Moga Jeweller Murder: ਮੋਗਾ ‘ਚ ਜਵੈਲਰੀ ਸ਼ਾਪ ‘ਚ ਲੁੱਟ ਅਤੇ ਕਤਲ ਦਾ ਮਾਮਲਾ ‘ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਸੁਨਿਆਰੇ ਕਤਲ ਮਾਮਲੇ ਦੀ ਗੁੱਥੀ ਸੁਲਝ ਗਈ ਹੈ। ਮਾਮਲੇ ‘ਚ ਪੁਲਿਸ ਨੇ 4 ਲੁਟੇਰੇ ਗ੍ਰਿਫਤਾਰ ਕੀਤੇ ਹਨ। <iframe src=https://www.facebook.com/plugins/video.php?height=346&href=https://www.facebook.com/ptcnewsonline/videos/650871579898950/&show_text=false&width=560&t=0 width=560 height=346 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਪੁਲਿਸ ਨੇ ਵੱਖ-ਵੱਖ ਥਾਂਵਾਂ ਤੋਂ ਕੀਤੇ ਲੁਟੇਰੇ ਕਾਬੂਮਿਲੀ ਜਾਣਕਾਰੀ ਮੁਤਾਬਿਕ ਏਜੀਟੀਐਫ ਅਤੇ ਬਿਹਾਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਲੁਟੇਰਿਆਂ ਨੂੰ ਵੱਖ ਵੱਖ ਥਾਂਵਾਂ ਤੋਂ ਗ੍ਰਿਫਤਾਰ ਕੀਤਾ ਹੈ। ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਨੇ 3 ਲੁਟੇਰੇ ਪਟਨਾ ਤੇ ਇੱਕ ਨਾਂਦੇੜ ਤੋਂ ਕਾਬੂ ਕੀਤਾ ਹੈ। ਨਾਲ ਹੀ ਪੁਲਿਸ ਨੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਸੀ ਪੂਰਾ ਮਾਮਲਾ ਕਾਬਿਲੇਗੌਰ ਹੈ ਕਿ ਬੀਤੇ ਦਿਨ 5 ਅਣਪਛਾਤੇ ਵਿਅਕਤੀ ਗਾਹਕ ਬਣਕੇ ਦੁਕਾਨ ‘ਚ ਦਾਖਿਲ ਹੋਏ ਇਸ ਦੌਰਾਨ ਉਨ੍ਹਾਂ ਨੇ ਗਹਿਣੇ ਦੇਖਦੇ ਹੋਏ ਸੁਨੀਆਰੇ ‘ਤੇ ਗੋਲੀ ਚਲਾ ਦਿੱਤੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਹਾਲਤ ਚ ਵਿੱਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਕਤਲ ‘ਚ ਲੁੱਟ ਦੀ ਬਾਈਕ ਦਾ ਕੀਤਾ ਗਿਆ ਇਸਤੇਮਾਲ ਕੁਝ ਹੀ ਦਿਨਾਂ ਪਹਿਲਾਂ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਵਾਰਦਾਤ ਸਮੇਂ ਬਦਮਾਸ਼ਾਂ ਵੱਲੋਂ ਵਰਤੀ ਗਈ ਬਾਈਕ ਨੂੰ 11 ਜੂਨ ਨੂੰ ਕੋਟਕਪੂਰਾ ਤੋਂ ਚੋਰੀ ਕੀਤੀ ਗਈ ਸੀ। ਫਰੀਦਕੋਟ ਦੇ ਨੈਸ਼ਨਲ ਹਾਈਵੇਅ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਵੀ ਪੜ੍ਹੋ: ਇੰਝ ਹੋਈ 'ਡਾਕੂ ਹਸੀਨਾ' ਦੀ ਗ੍ਰਿਫ਼ਤਾਰੀ; ਧਾਰਮਿਕ ਯਾਤਰਾ ਦੌਰਾਨ ਗੁਲੂਕੋਸ ਪੀਣ ਰੁਕੀ ਸੀ ਮੋਨਾ