ਸਿਵਲ ਹਸਪਤਾਲ ਪਾਲਦੀ ‛ਚ ਸਾਫ਼ ਸਫ਼ਾਈ ਦੀ ਆੜ ਹੇਠ ਕੱਟੇ ਦਰਜਨਾਂ ਹਰੇ ਭਰੇ ਦਰੱਖਤ
ਯੋਗੇਸ਼, (ਹੁਸ਼ਿਆਰਪੁਰ, 30 ਨਵੰਬਰ): ਮਾਹਿਲਪੁਰ 'ਚ ਇੱਕ ਪਾਸੇ ਸੂਬਾ ਸਰਕਾਰ ਦਿਨ ਬ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦਾ ਢਿੰਡੋਰਾ ਪਿੱਟ ਰਹੀ ਹੈ। ਹਰ ਸਾਲ ਨਵੇਂ ਦਰੱਖਤ ਲਗਾਉਣ ਲਈ ਤੇ ਪੁਰਾਣੇ ਦਰੱਖਤਾਂ ਨੂੰ ਸੰਭਲਣ, ਬਚਾਉਣ ਲਈ ਸਰਕਾਰੀ ਖਜ਼ਾਨੇ ਵਿਚੋਂ ਭਾਰੀ ਰਕਮ ਖ਼ਰਚ ਹੋ ਰਹੀ ਹੈ। ਸਰਕਾਰਾਂ ਅਤੇ ਵਿਭਾਗ ਵੱਲੋਂ ਕੀਤੇ ਖੋਖਲੇ ਵਾਧੇ ਜ਼ਿਮੀਨੀ ਪੱਧਰ 'ਤੇ ਅਮਲੀ ਜਾਮਾ ਪਹਿਨਾਉਣ ਦੀ ਵਿਜਾਏ ਦਫਤਰਾਂ, ਕਾਗਜ਼ਾਂ, ਫਾਈਲਾਂ, ਅਲਮਾਰੀਆਂ ਦਾ ਸ਼ਿਕਾਰ ਬਣ ਕੇ ਰਹਿ ਗਏ।
ਇਹ ਵੀ ਪੜ੍ਹੋ: ਗੰਨ ਕਲਚਰ ਨੂੰ ਪ੍ਰਮੋਟ ਕਰਨ ਲਈ ਅਨਮੋਲ ਗਗਨ ਮਾਨ ਖਿਲਾਫ਼ ਹੋਵੇ ਮਾਮਲਾ ਦਰਜ : ਬਿਕਰਮ ਮਜੀਠੀਆ
ਇਸ ਦੀ ਤਾਜ਼ਾ ਮਿਸਾਲ ਸਿਵਲ ਹਸਪਤਾਲ ਪਾਲਦੀ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ 'ਤੇ ਟੰਗਦੇ ਹੋਏ ਹਸਪਤਾਲ ਵਿੱਚ ਲਗਭੱਗ ਤਿੰਨ ਦਰਜਨ ਦੇ ਕਰੀਬ ਹਰੇ ਭਰੇ ਦਰੱਖਤਾਂ ਦੀ ਕਟਾਈ ਕਰਵਾ ਦਿੱਤੀ। ਜਿਹੜੀ ਕਿ 15 ਦਿਨਾਂ ਤੋਂ ਲਗਾਤਾਰ ਚੱਲ ਰਹੀ ਕਟਾਈ ਨੂੰ ਬੀਤੀ ਦੇਰ ਰਾਤ ਮਾਹਿਲਪੁਰ ਪੁਲਿਸ ਨੇ ਇਨ੍ਹਾਂ ਦਰੱਖਤਾਂ ਦੀ ਭਰੀ ਟਾਟਾ ਏਸ (ਛੋਟਾ ਹਾਥੀ) ਨੂੰ ਕਾਬੂ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਪਾਲਦੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜੇ ਵੰਤ ਸਿੰਘ ਬੈਂਸ ਨੇ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਸਪਤਾਲ ਦੇ ਅੰਦਰ ਸਫ਼ਾਈ ਕਰਵਾਉਣ ਦੇ ਬਹਾਨੇ ਅੰਦਰ ਲੱਗੇ 37 ਦੇ ਕਰੀਬ ਦਰੱਖਤ ਜਿਸ ਵਿਚ ਨਿੰਮ, ਪਿੱਪਲ, ਜਾਮਣ, ਆਂਵਲਾ, ਸਰੀਂਹ ਆਦਿ ਦਰੱਖਤ ਸ਼ਾਮਲ ਸਨ। ਬਿਨ੍ਹਾਂ ਕੋਈ ਕਾਗਜ਼ੀ ਕਾਰਵਾਈ ਅਤੇ ਵਣ ਵਿਭਾਗ ਦੀ ਕੋਈ ਵੀ ਮਨਜ਼ੂਰੀ ਲਏ ਬਿਨਾਂ ਦਰੱਖਤਾਂ ਦੀ ਕਟਾਈ ਕਰਵਾ ਦਿੱਤੀ ਗਈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਨਜ਼ਾਇਜ਼ ਕਟਾਈ ਦਾ ਕੰਮ ਲਗਾਤਾਰ 15 ਦਿਨਾਂ ਤੋਂ ਚੱਲ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਲਗਾਤਾਰ ਹੋ ਰਹੀ ਕਟਾਈ ਵੱਲ ਕਿਸੇ ਵੀ ਸਬੰਧਤ ਵਿਭਾਗ ਦਾ ਧਿਆਨ ਨਹੀਂ ਗਿਆ ਅਤੇ ਸੋਮਵਾਰ ਦੇਰ ਸ਼ਾਮ ਮਾਹਿਲਪੁਰ ਪੁਲਿਸ ਨੇ ਸੂਚਨਾ ਮਿਲਣ 'ਤੇ ਮਾਹਿਲਪੁਰ ਪੁਲਿਸ ਨੇ ਦੇਰ ਰਾਤ ਨੂੰ ਮੌਕੇ 'ਤੇ ਪਹੁੰਚ ਕੇ ਟਾਟਾ ਏਸ (ਛੋਟਾ ਹਾਥੀ) (ਪੀਬੀ 07 ਏਐਸ 0283) ਸਮੇਤ ਨਜ਼ਾਇਜ ਕੱਟੇ ਹੋਏ ਦਰੱਖਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਲਦੀ ਹਸਪਤਾਲ ਦੇ ਐਸਐਮਓ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਸਪਤਾਲ ਦੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਕਰਵਾਉਣੀ ਸੀ। ਸਾਡੇ ਕੋਲ ਦਿਹਾੜੀਦਾਰ ਆਏ ਕਿ ਅਸੀਂ ਸਾਫ਼ ਸਫਾਈ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਕੋਲ ਤੁਹਾਨੂੰ ਦੇਣ ਨੂੰ ਪੈਸੇ ਨਹੀਂ ਹਨ ਤੇ ਦਿਹਾੜੀਦਾਰਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਪੈਸਿਆਂ ਬਦਲੇ ਸਾਰੀ ਦਰੱਖਤਾਂ ਦੀ ਛਾਂਗ ਦੇ ਦਿਓ। ਪਰ ਉਨ੍ਹਾਂ ਵੱਲੋਂ ਸਾਰੇ ਦਰੱਖਤ ਵੱਢ ਦਿੱਤੇ ਗਏ ਤੇ ਹਸਪਤਾਲ ‛ਚ ਤਿੰਨ ਦਿਨ ਦੀ ਛੁੱਟੀ ਸੀ ਤੇ ਮੈਨੂੰ ਦੇਰ ਰਾਤ ਫ਼ੋਨ ਆਇਆ ਕਿ ਹਸਪਤਾਲ ਵਿਚੋਂ ਵੱਡੇ ਵੱਡੇ ਦਰੱਖਤ ਵੱਡ ਕੇ ਗੱਡੀ ਵਿੱਚ ਲੱਧ ਰਹਿਆਂ ਨੂੰ ਮਾਹਿਲਪੁਰ ਪੁਲਿਸ ਨੇ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ: ਪਿਊਸ਼ ਗੋਇਲ ਦੀ ਅਪੀਲ ; ਕੇਂਦਰ ਵੱਲੋਂ ਗ਼ਰੀਬਾਂ ਨੂੰ ਵੰਡੀ ਜਾਂਦੀ ਕਣਕ ਤੋਂ ਪੰਜਾਬ ਸਰਕਾਰ ਛੱਡੇ ਟੈਕਸ
ਥਾਣਾ ਮੁਖੀ ਜਸਵੰਤ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਪੁਲਿਸ ਪਾਰਟੀ ਸਮੇਤ ਸਿਵਲ ਹਸਪਤਾਲ ਪਾਲਦੀ ਤੋਂ ਕੱਟੇ ਹੋਏ ਦਰੱਖਤਾਂ ਦੀ ਭਰੀ ਗੱਡੀ ਕਾਬੂ ਕੀਤੀ ਸੀ ਤੇ ਸਾਨੂੰ ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਦੀ ਸ਼ਿਕਾਇਤ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਜਿਹੜਾ ਵੀ ਦੋਸ਼ੀ ਪਇਆ ਗਿਆ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।