ਅਟਾਰੀ ਵਾਘਾ ਬਾਰਡਰ ਤੇ ਫ਼ਸੇ 28 ਦੇ ਕਰੀਬ ਹਿੰਦੂ ਪਾਕਿਸਤਾਨੀ ਮੈਬਰ !

ਇਨ੍ਹਾਂ ਹਿੰਦੂ ਪਰਿਵਾਰਾਂ ਦਾ 25 ਦਿਨ ਦਾ ਵੀਜ਼ਾ ਸੀ ਭਾਰਤ ਵਿੱਚ ਘੁੰਮਣ ਦਾ ਪਰ ਇਹ ਲੋਕ ਤੀਰਥ ਸਥਾਨਾਂ ਤੇ ਜਾਣ ਦੀ ਥਾਂ ਤੇ ਰਾਜਸਥਾਨ ਦੇ ਜੋਧਪੁਰ ਇਲਾਕ਼ੇ ਵਿਚ ਚਲੇ ਗਏ

By  Amritpal Singh August 14th 2023 08:54 PM

Punjab News ਫ਼ਰਵਰੀ 2023 ਦੇ ਵਿੱਚ ਕੁੱਝ ਪਾਕਿਸਤਾਨੀ ਹਿੰਦੂ ਸਿੰਧੀ ਭਾਈਚਾਰੇ ਦੇ ਲੋਕ ਭਾਰਤ ਦੇ ਵਿੱਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਵੀਜ਼ਾ ਲਗਵਾ ਕੇ ਅਟਾਰੀ ਵਾਘਾ ਸਰਹੱਦ ਦੇ ਰਸਤੇ ਭਾਰਤ ਵਿੱਚ ਦਾਖਿਲ ਹੋਏ ਸਨ। ਇਹ ਲ਼ੋਕ ਹਰਿਦੁਆਰ ਅਤੇ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਭਾਰਤ ਆਏ ਸਨ।

ਇਨ੍ਹਾਂ ਹਿੰਦੂ ਪਰਿਵਾਰਾਂ ਦਾ 25 ਦਿਨ ਦਾ ਵੀਜ਼ਾ ਸੀ ਭਾਰਤ ਵਿੱਚ ਘੁੰਮਣ ਦਾ ਪਰ ਇਹ ਲੋਕ ਤੀਰਥ ਸਥਾਨਾਂ ਤੇ ਜਾਣ ਦੀ ਥਾਂ ਤੇ ਰਾਜਸਥਾਨ ਦੇ ਜੋਧਪੁਰ ਇਲਾਕ਼ੇ ਵਿਚ ਚਲੇ ਗਏ ਤੇ ਉਥੇ ਕਮਕਾਜ ਕਰਨ ਲੱਗ ਪਏ। ਅਸਲ ਵਿੱਚ ਪਤਾ ਲੱਗਾ ਹੈ ਕਿ ਇਹ ਲ਼ੋਕ ਪੱਕੇ ਤੌਰ ਤੇ ਭਾਰਤ ਵਿੱਚ ਰਹਿਣ ਲਈ ਆਏ ਸਨ ਇਹ 28 ਦੇ ਕਰੀਬ ਹਿੰਦੂ ਪਰਿਵਾਰ ਹੁਣ ਇਨ੍ਹਾਂ ਦੇ ਕੁੱਝ ਪਰਿਵਾਰਕ ਮੈਂਬਰ ਪਕਿਸਤਾਨ ਦੇ ਹੋਣ ਕਰਕੇ ਇਹ ਵਾਪਿਸ ਪਾਕਿਸਤਾਨ ਜਾਣ ਲੱਗੇ ਤਾਂ ਸਰਕਾਰ ਵਲੋਂ ਹਿੰਦੂ ਸ਼ਰਧਾਲੂਆਂ ਨੂੰ ਦਿੱਤੇ ਗਏ ਵੀਜੇ ਦਾ ਸਮਾਂ ਖ਼ਤਮ ਹੋਣ ਕਰਕੇ ਦੋਸ਼ ਹੇਠ 28 ਪਾਕਿਸਤਾਨੀ ਹਿੰਦੂ ਮੈਂਬਰਾਂ ਨੂੰ ਉਨ੍ਹਾਂ ਦੇ ਵਤਨ ਜਾਣ ਤੋਂ ਰੋਕ ਲਿਆ ਗਿਆ। 


ਪਾਕਿਸਤਾਨੀ ਮੂਲ ਦੇ ਇਹ ਹਿੰਦੂ ਮੈਂਬਰ ਹੁਣ ਅਟਾਰੀ ਸਰਹੱਦ 'ਤੇ ਸਥਿਤ ਐਂਟੀਗਰੇਟਿਡ ਚੈੱਕ ਪੋਸਟ ਆਈ. ਸੀ. ਪੀ. ਦੇ ਸਾਹਮਣੇ ਬਾਹਰਵਾਰ ਸਥਿਤ ਮਾਤਾ ਦੇ ਮੰਦਰ ਬਾਹਰ ਬੀਤੇ ਕੁਝ ਦਿਨ ਤੋਂ ਡੇਰਾ ਲਾ ਕੇ ਬੈਠੇ ਹੋਏ ਹਨ। ਖੁੱਲ੍ਹੇ ਅਸਮਾਨ ਦੇ ਹੇਠਾਂ ਇਹ ਲ਼ੋਕ ਆਪਣਾ ਜੀਵਨ ਬਸਰ ਕਰ ਰਹੇ ਹਨ ਇਹ ਅਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਬਾਹਰ ਹੀ ਸਮਾਂ ਬਤੀਤ ਕਰ ਰਹੇ ਹਨ ਪਿੰਡ ਦੇ ਲੋਕਾਂ ਵੱਲੋ ਇਨ੍ਹਾਂ ਲੋਕਾਂ ਤੇ ਛੋਟੇ ਛੋਟੇ ਬੱਚਿਆਂ ਤੇ ਤਰਸ ਖਾ ਕੇ ਇਨ੍ਹਾਂ ਨੂੰ ਖਾਣ ਪੀਣ ਲਈ ਲੰਗਰ ਦਿੱਤਾ ਜਾ ਰਿਹਾ ਹੈ, ਇਸ ਮੌਕੇ ਇਹ ਹਿੰਦੂ ਪਰਿਵਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਫ਼ਰਵਰੀ ਦੇ ਮਹੀਨੇ 25 ਦਿਨ ਦੇ ਵੀਜੇ ਤੇ ਅਟਾਰੀ ਵਾਘਾ ਸਰਹੱਦ ਦੇ ਰਸਤੇ ਭਾਰਤ ਆਏ ਸਨ ਤੇ ਅਸੀ ਰਾਜਸਥਾਨ ਦੇ ਜੋਧਪੁਰ ਵਿੱਚ ਰਹਿਣ ਲੱਗ ਪਏ। 

 ਉਨ੍ਹਾਂ ਕਿਹਾ ਕਿ ਅਸੀ ਇਸ ਬਾਰੇ ਜੋਧਪੁਰ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਤੇ ਹੁਣ ਅਸੀ ਵਾਪਿਸ ਆ ਗਏ ਉਨ੍ਹਾਂ ਕਿਹਾ ਕਿ ਸਾਡੇ ਕੁੱਝ ਮੈਬਰ ਪਾਕਿਸਤਾਨ ਵਿਚ ਰਹਿ ਗਏ ਹਨ, ਜਿਸ ਕਰਕੇ ਅਸੀ ਪਾਕਿਸਤਾਨ ਵਾਪਿਸ ਜਾਣ ਲੱਗੇ ਤਾਂ ਸਾਨੂੰ ਅਟਾਰੀ ਵਾਘਾ ਸਰਹੱਦ ਤੇ ਅਧਿਕਾਰੀਆ ਵੱਲੋ ਰੋਕ ਦਿੱਤਾ ਗਿਆ ਕਿਉਕਿ ਵੀਜੇ ਦੀ ਤਾਰੀਕ ਵੀ ਖ਼ਤਮ ਹੋ ਗਈ ਸੀ। ਜਿਸ ਦੇ ਚਲਦੇ ਜੋਧਪੁਰ ਪ੍ਰਸ਼ਾਸਨ ਕੋਲੋ ਸਾਨੂੰ ਮਨਜੂਰੀ ਲੈਣੀ ਹੈ ਕਿ ਅਸੀ ਉਨ੍ਹਾਂ ਕੋਲੋ ਮਨਜੂਰੀ ਲੈਕੇ ਹੀ ਵਾਪਿਸ ਪਾਕਿਸਤਾਨ ਜਾ ਸੱਕਦੇ ਹਾਂ, ਇਸ ਲਈ ਸਾਡਾ ਬੰਦਾ ਹੁਣ ਜੋਧਪੁਰ ਪ੍ਰਸ਼ਾਸਨ ਕੋਲੋ ਮਨਜੂਰੀ ਲੈਣ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੁਲ ਬੱਚੇ ਔਰਤਾਂ ਤੇ ਬਜੁਰਗ ਪਾਕੇ 28 ਮੈਬਰ ਹਨ ਪਰ ਸਾਡੇ ਲਈ ਇਹ ਵੀ ਮੁਸ਼ਕਿਲ ਹੋ ਸਕਦੀ ਹੈ ਕਿ ਜੇਕਰ ਸਾਨੂੰ ਜ਼ਲਦੀ ਪਕਿਸਤਾਨ ਨਾ ਭੇਜੀਆ ਗਿਆ ਕਿਉੰਕਿ ਸਾਡੇ ਵਿੱਚ ਇਕ ਔਰਤ ਮਾਂ ਬਣਨ ਵਾਲੀ ਹੈ ਜੇਕਰ ਉਹ ਭਾਰਤ ਵਿੱਚ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਉਸ ਬੱਚੇ ਦਾ ਪਾਸਪੋਰਟ ਤੇ ਕਾਗਜ਼ਾਤ ਤਿਆਰ ਕਰਵਾਉਣ ਵਿੱਚ ਵੀ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਵਤਨ ਪਾਕਿਸਤਾਨ ਭੇਜ ਦਿੱਤਾ ਜਾਵੇ।


Related Post