ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਨਹੀਂ ਰਹੇ
ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨਹੀਂ ਰਹੇ:ਚੰਡੀਗੜ੍ਹ : ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਅੱਜ ਸਵੇਰੇ 8 ਵਜੇ ਆਖ਼ਰੀ ਸਾਹ ਲਏ ਹਨ।ਡਾ. ਕੰਵਲ ਦਾ ਸਸਕਾਰ ਅੱਜ ਦੁਪਹਿਰੇ ਕਰੀਬ ਢਾਈ ਵਜੇ ਪਿੰਡ ਢੁੱਡੀਕੇ ਵਿਖੇ ਕੀਤਾ ਜਾਵੇਗਾ।ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। [caption id="attachment_385343" align="aligncenter"] ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇਨਹੀਂ ਰਹੇ[/caption] ਇਹ ਵੀ ਖ਼ਾਸ ਗੱਲ ਹੈ ਕਿ ਡਾ. ਕੰਵਲ ਨੇ ਪਿਛਲੇ ਵਰ੍ਹੇ ਹੀ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ।ਕੰਵਲ ਧਰਤੀ ਪੁੱਤਰ ਲਿਖਾਰੀ ਸੀ ,ਜਿਸ ਨੂੰ ਪੰਜਾਬ ਦੇ ਲੋਕ, ਜ਼ਬਾਨ,ਵਿਰਾਸਤ ਦੀ ਚਿੰਤਾ ਤੇ ਕਿਸਾਨੀ ਦੀ ਆਰਥਿਕ ਲੁੱਟ ਦਾ ਫਿਕਰ ਹਮੇਸ਼ਾਂ ਹੀ ਰਿਹਾ ਹੈ। ਕੰਵਲ ਨੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣ ਲਈ ਕਲਮ ਨੂੰ ਹਥਿਆਰ ਵਾਂਗ ਵਰਤਿਆ ਹੈ। [caption id="attachment_385342" align="aligncenter"] ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇਨਹੀਂ ਰਹੇ[/caption] ਦੱਸ ਦੇਈਏ ਕਿ ਸਰੀਰਕ ਪੱਖ ਤੋਂ ਤੰਦਰੁਸਤ ਕੰਵਲ ਨੂੰ ਸਿਰਫ ਸੁਣਨ 'ਚ ਥੋੜ੍ਹੀ ਦਿੱਕਤ ਆਉਂਦੀ ਸੀ, ਉਂਝ ਉਹ ਢੁੱਡੀਕੇ ਦੀਆਂ ਗਲੀਆਂ 'ਚ ਪੁਰਾਣੇ ਘਰ ਤੋਂ ਨਵੇਂ ਘਰ ਆਪਣੇ ਆਪ ਘੁੰਮਦੇ ਮਿਲ ਜਾਂਦੇ ਸਨ। 100 ਵਰ੍ਹਿਆਂ ਦੀ ਉਮਰ ਵਿੱਚ ਵੀ ਜਸਵੰਤ ਸਿੰਘ ਕੰਵਲ ਨੇਹੱਥਾਂ 'ਚ ਕਲਮ ਫੜੀ ਹੋਈ ਸੀ ਅਤੇ ਉਨ੍ਹਾਂ ਲਿਖਣਾ ਤੇ ਪੜ੍ਹਨਾ ਨਹੀਂ ਛੱਡਿਆ ਸੀ। [caption id="attachment_385346" align="aligncenter"] ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਨਹੀਂ ਰਹੇ[/caption] ਦੱਸਣਯੋਗ ਹੈ ਕਿ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ 102 ਦੇ ਕਰੀਬ ਕਿਤਾਬਾਂ ਅਤੇ ਨਾਵਲ ਲਿਖੇ ਹਨ। ਪੂਰਨਮਾਸ਼ੀ, ਪਾਲੀ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਤੋਸ਼ਾਲੀ ਦੀ ਹੰਸੋ, ਹਾਣੀ, ਬਰਫ਼ ਦੀ ਅੱਗ, ਲਹੂ ਦੀ ਲੋਅ, ਜ਼ਿੰਦਗੀ ਦੂਰ ਨਹੀਂ ਉਨ੍ਹਾਂ ਦੇ ਚਰਚਿਤ ਨਾਵਲ ਸਨ।ਸਾਡੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਕੰਵਲ ਦੁਨੀਆ ਦੇ ਅਜਿਹੇ ਲੇਖਕ ਹਨ। [caption id="attachment_385345" align="aligncenter"] ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਨਹੀਂ ਰਹੇ[/caption] ਜ਼ਿਕਰਯੋਗ ਹੈ ਕਿ 100 ਵਰ੍ਹਿਆਂ ਦੀ ਉਮਰ ਪਾਰ ਕਰ ਚੁੱਕੇ ਜਸਵੰਤ ਸਿੰਘ ਕੰਵਲ ਨੇ ਕਈ ਨਾਵਲਾਂ ਸਮੇਤ ਲਗਪਗ 100 ਕਿਤਾਬਾਂ ਦੀ ਰਚਨਾ ਕਰ ਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਨਾਮਵਰ ਪੰਜਾਬੀ ਲੇਖਕ ਨੇ ਆਪਣਾ ਜੀਵਨ ਪੰਜਾਬ ਮਾਂ-ਬੋਲੀ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਦੀਆਂ ਲਿਖਤਾਂ ਪੇਂਡੂ ਜੀਵਨ ਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਧੁਰ ਅੰਦਰਲੀ ਤਸਵੀਰ ਪੇਸ਼ ਕਰਦੀਆਂ ਹਨ। -PTCNews