Indo-Pak Border : ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਗ੍ਰੇਨੇਡ ਅਤੇ RDX ਸਮੇਤ ਭਾਰੀ ਮਾਤਰਾ ਗੋਲਾ-ਬਾਰੂਦ ਬਰਾਮਦ
Indo-Pak Border : ਪਿੰਡ ਬੱਲ ਲੱਭੇ ਦਰਿਆ ਦੇ ਖੇਤਾਂ ਵਿੱਚ ਇੱਕ ਕਿਸਾਨ ਫਸਲ ਕੱਟ ਰਿਹਾ ਸੀ, ਜਿਸ ਦੌਰਾਨ ਖੇਤਾਂ ਵਿੱਚੋਂ ਉਸ ਨੂੰ ਇੱਕ ਬੋਰੀ ਬਰਾਮਦ ਹੋਈ। ਕਿਸਾਨ ਨੇ ਜਦੋਂ ਇਸ ਨੂੰ ਖੋਲਿਆ ਤਾਂ ਇਸਦੇ ਅੰਦਰ ਹਥਿਆਰਾਂ ਦਾ ਇੱਕ ਭੰਡਾਰ ਮਿਲਿਆ।

Indo-Pak Border : ਪਹਿਲਗਾਮ ਅੱਤਵਾਦੀ ਹਮਲੇ (Pahalgam Terrorist Attack) ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਾਹੌਲ ਪਹਿਲਾਂ ਹੀ ਤਣਾਅਪੂਰਨ (India-Pakistan Tension) ਹੈ। ਇਸ ਦੌਰਾਨ, ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ ਹੈ। ਇਹ ਅਸਲਾ ਪਿੰਡ ਬੱਲ ਲੱਭੇ ਦਰਿਆ ਦੇ ਇੱਕ ਕਿਸਾਨ ਦੇ ਖੇਤਾਂ ਵਿਚੋਂ ਬਰਾਮਦ ਹੋਇਆ ਹੈ।
ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਅਜਨਾਲਾ ਅਧੀਨ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਬੱਲ ਲੱਭੇ ਦਰਿਆ ਦੇ ਖੇਤਾਂ ਵਿੱਚ ਇੱਕ ਕਿਸਾਨ ਫਸਲ ਕੱਟ ਰਿਹਾ ਸੀ, ਜਿਸ ਦੌਰਾਨ ਖੇਤਾਂ ਵਿੱਚੋਂ ਉਸ ਨੂੰ ਇੱਕ ਬੋਰੀ ਬਰਾਮਦ ਹੋਈ। ਕਿਸਾਨ ਨੇ ਜਦੋਂ ਇਸ ਨੂੰ ਖੋਲਿਆ ਤਾਂ ਇਸਦੇ ਅੰਦਰ ਹਥਿਆਰਾਂ ਦਾ ਇੱਕ ਭੰਡਾਰ ਮਿਲਿਆ। ਇੰਨੀ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਦੇਖ ਕੇ, ਉਹ ਘਬਰਾਹਟ ਗਿਆ ਅਤੇ ਰੌਲਾ ਪਾ ਦਿੱਤਾ।
ਬੀਐਸਐਫ ਅਤੇ ਪੰਜਾਬ ਪੁਲਿਸ ਦੇ ਅਨੁਸਾਰ, ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਾਹੋਵਾਲ ਪਿੰਡ ਤੋਂ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਖੇਤਾਂ ਵਿੱਚੋਂ ਮਿਲੀ ਇੱਕ ਬੋਰੀ ਵਿੱਚੋਂ 4.5 ਕਿਲੋ ਆਰਡੀਐਕਸ, 5 ਹੱਥਗੋਲੇ, 5 ਪਿਸਤੌਲ, 8 ਮੈਗਜ਼ੀਨ, 220 ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ।
ਬੀਐਸਐਫ ਅਤੇ ਪੁਲਿਸ ਨੇ ਸਾਰਾ ਸਾਮਾਨ ਜ਼ਬਤ ਕਰ ਲਿਆ ਹੈ। ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਫ਼ਸਲ ਦੀ ਕਟਾਈ ਦੌਰਾਨ ਇੱਕ ਵੱਡਾ ਪੈਕੇਟ ਮਿਲਿਆ ਜਿਸ ਵਿੱਚ ਬਾਰੂਦ ਦਾ ਇਹ ਭੰਡਾਰ ਸੀ। ਪੁਲਿਸ ਅਤੇ ਬੀਐਸਐਫ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਹੁਣ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।