Barnala Police: ਬਰਨਾਲਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ 'ਚ ਚੋਰ ਕੀਤੇ ਕਾਬੂ

ਬਰਨਾਲਾ ਚ ਪੁਲਿਸ ਨੂੰ ਲੁੱਟ ਅਤੇ ਚੋਰੀ ਦੇ ਮਾਮਲੇ ਨੂੰ ਲੈ ਕੇ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਬਰਨਾਲਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਚ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

By  Aarti March 29th 2023 06:22 PM

ਬਰਨਾਲਾ: ਇੱਕ ਪਾਸੇ ਜਿੱਥੇ ਸੂਬੇ ਭਰ ਚ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਬਰਨਾਲਾ ਚ ਪੁਲਿਸ ਨੂੰ ਲੁੱਟ ਅਤੇ ਚੋਰੀ ਦੇ ਮਾਮਲੇ ਨੂੰ ਲੈ ਕੇ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਬਰਨਾਲਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਚ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਥਾਣਾ ਸਿਟੀ 2 ਦੀ ਪੁਲਿਸ ਨੇ ਸ਼ਹਿਰ ਚ ਚੋਰੀ ਦੇ ਮੋਟਰਸਾਈਕਲ, ਸਕੂਟਰ, ਮੋਬਾਈਲ ਅਤੇ ਲੈਪਟਾਪ ਸਮੇਤ ਤਿੰਨ ਮਾਮਲਿਆਂ ’ਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਚੋਰੀ, ਡਕੈਤੀ ਆਦਿ ਦੇ ਕਈ ਅਪਰਾਧਿਕ ਮਾਮਲੇ ਦਰਜ ਹੈ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: Amritpal releases video: ਅੰਮ੍ਰਿਤਪਾਲ ਸਿੰਘ ਦਾ ਪਹਿਲਾ ਵੀਡੀਓ ਆਇਆ ਸਾਹਮਣੇ , ਸਿੱਖ ਸੰਗਤ ਨੂੰ ਕੀਤੀ ਇਹ ਅਪੀਲ

Related Post