ਕੈਪਟਨ ਅਮਰਿੰਦਰ ਦੇ ਨਾਂਅ 'ਤੇ ਇਸ ਖਿਡਾਰੀ ਨੂੰ ਕੀਤਾ ਜਾ ਰਿਹੈ ਟੈਗ ,ਕੀਤੀ ਅਪੀਲ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਸੁਰਖੀਆਂ 'ਚ ਬਣੇ ਹੋਏ ਹਨ। ਇਸ ਵਿਚਕਰ ਹੁਣ ਨਵੀਂ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ, ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਟਵੀਟ 'ਚ ਗਲਤ ਟੈਗ ਕੀਤੇ ਜਾ ਰਹੇ ਹਨ।
ਗੋਲਕੀਪਰ ਅਮਰਿੰਦਰ ਸਿੰਘ ਦਾ ਟਵੀਟ
ਗੋਲਕੀਪਰ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਪੱਤਰਕਾਰਾਂ, ਮੀਡੀਆ ਤੇ ਹੋਰ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਕਿ 'ਮੈਂ ਅਮਰਿੰਦਰ ਸਿੰਘ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਹਾਂ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਨਹੀਂ ਹਾਂ। ਕਿਰਪਾ ਕਰਕੇ ਮੈਨੂੰ ਟੈਗ ਕਰਨਾ ਬੰਦ ਕਰੋ।'