ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਚੰਡੀਗੜ੍ਹ 'ਚ ਵੱਡਾ ਪ੍ਰਦਰਸ਼ਨ 

By  Pardeep Singh September 13th 2022 11:51 AM -- Updated: September 13th 2022 12:06 PM

ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ  ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆਈ ਸੀ ਉਦੋਂ ਸਾਡੇ ਨਾਲ ਵਾਅਦੇ ਕੀਤੇ ਸਨ ਕਿ ਸਰਕਾਰ ਆਉਣ ਤੇ ਸਾਰਿਆ ਨੂੰ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮਾਨ ਸਰਕਾਰ ਆਪਣੇ ਵਾਦਿਆ ਤੋਂ ਮੁਕਰ ਗਈ ਹੈ।  ਪੀਆਰਟੀਸੀ ਦੇ ਕੱਚੇ ਕਾਮਿਆ ਦਾ ਕਹਿਣਾ ਹੈ ਕਿ ਸਾਰੇ ਕੱਚੇ ਕਾਮਿਆ ਨੂੰ ਨਿਯਮਾਂ ਅਨੁਸਾਰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਕਈ ਵਾਰੀ ਮੰਗ ਪੱਤਰ ਅਤੇ ਮੀਟਿੰਗ ਕੀਤੀਆਂ ਹਨ ਪਰ ਉਹ ਬੇਸਿੱਟਾ ਰਹੀਆ ਹਨ। ਪਨਬੱਸ ਦੇ ਕਾਮਿਆ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸਨ ਉਹ ਸਿਰਫ ਖੋਖਲੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਹੋਰ ਵੀ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੱਚੇ ਕਾਮਿਆ ਨੂੰ ਰੈਗੂਲਰ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ।  ਕੱਚੇ ਕਾਮਿਆਂ ਦੀ ਪ੍ਰਮੁੱਖ ਮੰਗਾਂ:- 1 ਪਨਬੱਸ ਅਤੇ ਪੀਆਰਟੀਸੀ ਵਿੱਚ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲ ਮੁਤਾਬਿਕ ਰੈਗੂਲਰ ਕੀਤਾ ਜਾਵੇ। 2. ਕੰਡੀਸ਼ਨਾ ਲਾ ਕੇ ਨੋਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। 3.ਪਨਬੱਸ ਅਤੇ PRTC ਵਿੱਚ ਆਉਟਸੋਰਸਿੰਗ ਠੇਕੇਦਾਰੀ ਦੀ ਭਰਤੀ ਰੱਦ ਕੀਤੀ ਜਾਵੇ ਅਤੇ ਕੱਚੇ ਮੁਲਾਜ਼ਮਾਂ ਦੀ ਕੋਈ ਪ੍ਰਕਿਰਿਆ ਬਣਾ ਕੇ ਫੇਰ ਮਹਿਕਮਾ ਆਪ ਭਰਤੀ ਕਰੇ। 4.ਪੀਆਰਟੀਸੀ ਦੇ 2014 ਵਿੱਚ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਕੱਢੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਡਿਊਟੀ ਤੇ ਲਿਆ ਜਾਵੇ। 5. ਪੀਆਰਟੀਸੀ ਵਿੱਚ 219 ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਟੈਂਡਰ ਰੱਦ ਕਰਕੇ ਪਨਬੱਸ ਅਤੇ PRTC ਵਿੱਚ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ। 6. ਵਰਕਸ਼ਾਪ ਕਰਮਚਾਰੀਆਂ ਨੂੰ ਰੈਗੂਲਰ ਸਟਾਫ ਦੀ ਤਰਜ਼ ਤੇ ਜਨਤਕ ਤੇ ਹੋਰ ਸਰਕਾਰੀ ਛੁੱਟੀਆਂ ਅਤੇ ਹਾਈ ਸਕਿੱਲ ਤੇ ਸੈਮੀ ਸਕਿੱਲ ਸਕੇਲ ਲਾਗੂ ਕੀਤਾ ਜਾਵੇ। 7. 15/9/21 ਤੋਂ ਬਾਅਦ ਪੀਆਰਟੀਸੀ ਵਿੱਚ ਬਹਾਲ ਕੀਤੇ ਮੁਲਾਜ਼ਮਾਂ ਅਤੇ ਪਨਬੱਸ ਦੇ ਡਾਟਾ ਐਂਟਰੀ ਉਪਰੇਟਰਾ ਨੂੰ 2500 30% ਤਨਖ਼ਾਹ ਵਾਧਾ ਲਾਗੂ ਕੀਤਾ ਜਾਵੇ। 8.ਟਿਕਟ ਦੀ ਜੁੰਮੇਵਾਰੀ ਸਵਾਰੀ ਦੀ ਕੀਤੀ ਜਾਵੇ, ਸ਼ਿਕਾਇਤ ਕਰਤਾ ਪਾਸੋਂ ਘੱਟੋ-ਘੱਟ 2000 ਰੁਪਏ ਸਕਿਊਰਟੀ ਜਮਾਂ ਕਰਵਾਈ ਜਾਵੇ। 9.ਟਰਾਂਸਪੋਰਟ ਮਾਫੀਏ ਨੂੰ ਖਤਮ ਕਰਨ ਲਈ ਪਨਬਸ ਤੇ ਪੀਆਰਟੀਸੀ ਵਿੱਚ 10 ਹਜ਼ਾਰ ਨਵੀਆਂ ਬੱਸਾਂ ਪਾਈਆਂ ਜਾਣ ਅਤੇ ਨਵੇਂ ਬਣ ਰਹੇ ਟਾਈਮ ਟੇਬਲ ਜਥੇਬੰਦੀ ਦੀ ਸਲਾਹ ਅਨੁਸਾਰ ਸ਼ਿਫਟਾਂ ਅਨੁਸਾਰ ਬਣਾਏ ਜਾਣ। 10.ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਤੇ ਸਰਵਿਸ ਰੂਲ ਲਾਗੂ ਕਰਕੇ ਬਣਦੀਆਂ ਪ੍ਰਮੋਸ਼ਨਾਂ ਦਿੱਤੀਆ ਜਾਣ। ਇਹ ਵੀ ਪੜ੍ਹੋ:ਸਿੱਪੀ ਸਿੱਧੂ ਕਤਲ ਮਾਮਲੇ 'ਚ ਮੁਲਜ਼ਮ ਕਲਿਆਣੀ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ -PTC News

Related Post