ਪੰਜਾਬ ਦੀਆਂ ਕਿਸਾਨ ਯੂਨੀਅਨ ਹੋਈਆਂ ਦੋ ਫਾੜ, ਦੁਬਾਰਾ ਸੰਘਰਸ਼ ਕਰਨ ਦਾ ਐਲਾਨ

By  Ravinder Singh May 19th 2022 12:15 PM

ਚੰਡੀਗੜ੍ਹ : ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੋ ਫਾੜ ਹੋ ਚੁੱਕੀਆਂ ਹਨ। 23 ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਸੀ। ਇਸ ਤੋਂ ਬਾਅਦ 16 ਕਿਸਾਨ ਜਥੇਬੰਦੀਆਂ ਵੱਖਰੀਆਂ ਹੋ ਚੁੱਕੀਆਂ ਹਨ। 16 ਕਿਸਾਨ ਯੂਨੀਅਨ ਨੇ ਵੱਖਰੇ ਤੌਰ ਉਤੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। 16 ਯੂਨੀਅਨਾਂ ਨੇ ਜਲੰਧਰ ਵਿੱਚ ਭਲਕੇ ਹੰਗਾਮੀ ਮੀਟਿੰਗ ਸੱਦੀ ਗਈ ਹੈ। ਪੰਜਾਬ ਦੀਆਂ ਕਿਸਾਨ ਯੂਨੀਅਨ ਹੋਈਆਂ ਦੋ ਫਾੜ, ਦੁਬਾਰਾ ਸੰਘਰਸ਼ ਕਰਨ ਦਾ ਐਲਾਨਹੁਣ ਕਿਸਾਨ ਜਥੇਬੰਦੀਆਂ ਵੱਖਰੇ-ਵੱਖਰੇ ਰਾਹ ਉਤੇ ਚੱਲ ਪਈਆਂ ਹਨ। 23 ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ ਮੁਆਫੀ ਤੇ ਕਿਸਾਨ ਖ਼ੁਦਕੁਸ਼ੀ ਦਾ ਮਸਲਾ ਨਾ ਚੁੱਕਣ ਉਤੇ ਨਾਰਾਜ਼ਗੀ ਨਜ਼ਰ ਆ ਰਹੀ ਹੈ। ਕਿਸਾਨ ਯੂਨੀਅਨਾਂ ਦੇ ਆਗੂ ਇਕ ਦੂਜੇ ਉਤੇ ਦੋਸ਼ ਲਗਾ ਰਹੇ ਹਨ। ਇੱਕ ਰਸਤੇ ਉਤੇ ਆਉਣ ਵਾਲੇ ਸਾਰੇ ਬਦਲ ਬੰਦ ਹੋ ਗਏ ਹਨ। ਪੰਜਾਬ ਦੀਆਂ ਕਿਸਾਨ ਯੂਨੀਅਨ ਹੋਈਆਂ ਦੋ ਫਾੜ, ਦੁਬਾਰਾ ਸੰਘਰਸ਼ ਕਰਨ ਦਾ ਐਲਾਨਜਗਜੀਤ ਡੱਲੇਵਾਲ ਉਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ। ਮਨਜੀਤ ਸਿੰਘ ਰਾਏ, ਹਰਮੀਤ ਕਾਦੀਆਂ, ਬੂਟਾ ਬਰਜਗਿੱਲ ਤੇ ਹੋਰ ਆਗੂਆਂ ਨੇ ਵੱਖਰਾ ਧੜਾ ਬਣਾ ਲਿਆ ਹੈ। ਬੂਟਾ ਬੁਰਜਗਿੱਲ ਦਾ ਕਹਿਣਾ ਹੈ ਕਿ ਡੱਲੇਵਾਲ ਸਾਰਿਆਂ ਨੂੰ ਇਕੱਠੇ ਨਹੀਂ ਹੋਣ ਦੇ ਰਹੇ ਹਨ। ਇਸ ਕਾਰਨ ਕਿਸਾਨਾਂ ਮੰਗਾਂ ਨੂੰ ਲੈ ਕੇ ਪੱਛੜ ਰਹੇ ਹਨ। 16 ਕਿਸਾਨ ਜਥੇਬੰਦੀਆਂ ਕਰਜ਼ ਮੁਆਫੀ ਤੇ ਕਿਸਾਨ ਖ਼ੁਦਕੁਸ਼ੀ ਮਸਲੇ ਉਤੇ ਜਲਦੀ ਹੀ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਕਰ਼ਜ਼ਿਆਂ ਤੇ ਖ਼ੁਦਕੁਸ਼ੀਆਂ ਦੇ ਮੁੱਦੇ ਨੂੰ ਲੈ ਕੇ ਦੁਬਾਰਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਨੇ ਬੀਤੇ ਦਿਨ ਦੇ ਮੋਰਚੇ ਨੂੰ ਸਰਕਾਰ ਦਾ ਪ੍ਰਯੋਗ ਤੇ ਸਹਿਯੋਗ ਕਰਾਰ ਦਿੱਤਾ ਹੈ। ਪੰਜਾਬ ਦੀਆਂ ਕਿਸਾਨ ਯੂਨੀਅਨ ਹੋਈਆਂ ਦੋ ਫਾੜ, ਦੁਬਾਰਾ ਸੰਘਰਸ਼ ਕਰਨ ਦਾ ਐਲਾਨਜ਼ਿਕਰਯੋਗ ਹੈ ਕਿ 23 ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਸੀ। ਕਿਸਾਨ ਜਥੇਬੰਦੀਆਂ ਨੇ 13 ਮੰਗਾਂ ਸਰਕਾਰ ਅੱਗੇ ਰੱਖੀਆਂ ਸਨ। ਜਿਨ੍ਹਾਂ ਵਿੱਚ 12 ਸਰਕਾਰ ਨੇ ਮੰਨ ਲਈਆਂ ਸਨ। ਸਰਕਾਰ ਨੇ ਸਾਰੀਆਂ ਮੰਗਾਂ ਜਲਦ ਪੂਰੀਆਂ ਕਰਨ ਦਾ ਐਲਾਨ ਕੀਤਾ ਸੀ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਦੀ ਸਟੇਜ਼ ਉਤੇ ਆ ਕੇ ਮੰਗਾਂ ਦੀ ਸਹਿਮਤੀ ਸਬੰਧੀ ਰਸਮੀ ਐਲਾਨ ਕੀਤਾ ਸੀ। ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ

Related Post