ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 75 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1526 ਮਾਮਲਿਆਂ ਦੀ ਪੁਸ਼ਟੀ

By  Shanker Badra May 6th 2020 07:17 PM

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 75 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 1526 ਮਾਮਲਿਆਂ ਦੀ ਪੁਸ਼ਟੀ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1526 ਹੋ ਗਈ ਹੈ। ਪੰਜਾਬ ਵਿੱਚ ਅੱਜ ਕੋਰੋਨਾ ਨਾਲ 2 ਮੌਤਾਂ ਹੋਣ ਨਾਲ ਗਿਣਤੀ ਵੱਧ ਕੇ 27 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਘੰਟਿਆਂ 'ਚ ਅੱਜ ਕੋਰੋਨਾ ਦੇ 75 ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਮੋਗਾ ਤੋਂ 10,ਤਰਨ ਤਾਰਨ ਤੋਂ 16 , ਪਟਿਆਲਾ ਤੋਂ 02 ,  ਮਾਨਸਾ ਤੋਂ 02 , ਬਰਨਾਲਾ ਤੋਂ 1 ,ਸ੍ਰੀ ਮੁਕਤਸਰ ਸਾਹਿਬ ਤੋਂ 01 , ਅੰਮ੍ਰਿਤਸਰ ਤੋਂ 13 ,ਗੁਰਦਾਸਪੁਰ ਤੋਂ 01 ,ਫਤਿਹਗੜ੍ਹ ਸਾਹਿਬ – 01 ,ਨਵਾਂਸ਼ਹਿਰ – 01 , ਸੰਗਰੂਰ – 02 ,ਫਾਜ਼ਿਲਕਾ ਤੋਂ 01 ,ਫਿਰੋਜ਼ਪੁਰ - 01 ,ਮੋਗਾ -18 , ਬਠਿੰਡਾ ਤੋਂ 1 ,ਹੁਸ਼ਿਆਰਪੁਰ – 01 , ਜਲੰਧਰ ਤੋਂ 01 , ਫਤਿਹਗੜ੍ਹ ਸਾਹਿਬ – 02 ,ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1526ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 230 , ਜਲੰਧਰ – 135, ਲੁਧਿਆਣਾ – 124, ਤਰਨ ਤਾਰਨ - 103 , ਮੋਹਾਲੀ – 95 , ਹੁਸ਼ਿਆਰਪੁਰ – 89 , ਪਟਿਆਲਾ – 89, ਸੰਗਰੂਰ – 87 , ਨਵਾਂਸ਼ਹਿਰ – 85 , ਗੁਰਦਾਸਪੁਰ - 85 , ਸ੍ਰੀ ਮੁਕਤਸਰ ਸਾਹਿਬ – 65 , ਮੋਗਾ – 56 , ਫਰੀਦਕੋਟ – 45 , ਫਿਰੋਜ਼ਪੁਰ - 43 , ਫਾਜ਼ਿਲਕਾ - 39 , ਬਠਿੰਡਾ -37 , ਪਠਾਨਕੋਟ – 27 , ਬਰਨਾਲਾ - 20 , ਮਾਨਸਾ – 19,ਫਤਿਹਗੜ੍ਹ ਸਾਹਿਬ – 19 , ਕਪੂਰਥਲਾ – 18 , ਰੋਪੜ – 16, ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 27 ਮੌਤਾਂ ਹੋ ਚੁੱਕੀਆਂ ਹਨ ਅਤੇ 135 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post