵਿਖੇ ਕੁਝ ਦੇਰ ਲਈ ਠਿਹਰਾ ਕੀਤਾ।

ਇਸ ਅਸਥਾਨ ਦੇ ਪ੍ਰਬੰਧਕ ਗੁਰਲਿਆਕਤ ਸਿੰਘ ਬਰਾੜ, ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ ਅਤੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਆਈਆਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲਈ ਤਿਆਰ ਕੀਤੇ ਗਰਮਾਗਰਮ ਪੀਜ਼ਿਆਂ ਤੇ ਮਿਠਾਈਆਂ ਦਾ ਲੰਗਰ ਵਰਤਾਇਆ। 

ਇਸ ਬਾਰੇ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਰਹਿੰਦੀ ਸਿਕਲੀਗਰ ਸਿੱਖ ਸੰਗਤ ਦੀ ਨਵੀਂ ਪੀੜੀ ਨੂੰ ਸਿੱਖ ਧਰਮ, ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦੇ ਮਕਸਦ ਨਾਲ ਇਹ ਯਾਤਰਾ ਆਰੰਭੀ ਗਈ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਤਿਸਰ ਸਮੇਤ ਮਾਝੇ ਦੇ ਇਤਹਿਾਸਿਕ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ ਇਸ ਅਸਥਾਨ 'ਤੇ ਕੁਝ ਦੇਰ ਠਿਹਰਾ ਕਰਨ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਚਾਲੇ ਪਾਏ ਜਾਣਗੇ। ਉਨ੍ਹਾਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਅਸਥਾਨ ਦੇ ਪ੍ਰਬੰਧਕ ਗੁਰਲਿਆਕਤ ਸਿੰਘ ਬਰਾੜ ਅਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਨਿੱਘੇ ਸਵਾਗਤ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਵੱਲੋਂ ਵਾਰਿਸ ਸ਼ਾਹ ਦੀ ਜਨਮ ਸ਼ਤਾਬਦੀ ਮੌਕੇ ਪੁਸਤਕ ਮੇਲੇ ਦਾ ਆਯੋਜਨ

ਇਸ ਉਪਰੰਤ ਲੰਗਰ ਅਸਥਾਨ ਪੁਰਹੀਰਾਂ ਵੱਲੋਂ ਆਈਆਂ ਸੰਗਤਾਂ 'ਚ ਸ਼ਾਮਿਲ ਬੀਬੀਆਂ ਨੂੰ ਗਰਮ ਸ਼ਾਲ, ਮਰਦਾਂ ਲਈ ਗਰਮ ਲੋਈਆਂ ਅਤੇ ਸਾਰੇ ਬੱਚਿਆਂ ਲਈ ਖਿਡੌਣੇ ਭੇਂਟ ਕੀਤੇ ਗਏ। 

Related Post