ਸਾਬਕਾ DGP ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈਕੋਰਟ ਪਹੁੰਚੀ ਪੰਜਾਬ ਸਰਕਾਰ

By  Riya Bawa September 5th 2021 12:59 PM -- Updated: September 5th 2021 01:04 PM

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਹੈ। ਪਟੀਸ਼ਨ 'ਤੇ ਹੁਣ 6 ਸਤੰਬਰ (ਸੋਮਵਾਰ) ਨੂੰ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਸੁਮੇਧ ਸੈਣੀ ਨੂੰ ਉਸ ਖਿਲਾਫ ਨੌਕਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਦਰਜ ਕੀਤੀ ਗਈ ਐਫਆਈਆਰ ਨੰਬਰ 13 ਵਿੱਚ ਅਦਾਲਤ ਵੱਲੋਂ ਸ਼ਰਤਾਂ ਸਹਿਤ ਜ਼ਮਾਨਤ ਮਿਲੀ ਹੋਈ ਹੈ। Punjab ex-DGP Sumedh Saini freed from VB custody at 2am - Hindustan Times ਅਦਾਲਤ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੁਮੇਧ ਸੈਣੀ ਨੇ ਨੋਟਿਸ ਦਿੱਤੇ ਜਾਣ ਦੇ ਹਫਤੇ ਦੇ ਅੰਦਰ ਜਾਂਚ ਵਿੱਚ ਸ਼ਾਮਿਲ ਹੋਣਾ ਸੀ। ਪਰ ਉਹ ਪੂਰਾ ਹਫਤਾ ਜਾਂਚ ਅਧਿਕਾਰੀ ਅੱਗੇ ਪੇਸ਼ ਨਹੀਂ ਹੋਏ,ਪਰ ਉਹ ਹਫਤੇ ਦੇ ਅਖੀਰਲੇ ਦਿਨ ਰਾਤ ਦੇ ਸਵਾ ਅੱਠ ਵਜੇ ਪੰਜਾਬ ਵਿਜੀਲੈਂਸ ਬਿਓਰੋ ਦੇ ਸੈਕਟਰ 68 ਹੈੱਡ ਆਫਿਸ ਵਿਖੇ ਜਾ ਕੇ ਆਪਣੀ ਹਾਜ਼ਰੀ ਲਵਾ ਆਏ। ਜਦ ਕਿ ਉਹ ਜਾਂਚ ਅਧਿਕਾਰੀ ਅੱਗੇ ਪੇਸ਼ ਹੋਣਾ ਚਾਹੁੰਦੇ ਸੀ। Mohali court issues arrest warrant against Sumedh Sainiਉਸ ਤੋਂ ਬਾਅਦ ਜਾਂਚ ਅਧਿਕਾਰੀ ਨੇ ਫੇਰ ਉਹਨਾਂ ਨੂੰ 1 ਸਤੰਬਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਗਿਆ,ਪਰ ਉਹਨਾਂ ਵੱਲੋਂ ਨੋਟਿਸ ਨਾ ਲੈਣ ਦੀ ਸੂਰਤ ਵਿੱਚ ਉਹਨਾਂ ਦੀ ਰਿਹਾਇਸ਼ ਦੀ ਬਾਹਰਲੀ ਕੰਧ ਤੇ ਨੋਟਿਸ ਚਿਪਕਾ ਦਿੱਤਾ ਗਿਆ ਪਰ, ਸੁਮੇਧ ਸਿੰਘ ਸੈਣੀ 1 ਸਤੰਬਰ ਨੂੰ ਵੀ ,ਆਪਣੇ ਵਕੀਲ ਰਾਹੀਂ ਇਹ ਕਹਿ ਕੇ ਮੇਰੀ ਸਿਹਤ ਠੀਕ ਨਹੀਂ ਹੈ, ਜਾਂਚ ਅਧਿਕਾਰੀ ਅੱਗੇ ਹਾਜ਼ਰ ਨਹੀਂ ਹੋਏ,ਜਦੋਂਕਿ ਉਹਨਾਂ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ 4 ਹੋਰ ਅਰਜੀਆਂ ਹਾਈਕੋਰਟ ਵਿੱਚ ਦਾਖਲ ਕੀਤੀਆਂ ਹਨ। ਵਿਜੀਲੈਂਸ ਬਿਓਰੇ ਨੇ ਉਕਤ ਸਾਰਾ ਹਵਾਲਾ ਦੇ ਕੇ ਸੁਮੇਧ ਸੈਣੀ ਨੂੰ ਮਿਲੀ ਹੋਈ ਅਗਾਊਂ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਹੈ। ਇਸ ਕੇਸ ਦੀ ਸੁਣਵਾਈ ਜਸਟਿਸ ਅਵਨੀਸ਼ ਝੀਂਗਨ ਦੀ ਅਦਾਲਤ ਵਿੱਚ 6 ਸਤੰਬਰ,ਸੋਮਵਾਰ ਨੂੰ ਹੋਵੇਗੀ। ਪੰਜਾਬ ਸਰਕਾਰ ਵੱਲੋਂ ਇਹ ਪਟੀਸ਼ਨ ਸਪੈਸ਼ਲ ਪਬਲਿਕ ਪਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਵੱਲੋਂ ਪਾਈ ਗਈ ਹੈ। Police raid in search of former DGP in kidnapping and murder case of IAS officer's son : IAS अफसर के बेटे की किडनैपिंग और मर्डर केस में पूर्व DGP की तलाश में ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਨੂੰ 18 ਅਗਸਤ ਨੂੰ ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਜਦੋਂ ਕਿ ਉਸ ਉਪਰ ਇੱਕ ਹੋਰ ਮਾਮਲਾ (ਐਫਆਈਆਰ ਨੰਬਰ 13 - ਅਸਪਸ਼ਟ ਸੰਪਤੀ ਦਾ ਕੇਸ) ਦਰਜ ਹੈ। ਸੈਣੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅੰਤਰਿਮ ਜ਼ਮਾਨਤ ਦੇਣ ਦੇ 7 ਦਿਨਾਂ ਦੇ ਅੰਦਰ ਐਫਆਈਆਰ 11 ਵਿੱਚ ਜਾਂਚ ਵਿੱਚ ਸ਼ਾਮਲ ਹੋਣ ਦੇ ਮੱਦੇਨਜ਼ਰ ਉਸ ਨੂੰ ਅੰਤਰਿਮ ਜ਼ਮਾਨਤ ਦੇਣ ਲਈ ਵਿਜੀਲੈਂਸ ਦਫ਼ਤਰ ਗਿਆ ਸੀ। ਸੈਣੀ ਦੀ ਅੰਤਰਿਮ ਜ਼ਮਾਨਤ ਦਾ ਆਦੇਸ਼ ਦਿੰਦੇ ਹੋਏ, ਅਦਾਲਤ ਨੇ 12 ਅਗਸਤ, 2021 ਨੂੰ ਕਿਹਾ ਸੀ, ਕੁੱਝ ਕੜੀਆਂ ਜੋੜਣ ਲਈ ਜੇ ਦਸਤਾਵੇਜ਼ੀ ਸਬੂਤਾਂ ਜਾਂ ਬੈਂਕਿੰਗ ਲੈਣ -ਦੇਣ ਦੇ ਸੰਬੰਧ ਵਿੱਚ, ਇਸ ਅਦਾਲਤ ਦਾ ਵਿਚਾਰ ਹੈ ਕਿ ਪਟੀਸ਼ਨਰ ਦੀ ਹਿਰਾਸਤ ਵਿੱਚ ਪੁੱਛਗਿੱਛ ਦੀ ਲੋੜ ਨਹੀਂ ਹੈ। ਪਟੀਸ਼ਨਰ ਨੂੰ ਇੱਕ ਹਫ਼ਤੇ ਦੇ ਅੰਦਰ ਉਸ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਅਧੀਨ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ, ਹਾਲਾਂਕਿ, ਅਦਾਲਤ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸਨ। -PTC News

Related Post