ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਿਆਂ ਦੀ ਅੰਤਿਮ ਮਿਤੀ 'ਚ ਵਾਧਾ

By  Jasmeet Singh June 10th 2022 02:06 PM -- Updated: June 10th 2022 02:21 PM

ਚੰਡੀਗੜ੍ਹ, 10 ਜੂਨ: ਮਾਪਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿਉਂਕਿ ਜੇਕਰ ਤੁਹਾਡੇ ਜਵਾਕਾਂ ਦੀ ਵੀ ਐਡਮਿਸ਼ਨ ਬੀਤੇ 15 ਮਈ ਤੋਂ ਬਾਅਦ ਕਿਸੀ ਕਾਰਨ ਵਰਸ਼ ਰਹਿ ਗਈ ਸੀ ਤਾਂ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਤੁਹਾਨੂੰ ਇੱਕ ਹੋਰ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਹੈ। ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕਰੀਬੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੇ ਦਾਖਲੇ ਦੀ ਅੰਤਿਮ ਮਿਤੀ ਜੋ ਕਿ 15 ਮਈ ਤਾਈਂ ਨਿਰਧਾਰਿਤ ਸੀ ਉਸਨੂੰ ਵਧਾ ਕੇ 31 ਜੁਲਾਈ ਤੱਕ ਨਿਰਧਾਰਿਤ ਕਰ ਦਿੱਤਾ ਹੈ। ਪੀਐਸਈਬੀ ਨਾਲ ਸਬੰਧਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁੱਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਵਿਭਾਗ ਨੇ ਸੂਚਿਤ ਕੀਤਾ ਕਿ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ ਪੰਜਵੀਂ, ਅੱਠਵੀਂ ਤੋਂ ਬਾਰਵੀਂ ਸ਼੍ਰੇਣੀਆਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਅੰਤਿਮ ਮਿਤੀ ਜੋ 15 ਮਈ 2022 ਰੱਖੀ ਗਈ ਸੀ। ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਨਵਜੋਤ ਸਿੱਧੂ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ ਉਸ ਵਿਚ ਵਾਧਾ ਕਰਦਿਆਂ ਪੰਜਵੀਂ, ਅੱਠਵੀਂ ਤੋਂ ਬਾਰ੍ਹਵੀਂ ਲਈ ਦਾਖਲੇ ਸ਼ਡਿਊਲ ਦੀ ਅੰਤਿਮ ਮਿਤੀ 'ਚ ਵਾਧਾ ਕਰਦਿਆਂ 31-07-2022 ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਸੂਚਿਤ ਕੀਤਾ ਕਿ 31-07-2022 ਤੋਂ ਬਾਅਦ ਮਿਤੀ 01-08-2022 ਤੋਂ 31-08-2022 ਤੱਕ ਆਨਲਾਈਨ ਪੋਰਟਲ ਰਾਹੀਂ ਦਾਖਲੇ ਦੀ ਪ੍ਰਵਾਨਗੀ ਦਿੱਤੀ ਜਾਵੇਗੀ। -PTC News

Related Post