ਉੱਜੜਨ ਦੀ ਰਾਹ ਤੁਰਿਆ ਪੰਜਾਬ; 40 ਦਿਨਾਂ 'ਚ 31 ਖੁਦਕੁਸ਼ੀਆਂ, 20 ਤੋਂ ਵੱਧ ਕਿਸਾਨ

By  Jasmeet Singh April 28th 2022 02:37 PM

ਚੰਡੀਗੜ੍ਹ, 28 ਅਪ੍ਰੈਲ: ਬੀਤੇ ਦਿਨੀ ਪੰਜਾਬ ਦੀ ਕਿਸਾਨ ਯੂਨੀਅਨਾਂ ਦੀਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਇਸ ਸਾਲ ਅਪ੍ਰੈਲ ਵਿੱਚ ਹੀ 14 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਿੱਥੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਅਤੇ ਜਥੇਬੰਦੀਆਂ ਨੂੰ ਕੁਝੱਕ ਪੰਜਾਬ ਵਾਸੀ ਅਤੇ ਬਥੇਰੇ ਦੇਸ਼ ਵਾਸੀਆਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਉਥੇ ਹੀ ਇਹ ਖੁਸਕੁਸ਼ੀਆਂ ਅੰਕੜੇ ਉਨ੍ਹਾਂ ਲਈ ਮੂੰਹ 'ਤੇ ਚਪੇੜ ਹੈ ਜੋ ਸਮਝਦੇ ਸਨ ਕਿ ਕਿਸਾਨ ਮਜਬੂਰ ਨਹੀਂ ਸਗੋਂ ਡਰਾਮੇ ਕਰ ਰਹੇ ਹਨ। ਕਿਸਾਨ ਯੂਨੀਅਨ ਦੀ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਪਿੱਛਲੇ ਸਵਾ ਮਹੀਨੇ ਤੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਪਿੱਛਲੇ 20 ਸਾਲਾਂ ਦੇ ਮੁਕਾਬਲੇ ਵਧੀ ਹੈ। ਪਿੱਛਲੇ 40 ਦਿਨ ਦੇ ਅੰਦਰ ਹੀ 20 ਤੋਂ ਵੱਧ ਕਿਸਾਨਾਂ ਨੇ ਮਜਬੂਰੀ ਦੇ ਚਲਦਿਆਂ ਆਪਣੀ ਜਾਨ ਲੈ ਲਈ ਹੈ। ਸਹੀ ਅੰਕੜਿਆਂ ਦੀ ਗੱਲ ਕਰੀਏ ਤਾਂ 40 ਦਿਨਾਂ 'ਚ 31 ਖੁਦਕੁਸ਼ੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਇੱਕਲੇ ਕਿਸਾਨ ਹੀ ਨਹੀਂ ਹੋਰ ਵੀ ਲੋਕ ਹਨ ਪਰ ਜ਼ਿਆਦਾਤਰ ਗਿਣਤੀ ਕਿਸਾਨਾਂ ਦੀ ਹੀ ਹੈ। ਖ਼ੁਦਕੁਸ਼ੀ ਕਰਨ ਵਾਲਿਆਂ ਦੀ ਲਿਸਟ 23-02-22 - ਸੁਖਪਰੀਤ ਨਾਮਕ ਵਿਦਿਆਰਥੀ ਨੇ ਰੋਪੜ ਕੋਲੇ ਨਹਿਰ 'ਚ ਛਾਲ ਮਾਰੀ 04-03-22 - ਜਗਦੀਪ ਉਰਫ ਰਾਜਾ ਵਾਸੀ ਗਹਿਰੀ ਬੁੱਟਰ (ਬਠਿੰਡਾ) ਜ਼ਹਿਰ ਖਾਇਆ 06-03-22 - ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਕਰਤਾਰਪੁਰ ਵਾਸੀ ਪਰੀਆ ਨੇ ਫਾਹਾ ਲਿਆ 06-03-22 - ਅਨਮੋਲਦੀਪ ਵਾਸੀ ਭਾਈ ਰੂਪਾ (ਬਠਿੰਡਾ) ਨੇ ਕੈਨੇਡਾ 'ਚ ਫਾਹਾ ਲਿਆ 07-03-22 - ਕਿਸਾਨ ਹਰਚਰਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪੂਹਲਾ (ਬਠਿੰਡਾ) ਫਾਹਾ ਲਿਆ 08-03-22 - ਕਿਸਾਨ ਸੁਖਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਦਰਾ (ਬਰਨਾਲਾ) ਫਾਹਾ ਲਿਆ 08-03-22 - ਕਿਸਾਨ ਗੁਰਸੇਵਕ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਕੋਟੜਾ ਲੇਹਲ (ਸੰਗਰੂਰ) ਜ਼ਹਿਰ ਖਾਇਆ 12-03-22 - ਕਮਲਜੀਤ ਸਿੰਘ ਵਾਸੀ ਚਖਿਆਰਾ (ਲੁਧਿਆਣਾ) ਤੇ ਬਾਅਦ ਵਿੱਚ ਇਸਦੀ ਪਤਨੀ ਅਰਚਨਾ ਨੇ ਵੀ ਫਾਹਾ ਲਿਆ 13-03-22 - ਮਜ਼ਦੂਰ ਰਮੇਸ਼ ਕੁਮਾਰ ਪੁੱਤਰ ਖੱਟੀ ਰਾਮ ਵਾਸੀ ਬਿਸਨਪੁਰਾ (ਫਾਜ਼ਿਲਕਾ) ਜ਼ਹਿਰ ਖਾਇਆ 16-03-22 - ਕਿਸਾਨ ਜਸਪਾਲ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪੰਜਾਵਾ (ਫਾਜ਼ਿਲਕਾ) ਰੇਲ ਥੱਲੇ ਜਾਨ ਦਿੱਤੀ 16-03-22 - ਚਰਨਜੀਤ ਕੌਰ ਪਤਨੀ ਜਗਦੇਵ ਸਿੰਘ ਵਾਸੀ ਫੁੰਮਣਵਾਲ (ਸੰਗਰੂਰ) ਨਹਿਰ ਵਿੱਚ ਛਾਲ ਮਾਰੀ 16-03-22 - ਕਿਸਾਨ ਵਲੀਆ ਸਿੰਘ ਵਾਸੀ ਕੁਲਰੀਆਂ (ਮਾਨਸਾ) ਫਾਹਾ ਲਿਆ 26-03-22 - ਕਿਸਾਨ ਕੁਲਵਿੰਦਰ ਸਿੰਘ ਫਾਹਾ ਲਿਆ 30-03-22 - ਅਧਿਆਪਕ ਦਵਿੰਦਰ ਸ਼ਰਮਾ ਪੁੱਤਰ ਸੁਖਦੇਵ ਸ਼ਰਮਾ ਵਾਸੀ ਲਹਿਰਾ ਸੰਗਰੂਰ ਫਾਹਾ ਲਿਆ 31-03-22 - ਗਰੀਬੀ ਕਾਰਨ ਖਾਣਾ ਨਾ ਮਿਲਿਆ ਤਾਂ ਤਪਲਾ (ਤਰਨਤਾਰਨ) ਤੋਂ ੨ ਬੱਚਿਆਂ ਨੇ ਆਪਣੀ ਜਾਨ ਲਈ 02-04-22 - ਕਿਸਾਨ ਪਰਭਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੱਬਰੀ (ਗੁਰਦਾਸਪੁਰ) ਫਾਹਾ ਲਿਆ 02-04-22 - ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੰਗੇਵਾਲਾ (ਮੋਗਾ) ਜ਼ਹਿਰ ਖਾਇਆ 09-04-22 - ਕਿਸਾਨ ਰਣਜੀਤ ਸਿੰਘ ਵਾਸੀ ਭਬੂਰ ਮੋਗਾ ਜ਼ਹਿਰ ਖਾਇਆ 13-04-22 - ਸੁਖਦੇਵ ਸਿੰਘ ਦੇਸ ਰਾਜ ਵਾਸੀ ਗੁਰਹਰਸਾਏ ਫਾਹਾ ਲਿਆ 13-04-22 - ਨੌਜਵਾਨ ਅਮਰਿਤਪਾਲ ਮਹਿਤਾ ਵਾਸੀ ਗੁਰੂ ਹਰ ਕਿਸਾਨ ਬਸਤੀ ਜਲੰਧਰ ਖ਼ੁਦਕੁਸ਼ੀ 19-04-22 - ਕਿਸਾਨ ਰਮਨਦੀਪ ਸਿੰਘ ਪਿੰਡ ਬਾਜਕ (ਬਠਿੰਡਾ) ਨੇ ਵੀ ਆਪਣੀ ਜਾਨ ਲਈ 19-04-22 - ਕਿਸਾਨ ਮੱਖਣ ਸਿੰਘ ਵਾਸੀ ਭਾਦੜਾ (ਮਾਨਸਾ) ਵੱਲੋਂ ਸਵੈ-ਹੱਤਿਆ 21-04-22 - ਕਿਸਾਨ ਜਸਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਮਾਈਸਰਖਾਨਾ (ਬਠਿੰਡਾ) ਵੱਲੋਂ ਸਵੈ-ਹੱਤਿਆ 21-04-22 - ਕਿਸਾਨ ਗੁਰਦੀਪ ਸਿੰਘ ਵਾਸੀ ਮਾਨਸਾ ਖੁਰਦ (ਮਾਨਸਾ) ਵੱਲੋਂ ਸਵੈ-ਹੱਤਿਆ 21-04-22 - ਕਿਸਾਨ ਰਣਧੀਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਭਾਗੀਬਾਂਦਰ (ਬਠਿੰਡਾ) ਵੱਲੋਂ ਖ਼ੁਦਕੁਸ਼ੀ 22-04-22 - ਕਿਸਾਨ ਜਗਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੁੱਲਰੀਆਂ (ਮਾਨਸਾ) ਨੇ ਵੀ ਆਪਣੀ ਜਾਨ ਲਈ 22-04-22 - ਕਿਸਾਨ ਨਿਰਮਲ ਸਿੰਘ ਵਾਸੀ ਪਸਿਆਣਾ (ਪਟਿਆਲਾ) ਵਿਕੀ ਫਸਲ ਦੇ ਪੈਸੇ ਆੜਤੀਏ ਨੇ ਨਾ ਦਿੱਤੇ 22-04-22 - ਕਿਸਾਨ ਕੁਲਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਬੁੱਢਾ ਕਲੌਨੀ ਛੇਹਰਟਾ (ਅੰਮ੍ਰਿਤਸਰ) ਵੱਲੋਂ ਸਵੈ-ਹੱਤਿਆ 22-04-22 - ਰੇਨੂੰ ਪਤਨੀ ਕਿਸਾਨ ਕੁਲਦੀਪ ਸਿੰਘ (ਉੱਪਰ) ਉਸਨੇ ਵੀ ਸਵੈ-ਹੱਤਿਆ ਕੀਤੀ 23-04-22 - ਕਿਸਾਨ ਬੀਰਬਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਾਗੀਬਾਂਦਰ (ਬਠਿੰਡਾ) ਕਰਜ਼ੇ ਦੇ ਚਲਦਿਆਂ 23-04-22 - ਕਿਸਾਨ ਹਰਜਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਦੇਵੀਗੜ (ਪਟਿਆਲਾ) ਨੇ ਵੀ ਆਪਣੀ ਜਾਨ ਲਈ - - - - - - - - - - - - - - - - - - - ਫਸਲਾਂ ਦੀਆਂ ਘੱਟ ਪੈਦਾਵਾਰ, ਵਧ ਰਹੇ ਵਿਆਜ ਅਤੇ ਕਰਜ਼ਿਆਂ ਦੀਆਂ ਦਰਾਂ ਅਤੇ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਹੋਣ ਤੋਂ ਦੁਖੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਪਿਛਲੇ ਕੁਝ ਸਮੇਂ ਤੋਂ ਨਾ ਸਿਰਫ਼ ਸੂਬੇ ਵਿੱਚ, ਸਗੋਂ ਦੇਸ਼ ਵਿੱਚ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਬਣ ਕੇ ਉੱਭਰੀ ਹੈ। ਅਪ੍ਰੈਲ ਦੇ ਮਹੀਨੇ ਪੰਜਾਬ ਵਿੱਚ 14 ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ, ਜਿਨ੍ਹਾਂ ਵਿੱਚੋਂ 11 ਇਕੱਲੇ ਮਾਲਵਾ ਖੇਤਰ ਤੋਂ ਸਨ। ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਸੀਜ਼ਨ ਦੇ ਘੱਟ ਝਾੜ ਕਾਰਨ ਪੈਦਾ ਹੋਏ ਤਣਾਅ ਕਾਰਨ ਹੋਈਆਂ ਹਨ। ਸੂਬੇ 'ਚ ਸਰਕਾਰ ਬਦਲਣ ਦੇ ਬਾਵਜੂਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਲਗਾਤਾਰ ਵਧਦੇ ਰੁਝਾਨ ਤੋਂ ਦੁਖੀ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਖ਼ੁਦਕੁਸ਼ੀ ਕਰਕੇ ਮਰਨ ਵਾਲੇ ਕਿਸਾਨਾਂ ਦੇ ਹਰੇਕ ਪਰਿਵਾਰ ਨੂੰ ਇੱਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇਣ ਦੀ ਮੰਗ ਕੀਤੀ ਹੈ, ਜਿਵੇਂ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਐਲਾਨ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ ਇਸ ਦੇ ਨਾਲ ਹੀ ਕਿਸਾਨਾਂ ਨੇ 'ਆਪ' ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਪਹਿਲਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਦੀ ਆਪਣੀ "ਗਾਰੰਟੀ" ਨੂੰ ਪੂਰਾ ਕਰਨ ਦੇ ਨਾਲ-ਨਾਲ ਸਰਵੇਖਣਾਂ ਅਨੁਸਾਰ ਘੱਟ ਝਾੜ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਲਈ ਵੀ ਕਿਹਾ ਹੈ। -PTC News

Related Post