Wed, May 14, 2025
Whatsapp

Contract Employees on Strike: ਪੰਜਾਬ ਭਰ 'ਚ ਦੋ ਦਿਨਾਂ ਤੱਕ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ, ਜਾਣੋ ਕੀ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ

ਪੰਜਾਬ ਭਰ ‘ਚ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਹੈ। ਜਿਸ ਕਾਰਨ ਅੱਜ ਪੂਰੇ ਸੂਬੇ ਵਿੱਚ 3 ਹਜ਼ਾਰ ਬੱਸਾਂ ਦੇ ਪਹੀਏ ਜਾਮ ਹੋ ਜਾਣਗੇ।

Reported by:  PTC News Desk  Edited by:  Aarti -- June 27th 2023 11:14 AM -- Updated: June 27th 2023 11:37 AM
Contract Employees on Strike: ਪੰਜਾਬ ਭਰ 'ਚ ਦੋ ਦਿਨਾਂ ਤੱਕ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ, ਜਾਣੋ ਕੀ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ

Contract Employees on Strike: ਪੰਜਾਬ ਭਰ 'ਚ ਦੋ ਦਿਨਾਂ ਤੱਕ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ, ਜਾਣੋ ਕੀ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ

Contract Employees on Strike: ਪੰਜਾਬ ‘ਚ ਜੇਕਰ ਤੁਸੀਂ ਅੱਜ ਪਨਬੱਸ, ਰੋਡਵੇਜ਼ ਜਾਂ ਪੈਪਸੂ ਦੀ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਦੱਸ ਦਈਏ ਕਿ ਪੰਜਾਬ ਭਰ ‘ਚ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਹੈ। ਜਿਸ ਕਾਰਨ ਅੱਜ ਪੂਰੇ ਸੂਬੇ ਵਿੱਚ 3 ਹਜ਼ਾਰ ਬੱਸਾਂ ਦੇ ਪਹੀਏ ਜਾਮ ਹੋ ਜਾਣਗੇ।

ਦੋ ਦਿਨਾਂ ਤੱਕ ਬੱਸਾਂ ਦਾ ਚੱਕਾ ਜਾਮ 


ਮਿਲੀ ਜਾਣਕਾਰੀ ਮੁਤਾਬਿਕ ਪਨਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਖਿਲਾਫ ਰੋਸ ਜਾਹਿਰ ਕਰਦਿਆਂ ਦੋ ਦਿਨ ਦੇ ਲਈ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਪੰਜਾਬ ਦੀਆਂ ਸੜ੍ਹਕਾਂ ‘ਤੇ ਦੋ ਦਿਨਾਂ ਤੱਕ ਬੱਸਾਂ ਨਹੀਂ ਦੌੜਨਗੀਆਂ। ਦੱਸ ਦਈਏ ਕਿ ਠੇਕਾ ਮੁਲਾਜ਼ਮ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਵਿਰੋਧ ਕਰ ਰਹੇ ਹਨ। ਨਾਲ ਹੀ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਗਏ ਹਨ। 

ਇਹ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ 

ਡਿਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਦਾ ਆਪਣੇ ਵਿਭਾਗਾਂ ਦੇ ਅਧਿਕਾਰੀਆਂ ਤੇ ਕੰਟਰੋਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਨਬੱਸ ਤੇ ਪੀਆਰਟੀਸੀ ਵਿੱਚ ਮੁਲਾਜਮਾਂ ਦੀ ਜਾਇਜ ਮੰਗਾਂ ਮੰਨ ਕੇ ਲਾਗੂ ਨਹੀਂ ਹੋ ਰਹੀਆਂ ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 

'ਸਹਿਮਤੀ ਬਣਨ ਤੋਂ ਬਾਅਦ ਨਹੀਂ ਲਾਗੂ ਹੋਈਆਂ ਮੰਗਾਂ'

ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਨਵੇਂ ਭਰਤੀ ਹੋਏ, ਘੱਟ ਤਨਖਾਹ ਜਾਂ ਰਿਪੋਰਟ ਤੋ ਬਹਾਲ ਹੋਕੇ ਆਏ ਵਰਕਰਾਂ ਦੀ ਤਨਖਾਹ ਵਿੱਚ 2500 ਤੇ 30% ਵਾਧਾ ਤੇ 5% ਇੰਕਰੀਮੈਂਟ ਹਰ ਸਾਲ ਦਾ ਲਾਗੂ ਕਰਨਾ ਤੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕਰਨਾ ਤੇ  ਨਜ਼ਾਇਜ ਸ਼ਰਤਾਂ ਲਾਕੇ ਕੱਢੇ ਮੁਲਾਜਮਾਂ ਨੂੰ ਬਹਾਲ ਕਰਨਾ ਅਤੇ ਅੱਗੇ ਤੋਂ ਮਾਰੂ ਸ਼ਰਤਾਂ ਵਿੱਚ ਸੋਧ ਕਰਨੀ, ਇੰਨਾ ਵਿੱਚੋ ਕਈ ਮੰਗਾ ‘ਤੇ ਸਹਿਮਤੀ ਬਣੀ ਸੀ ਤੇ ਪ੍ਰਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਪਰ ਮੈਨੇਜਮੈਂਟ ਨੇ ਉਹ ਮੰਗਾ ਅੱਜ ਤੱਕ ਲਾਗੂ ਨਹੀਂ ਕੀਤੀਆਂ ਇਸ ਤੋਂ ਲਗਦਾ ਹੈ ਕਿ ਮੈਨੇਜਮੈਂਟ ਹੀ ਸਰਕਾਰ ਦਾ ਵਿਰੋਧ ਕਰ ਰਹੀ ਹੈ ਤੇ ਮੰਨੀਆਂ ਹੋਈ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਦਾ ਦਿੱਤੇ ਸਮੇਂ 15 ਦਿਨ ਤੋਂ ਵੀ ਉੱਪਰ 25 ਦਿਨ ਹੋ ਗਏ ਹਨ ਪਰ ਮੁਲਾਜਮਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

'ਸੀਐੱਮ ਦੀ ਰਿਹਾਇਸ਼ ਦਾ ਵੀ ਕੀਤਾ ਜਾਵੇਗਾ ਘਿਰਾਓ'

ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੁਲਤਵੀ ਕੀਤੇ ਪ੍ਰੋਗਰਾਮ ਦੁਬਾਰਾ ਕਰਦੇ ਹੋਏ 27 ਜੂਨ ਨੂੰ ਪਨਬੱਸ ਤੇ ਪੀਆਰਟੀਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਤੇ 28 ਨੂੰ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ। 

ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਨੇ ਕਬੂਲਿਆ ਮੂਸੇਵਾਲੇ ਦਾ ਕਤਲ; ਆਡੀਓ ਇੰਟਰਵਿਊ 'ਚ ਕੀਤਾ ਇਹ ਦਾਅਵਾ

- PTC NEWS

Top News view more...

Latest News view more...

PTC NETWORK