Pulwama Attack: ਪੁਲਵਾਮਾ ਅੱਤਵਾਦੀ ਹਮਲੇ ਦੀ ਤੀਜੀ ਬਰਸੀ, ਜਵਾਨਾਂ ਦੀ ਸ਼ਹਾਦਤ ਨੂੰ ਨਮਨ

By  Riya Bawa February 14th 2022 01:37 PM -- Updated: February 14th 2022 01:38 PM

Pulwama Attack: ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਦੀ ਅੱਜ ਤੀਜੀ ਬਰਸੀ ਹੈ। ਫਰਵਰੀ 14, 2019...ਆਖ਼ਰ ਇਸ ਤਾਰੀਖ ਨੂੰ ਕੌਣ ਭੁੱਲ ਸਕਦਾ ਹੈ? ਇਹ ਉਹੀ ਦਿਨ ਸੀ, ਜਦੋਂ ਜੰਮੂ-ਸ੍ਰੀਨਗਰ ਹਾਈਵੇਅ 'ਤੇ ਤੇਜ਼ ਰਫਤਾਰ CRPF ਜਵਾਨਾਂ ਦੇ ਕਾਫਲੇ 'ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ ਸੀ ਅਤੇ ਭਾਰਤ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਨੇੜੇ ਲੇਥਪੋਰਾ ਇਲਾਕੇ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ, ਜਿਸ ਤੋਂ ਬਾਅਦ ਭਾਰਤ ਨੇ 'ਨਾਪਾਕ' ਪਾਕਿਸਤਾਨ ਤੋਂ ਸਿਰਫ 12 ਦਿਨਾਂ 'ਚ ਬਦਲਾ ਲੈ ਲਿਆ। ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ ਏਅਰਸਟ੍ਰਾਈਕ ਕਰ ਕੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਭਰ 'ਚ ਪਾਕਿਸਤਾਨ ਖਿਲਾਫ ਗੁੱਸੇ ਦਾ ਮਾਹੌਲ ਹੈ। Pulwama terror attack third anniversary: This is how events unfolded on 'black day' ਇਸ ਦਿਨ ਨੂੰ ਯਾਦ ਕਰਦਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। 14 ਫ਼ਰਵਰੀ 2019 ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਲਗਭਗ 2500 ਸੈਨਿਕਾਂ ਨੂੰ ਲੈ ਕੇ 78 ਬੱਸਾਂ ਵਿੱਚ ਸੀਆਰਪੀਐਫ ਦਾ ਕਾਫਲਾ ਲੰਘ ਰਿਹਾ ਸੀ। ਉਸ ਦਿਨ ਵੀ ਸੜਕ 'ਤੇ ਆਮ ਆਵਾਜਾਈ ਰਹੀ। ਸੀਆਰਪੀਐਫ ਦਾ ਕਾਫ਼ਲਾ ਪੁਲਵਾਮਾ ਪਹੁੰਚਿਆ ਹੀ ਸੀ ਕਿ ਸੜਕ ਦੇ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਸੀਆਰਪੀਐਫ ਦੇ ਕਾਫ਼ਲੇ ਨਾਲ ਜਾ ਰਹੀ ਗੱਡੀ ਵਿੱਚ ਟਕਰਾ ਗਈ। ਜਿਵੇਂ ਹੀ ਸਾਹਮਣੇ ਤੋਂ ਆ ਰਹੀ ਗੱਡੀ ਜਵਾਨਾਂ ਦੇ ਕਾਫ਼ਲੇ ਨਾਲ ਟਕਰਾਈ, ਉਸ ਵਿੱਚ ਧਮਾਕਾ ਹੋ ਗਿਆ। ਇਸ ਘਾਤਕ ਹਮਲੇ ਵਿੱਚ ਸੀਆਰਪੀਐਫ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। Pulwama terror attack third anniversary: This is how events unfolded on 'black day' ਇਸ ਅੱਤਵਾਦੀ ਹਮਲੇ ਤੋਂ ਬਾਅਦ ਇਸ ਹਮਲੇ ਦੀ ਜਾਣਕਾਰੀ ਸੀਆਰਪੀਐਫ ਅਧਿਕਾਰੀ ਨੇ ਦਿੱਤੀ। ਉਸ ਨੇ ਉਸ ਸਮੇਂ ਦੱਸਿਆ ਸੀ ਕਿ ਕਾਫਲੇ 'ਚ 70 ਦੇ ਕਰੀਬ ਬੱਸਾਂ ਸਨ, ਜਿਨ੍ਹਾਂ 'ਚੋਂ ਇਕ ਬੱਸ 'ਤੇ ਹਮਲਾ ਹੋਇਆ। ਕਾਫ਼ਲਾ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਅੱਤਵਾਦੀ ਸੰਗਠਨ ਜੈਸ਼ ਨੇ ਟੈਕਸਟ ਮੈਸੇਜ ਭੇਜ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਜੈਸ਼ ਨੇ ਇਹ ਸੰਦੇਸ਼ ਕਸ਼ਮੀਰ ਦੀ ਇੱਕ ਨਿੱਜੀ ਨਿਊਜ਼ ਏਜੰਸੀ ਨੂੰ ਭੇਜਿਆ ਸੀ। Pulwama terror attack third anniversary: This is how events unfolded on 'black day' ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ -PTC News

Related Post