ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ 24 ਘੰਟਿਆਂ 'ਚ ਲੱਭ ਮਾਪਿਓ ਨੂੰ ਸੌਂਪਿਆ

By  Jasmeet Singh August 19th 2022 04:20 PM -- Updated: August 19th 2022 04:30 PM

ਲੁਧਿਆਣਾ, 19 ਅਗਸਤ: ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਤੋਂ ਅਗਵਾ ਹੋਇਆ ਤਿੰਨ ਮਹੀਨੇ ਦਾ ਬੱਚਾ ਹਰਿਆਣਾ ਦੇ ਸਿਰਸਾ ਦੇ ਇੱਕ ਜੋੜੇ ਨੂੰ ਦਿੱਤਾ ਜਾਣਾ ਸੀ, ਜਿਸ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਬਠਿੰਡਾ ਤੋਂ ਲੱਭ ਲਿਆ ਹੈ। ਮਾਮਲੇ 'ਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਚਾ 5 ਲੱਖ ਰੁਪਏ ਵਿੱਚ ਵੇਚਿਆ ਜਾਣਾ ਸੀ, ਰਕਮ ਅੱਗੇ ਵੰਡੀ ਜਾਣੀ ਸੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਿਰਸਾ ਦੇ ਇਕ ਜੋੜੇ ਦੇ ਦੋਵੇਂ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ, ਜੋ ਇਕ ਬੱਚਾ ਚਾਹੁੰਦੇ ਸਨ। ਲੁਧਿਆਣੇ ਦੀ ਇਕ ਔਰਤ ਬਠਿੰਡਾ ਵਿੱਚ ਰਹਿੰਦੇ ਆਪਣੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਸੀ, ਜਿਸ ਉੱਤੇ ਪਹਿਲਾਂ ਵੀ ਦੇਹ ਵਪਾਰ ਦਾ ਮਾਮਲਾ ਦਰਜ ਹੈ। ਉਹ ਜੋੜੇ ਲਈ ਬੱਚੇ ਦੀ ਭਾਲ ਕਰ ਰਹੀ ਸੀ ਅਤੇ ਇਸ ਕੰਮ ਵਿੱਚ ਹੋਰ ਲੋਕ ਵੀ ਸ਼ਾਮਲ ਸਨ। ਮਹਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੀੜਤ ਪਰਿਵਾਰ ਨੂੰ ਜਾਣਦੀ ਸੀ, ਜੋ ਕਬਾੜ ਦਾ ਕੰਮ ਕਰਦੇ ਸਨ। ਜਿਸ ਨੇ ਬੱਚੇ ਨੂੰ ਸ਼ਗਨ ਦੇਣ ਦੇ ਬਹਾਨੇ ਫੋਟੋ ਵੀ ਖਿਚਵਾਈ ਅਤੇ ਅੱਗੇ ਉਹ ਫੋਟੋ ਸਿਰਸਾ ਸਬੰਧਤ ਜੋੜੇ ਨੂੰ ਭੇਜ ਦਿੱਤੀ। ਇਸੇ ਲੜੀ ਤਹਿਤ ਬੀਤੇ ਦਿਨ 5 ਮੁਲਜ਼ਮਾਂ ਨੇ ਦੋ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਬੱਚੇ ਨੂੰ ਘਰੋਂ ਅਗਵਾ ਕਰ ਲਿਆ। ਜੋ ਡੇਹਲੋਂ ਵਿੱਚ ਇਕੱਠੇ ਹੋਏ ਅਤੇ ਉਥੋਂ ਰਾਏਕੋਟ ਅਤੇ ਅੱਗੇ ਬਠਿੰਡਾ ਚਲੇ ਗਏ। ਇਸ ਦੌਰਾਨ ਪੁਲਿਸ ਟੀਮਾਂ ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬੱਚਾ ਬਰਾਮਦ ਕਰ ਲਿਆ। ਜਿਸ ਨੂੰ ਪੁਲਿਸ ਨੇ ਉਸਦੇ ਮਾਪਿਆਂ ਹਵਾਲੇ ਕਰ ਦਿੱਤਾ। ਦੂਜੇ ਪਾਸੇ ਜਨਮ ਅਸ਼ਟਮੀ ਵਾਲੇ ਦਿਨ ਬੇਟੇ ਨੂੰ ਦੁਬਾਰਾ ਮਿਲਣ 'ਤੇ ਮਾਪਿਆਂ ਦੀ ਖੁਸ਼ੀ 'ਚ ਕੋਈ ਕਮੀ ਨਹੀਂ ਹੈ। ਜਿਸ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੋਂ ਜਨਮ ਅਸ਼ਟਮੀ ਨੂੰ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਹੋਵੇਗਾ। ਇਸ ਜੋੜੇ ਦਾ ਕਰੀਬ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਇਹ ਵੀ ਪੜ੍ਹੋ: ਪਨਸਪ ਦੇ ਗੋਦਾਮਾਂ ਤੋਂ ਕਣਕ ਦੀਆਂ 19 ਹਜ਼ਾਰ ਬੋਰੀਆਂ ਗਾਇਬ -PTC News

Related Post