ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰ, ਕਿਹਾ- ਸੀਐਮ ਪਹਿਲਾਂ ਘਰ ਆਉਂਦੇ ਸੀ, ਹੁਣ ਮਿਲਦੇ ਵੀ ਨਹੀਂ
ਸੰਗਰੂਰ- ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਖਿਲਾਫ਼ ਬੇਰੋਜ਼ਗਾਰ ਨੌਜਵਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। CM ਭਗਵੰਤ ਮਾਨ (Bhagwant Mann) ਦੀ ਸਰਕਾਰ 'ਚ ਪਹਿਲੀ ਵਾਰ ਬੇਰੁਜ਼ਗਾਰ ਟੈਂਕੀ 'ਤੇ ਚੜ੍ਹੇ ਹਨ। ਇਹ ਨੌਜਵਾਨ ਕਰੀਬ 6 ਸਾਲ ਪਹਿਲਾਂ ਪੁਲਿਸ ਭਰਤੀ ਵਾਲੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਘਰ-ਘਰ ਆਉਂਦੇ ਸਨ, ਹੁਣ ਮਿਲਦੇ ਵੀ ਨਹੀਂ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹ ਘਰ ਨਹੀਂ ਜਾਣਗੇ। ਹੁਣ ਉਹ ਪੜ੍ਹ-ਲਿਖ ਕੇ ਦਿਹਾੜੀ ਕਰਨ ਲਈ ਮਜ਼ਬੂਰ ਹੋ ਰਹੇ ਹਨ।
ਇਸ ਦੌਰਾਨ ਅੱਜ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ 'ਚ ਅੱਜ 8 ਬੇਰੁਜ਼ਗਾਰ ਨੌਜਵਾਨਾਂ ਵਲੋਂ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਬੇਰੁਜ਼ਗਾਰ ਨੌਜਵਾਨ ਪੰਜਾਬ ਪੁਲਿਸ ਵਿਚ ਭਰਤੀ ਨੂੰ ਲੈ ਕੇ ਸਾਲ 2016 ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਬੀਤੀ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਇਹ ਨੌਜਵਾਨ ਖ਼ਫ਼ਾ ਹਨ।