ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਟੀਕਾ ਲਵਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਟੀਕਾ ਦਰਦ ਰਹਿਤ ਸੀ ਅਤੇ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ। Punjab CM gets first dose of Covid-19 vaccine in Mohaliਹੋਰ ਪੜ੍ਹੋ : ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਅਤੇ ਦਿੱਲੀ ਸਰਕਾਰ ਖਿਲਾਫ਼ ਸਦਨ ‘ਚ ਨਿੰਦਾ ਪ੍ਰਸਤਾਵ ਲਿਆਉਣ ਦੀ ਕੀਤੀ ਮੰਗ ਹੋਰ ਪੜ੍ਹੋ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ‘ਚ ਪੰਜਾਬ ਸਰਕਾਰ ਵੱਲੋਂ ਫ਼ਿਰ ਪਾਸ ਕੀਤਾ ਗਿਆ ਮਤਾ ਉਨ੍ਹਾਂ ਕਿਹਾ, "ਅੱਜ ਮੈਂ ਕੋਵਿਡ19 ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ। ਮੈਂ 60 ਸਾਲ ਤੋਂ ਉੱਪਰ ਜਾਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਆਪਣਾ ਟੀਕਾਕਰਣ ਕਰਵਾਓ। ਆਪਣੇ ਆਪ ਨੂੰ ਇਸ ਵੈੱਬਸਾਈਟ www.cowin.gov.in ‘ਤੇ ਰਜਿਸਟਰ ਕਰਵਾਓ ਤੇ ਆਪਣੇ ਮੁਤਾਬਕ ਟੀਕਾਕਰਣ ਲਈ ਸਮਾਂ ਤੇ ਜਗ੍ਹਾ ਤੈਅ ਕਰੋ। ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਖਿਲਾਫ਼ ਡੱਟਣਾ ਹੋਵੇਗਾ ਤੇ ਮੈਨੂੰ ਪੂਰਾ ਯਕੀਨ ਹੈ ਕਿ ਜਿੱਤ ਸਾਡੀ ਹੀ ਹੋਵੇਗੀ ਜ਼ਿਕਰਯੋਗ ਹੈ ਕਿ ਵਿਧਾਨ ਸਭ ਸੈਸ਼ਨ ਦੌਰਾਨ ਸਾਰੇ ਹੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੋਰੋਨਾ ਟੈਸਟ ਲਾਜ਼ਮੀ ਕਰਵਾਇਆ ਗਿਆ ਹੈ। ਉਥੇ ਹੀ ਹੁਣ ਪੰਜਾਬ ਵਿਚ ਲਗਾਏ ਜਾ ਰਹੇ ਕੋਵਿਡ ਵੈਕਸੀਨ ਦੇ ਟੀਕੇ ਵੀ ਲਗਵਾਏ ਜਾ ਰਹੇ ਹਨ। ਜਿੰਨਾ ਨੂੰ ਮੰਤਰੀਆਂ ਵੱਲੋਂ ਤੇ ਫਰੰਟ ਲਾਈਨ ਵਰਕਰਾਂ ਵੱਲੋਂ ਵੀ ਲਿਆ ਗਿਆ ਹੈ। ਤਾਂ ਜੋ ਆਉਣ ਵਾਲੇ ਸਮੇ 'ਚ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ।