'ਆਪ' ਵਿਧਾਇਕ ਰਮਨ ਅਰੋੜਾ ਦਾ ਪੀ.ਏ. ਬਣ ਲੋਕਾਂ ਤੋਂ ਪੈਸੇ ਠਗਣ ਵਾਲਾ ਗ੍ਰਿਫ਼ਤਾਰ

ਪੁਲਿਸ ਨੇ ‘ਆਪ’ ਵਿਧਾਇਕ ਰਮਨ ਅਰੋੜਾ ਦਾ ਪੀ.ਏ. ਦੱਸ ਕੇ ਲੋਕਾਂ ਤੋਂ ਪੈਸੇ ਮੰਗਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ 4 ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਅਤੇ ਥਾਣਾ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਕਲੀ ਗਹਿਣੇ ਵੇਚਣ ਦਾ ਕੰਮ ਕਰਦਾ ਹੈ। ਮੁਲਜ਼ਮ ਦੀ ਪਛਾਣ ਪਲਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁਹਾਲੀ ਫੇਜ਼ 7 ਵਜੋਂ ਹੋਈ ਹੈ।

By  Jasmeet Singh January 6th 2023 04:09 PM

ਪਤਰਸ ਪੀਟਰ, (ਜਲੰਧਰ, 6 ਜਨਵਰੀ): ਪੁਲਿਸ ਨੇ ‘ਆਪ’ ਵਿਧਾਇਕ ਰਮਨ ਅਰੋੜਾ ਦਾ ਪੀ.ਏ. ਦੱਸ ਕੇ ਲੋਕਾਂ ਤੋਂ ਪੈਸੇ ਮੰਗਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ 4 ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਅਤੇ ਥਾਣਾ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਕਲੀ ਗਹਿਣੇ ਵੇਚਣ ਦਾ ਕੰਮ ਕਰਦਾ ਹੈ। ਮੁਲਜ਼ਮ ਦੀ ਪਛਾਣ ਪਲਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁਹਾਲੀ ਫੇਜ਼ 7 ਵਜੋਂ ਹੋਈ ਹੈ। ਏਸੀਪੀ ਨੇ ਦੱਸਿਆ ਕਿ ਮੁਲਜ਼ਮ ਪੜ੍ਹਿਆ ਲਿਖਿਆ ਹੈ ਪਰ ਪਲਿੰਦਰ ਖ਼ਿਲਾਫ਼ ਸੰਗਰੂਰ, ਮੁਕਤਸਰ ਅਤੇ ਜਲੰਧਰ ਵਿੱਚ ਕੇਸ ਦਰਜ ਹਨ। ਪਲਵਿੰਦਰ 22/12 ਨੂੰ ਮੁਕਤਸਰ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਏ.ਸੀ.ਪੀ ਨੇ ਦੱਸਿਆ ਕਿ ਪਲਵਿੰਦਰ ਤੋਂ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਮੁਲਜ਼ਮ ਨੇ ਕਾਲ ਲਈ ਸਿਮ ਮਾਲ ਰੋਡ ਬਠਿੰਡਾ ਤੋਂ ਖਰੀਦਿਆ ਸੀ। ਜਿਸ ਕਾਰਨ ਉਹ ‘ਆਪ’ ਦਾ ਵਿਧਾਇਕ ਤੇ ਪੀ.ਏ. ਬਣ ਕੇ ਲੋਕਾਂ ਨੂੰ ਬੁਲਾਉਂਦਾ ਸੀ। ਪਿਛਲੇ ਤਿੰਨ ਦਿਨ ਪਹਿਲਾਂ ਇੱਕ ਅਣਪਛਾਤਾ ਵਿਅਕਤੀ ਪਹਿਲਾਂ 'ਆਪ' ਵਿਧਾਇਕ ਦਾ ਪੀ.ਏ. ਬਣ ਕੇ, ਫਿਰ 'ਆਪ' ਵਿਧਾਇਕ ਬਣ ਕੇ ਲੋਕਾਂ ਤੋਂ ਫ਼ੋਨ 'ਤੇ ਪੈਸੇ ਮੰਗ ਰਿਹਾ ਸੀ। ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਨੇ ਉਕਤ ਵਿਅਕਤੀ ਦਾ ਮੋਬਾਈਲ ਨੰਬਰ '8288934603' ਜਾਰੀ ਕਰਕੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।

Related Post