ਪੰਜਾਬ ਵਿਚ ਕੋਰੋਨਾ ਵਾਇਰਸ ਦੇ 2081 ਮਾਮਲੇ , ਹੁਣ ਤੱਕ ਕੁੱਲ੍ਹ 1913 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ

By  Shanker Badra May 25th 2020 07:26 PM

ਪੰਜਾਬ ਵਿਚ ਕੋਰੋਨਾ ਵਾਇਰਸ ਦੇ 2081 ਮਾਮਲੇ , ਹੁਣ ਤੱਕ ਕੁੱਲ੍ਹ 1913 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਪੰਜਾਬ ‘ਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਨਵੇਂ 21 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਤੋਂ 10 , ਤਰਨਤਾਰਨ ਤੋਂ 01 ,ਜਲੰਧਰ ਤੋਂ 06 ,ਕਪੂਰਥਲਾ ਤੋਂ 01 , ਮੋਹਾਲੀ ਤੋਂ 01,ਪਟਿਆਲਾ ਤੋਂ 01, ਸੰਗਰੂਰ ਤੋਂ 01 , ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੋਰੋਨਾ ਦੇ 91 ਫੀਸਦੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2081 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 40 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1913 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 128 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ । ਇਨ੍ਹਾਂ ‘ਚ ਅੰਮ੍ਰਿਤਸਰ – 329 , ਜਲੰਧਰ – 220, ਲੁਧਿਆਣਾ – 173, ਤਰਨ ਤਾਰਨ – 154 , ਗੁਰਦਾਸਪੁਰ – 132 , ਨਵਾਂਸ਼ਹਿਰ – 105 , ਪਟਿਆਲਾ – 108 , ਮੋਹਾਲੀ – 103 , ਹੁਸ਼ਿਆਰਪੁਰ – 106 , ਸੰਗਰੂਰ – 89 , ਸ੍ਰੀ ਮੁਕਤਸਰ ਸਾਹਿਬ – 66 , ਫਰੀਦਕੋਟ – 61 , ਰੋਪੜ -60 , ਮੋਗਾ – 59 , ਫਤਿਹਗੜ੍ਹ ਸਾਹਿਬ – 57 ,ਫਿਰੋਜ਼ਪੁਰ – 46 , ਫਾਜ਼ਿਲਕਾ – 42 , ਬਠਿੰਡਾ – 42 , ਕਪੂਰਥਲਾ – 36 , ਮਾਨਸਾ – 32 , ਪਠਾਨਕੋਟ – 39 ,ਬਰਨਾਲਾ – 22 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। -PTCNews

Related Post