Punjab Election 2022: ਗੁਰਨਾਮ ਸਿੰਘ ਚੜੂਨੀ ਦੇ ਦਫ਼ਤਰ 'ਚ ਹੋਈ ਭੰਨਤੋੜ, ਦੋ ਜ਼ਖ਼ਮੀ

By  Riya Bawa February 14th 2022 02:37 PM

ਮੁਹਾਲੀ: ਪੰਜਾਬ 'ਚ ਚੋਣਾਂ ਦੀ ਤਰੀਕ ਨੇੜੇ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ 'ਚ ਲੱਗੀਆਂ ਹੋਈਆਂ ਹਨ। ਇਸ ਵਿਚਕਾਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਦੇਰ ਰਾਤ ਅਣਪਛਾਤੇ ਨੌਜਵਾਨਾਂ ਨੇ ਮੋਹਾਲੀ ਦੇ ਸੈਕਟਰ 97 ਸਥਿਤ ਸੰਯੁਕਤ ਸਮਾਜ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੇ ਦਫਤਰ 'ਚ ਭੰਨਤੋੜ ਕੀਤੀ। ਇਸ ਭੰਨਤੋੜ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਸੁੱਤੇ ਪਏ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਤੇ ਦਫਤਰ ਦੀ ਭੰਨ-ਤੋੜ ਕੀਤੀ ਗਈ। ਨੌਜਵਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਤਾਣ ਕੇ ਗੁਰਨਾਮ ਚੜੂਨੀ ਨੂੰ ਗਾਲ੍ਹਾਂ ਕੱਢੀਆਂ ਸਨ।   Punjab Election 2022: ਗੁਰਨਾਮ ਸਿੰਘ ਚੜੂਨੀ ਦੇ ਦਫ਼ਤਰ 'ਚ ਹੋਈ ਭੰਨਤੋੜ, ਦੋ ਜ਼ਖ਼ਮੀ ਗੁਰਨਾਮ ਸਿੰਘ ਚੜੂਨੀ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਉਨ੍ਹਾਂ ਦੇ ਬੇਟੇ ਅਰਸ਼ਪਾਲ ਨੇ ਦਫਤਰ 'ਤੇ ਭੰਨਤੋੜ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਹਮਲਾਵਰ ਗੁਰਨਾਮ ਸਿੰਘ ਚੜੂਨੀ 'ਤੇ ਹਮਲਾ ਕਰਨ ਆਏ ਸਨ। ਅਣਪਛਾਤੇ ਬਦਮਾਸ਼ਾਂ ਨੇ ਪਹਿਲਾਂ ਪਿੱਛਿਓਂ ਕੰਧ ਤੋੜੀ ਤੇ ਫੇਰ ਅੰਦਰ ਵੜੇ। ਉਨ੍ਹਾਂ ਦੇ ਹੱਥ ਵਿੱਚ ਪਿਸਤੌਲ ਸੀ। ਉਨ੍ਹਾਂ ਨੇ ਕਿਹਾ ਕਿ ਗੁਰਨਾਮ ਚਡੂਨੀ ਨੂੰ ਰਾਜਨੀਤੀ ਕਰਨੀ ਸਿਖਾਉਂਦੇ ਹਾਂ। ਗੁਰਨਾਮ ਨੂੰ ਕਾਲ ਕਰੋ। ਹਾਲਾਂਕਿ ਚੜੂਨੀ ਅਤੇ ਉਸ ਦੇ ਪੁੱਤਰ ਉਸ ਸਮੇਂ ਉੱਥੇ ਨਹੀਂ ਸਨ। ਮੌਕੇ ਉੱਤੇ ਜ਼ਖਮੀ ਹੋਏ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।   Punjab Election 2022: ਗੁਰਨਾਮ ਸਿੰਘ ਚੜੂਨੀ ਦੇ ਦਫ਼ਤਰ 'ਚ ਹੋਈ ਭੰਨਤੋੜ, ਦੋ ਜ਼ਖ਼ਮੀ ਅਰਸ਼ਪਾਲ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਪਾਰਟੀ ਦਾ ਦਫ਼ਤਰ ਸੈਕਟਰ-97 'ਚ ਹੈ। ਰਾਤ ਕਰੀਬ 12 ਵਜੇ ਚਾਰ ਅਣਪਛਾਤੇ ਵਿਅਕਤੀ ਪਿਛਲੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ। ਦਫ਼ਤਰ ਵਿੱਚ ਗੌਰਵ ਅਤੇ ਇੱਕ ਹੋਰ ਰਸੋਈਏ ਮੌਜੂਦ ਸਨ। ਚਾਰੋਂ ਹਮਲਾਵਰਾਂ ਦੇ ਹੱਥਾਂ ਵਿੱਚ ਪਿਸਤੌਲ ਸਨ। ਹਮਲਾਵਰ ਨੌਜਵਾਨਾਂ ਨੂੰ ਖਿੱਚ ਕੇ ਲੈ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਅਚਾਨਕ ਫੋਨ ਆਉਣ 'ਤੇ ਪਿਤਾ ਚੜੂਨੀ ਦਿਨੇ ਹੀ ਹਰਿਆਣਾ ਚਲੇ ਗਏ ਸਨ। ਉਹ ਖੁਦ ਹੋਟਲ ਵਿਚ ਸੀ। ਰਾਤ 12.18 ਵਜੇ ਫੋਨ ਆਇਆ। ਕਮਰੇ ਦੀ ਭੰਨਤੋੜ ਕੀਤੀ ਜਾਂਦੀ ਹੈ। ਰਸੋਈ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੀਸ਼ਾ ਤੋੜ ਕੇ ਅੰਦਰ ਵੜਿਆ। ਦਫ਼ਤਰ ਵਿੱਚ ਨਕਦੀ ਅਤੇ ਲੈਪਟਾਪ ਸੀ, ਪਰ ਉਹ ਕੁਝ ਵੀ ਲੈ ਕੇ ਨਹੀਂ ਗਏ। ਲੜਕੇ ਦਾ ਮੈਡੀਕਲ ਕਰਵਾਇਆ ਗਿਆ ਅਤੇ ਥਾਣੇ 'ਚ ਸ਼ਿਕਾਇਤ ਦਿੱਤੀ ਗਈ।  Punjab Election 2022: ਗੁਰਨਾਮ ਸਿੰਘ ਚੜੂਨੀ ਦੇ ਦਫ਼ਤਰ 'ਚ ਹੋਈ ਭੰਨਤੋੜ, ਦੋ ਜ਼ਖ਼ਮੀ ਇਹ ਵੀ ਪੜ੍ਹੋ: CM ਚੰਨੀ ਦੇ ਚੌਪਰ ਨੂੰ ਉੱਡਣ ਦੀ ਨਹੀਂ ਮਿਲੀ ਮਨਜ਼ੂਰੀ, ਜਾਣੋ ਕਾਰਨ -PTC News

Related Post