ਜਨਤਾ ਦੇ ਮੁੱਦੇ ਗਾਇਬ ! ਨੇਤਾਵਾਂ ਵੱਲੋਂ ਸਦਨ ਤੋਂ ਸੜਕ ਤੱਕ ਘਮਸਾਣ

By  Pardeep Singh September 27th 2022 03:43 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਦੀ ਕਾਰਵਾਈ ਹੋਈ। ਵਿਧਾਨ ਸਭਾ ਦੇ ਇਜਲਾਸ ਦੀ ਮਿਆਦ ਵਧਾ ਦਿੱਤੀ ਗਈ ਹੈ ਹੁਣ 3 ਅਕਤੂਬਰ ਤੱਕ ਇਹ ਇਜਲਾਸ ਚੱਲੇਗਾ। ਵਿਧਾਨਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਵਿਧਾਨਸਭਾ ਦੀ ਕਾਰਵਾਈ 29 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। 29 ਸਤੰਬਰ ਨੂੰ ਭਰੋਸਗੀ ਮਤੇ ਉੱਤੇ ਚਰਚਾ ਜਾਰੀ ਰਹੇਗੀ।

 ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਹੈ। ਸਪੀਕਰ ਸੰਧਵਾਂ ਨੇ ਮਾਰਸ਼ਲ ਨੂੰ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਵਿਧਾਨਸਭਾ ਦੀ ਕਾਰਵਾਈ ਵਿੱਚ ਵਿਘਨ ਪਾਇਆ ਜਾ ਰਿਹਾ ਸੀ। ਫਿਲਹਾਲ ਇਸ ਕਾਰਵਾਈ ਨੂੰ 10 ਮਿੰਟ ਦੇ ਲਈ ਮੁਲਤਵੀ ਕਰ ਦਿੱਤੀ ਸੀ।ਸਦਨ ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਕਾਂਗਰਸੀਆਂ ਵੱਲੋਂ ਜਿੱਥੇ ਵਿਧਾਨਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਬੀਜੇਪੀ ਵੱਲੋਂ ਸੈਸ਼ਨ ਦਾ ਵਾਕਆਊਟ ਕਰ ਸੈਸ਼ਨ ਦੇ ਸਮਾਨਾਂਤਰ ਜਨ ਸਭਾ ਕਰ ਰਹੀ ਹੈ।

ਇਨ੍ਹਾਂ ਮੁੱਦਿਆ ਉੱਤੇ ਚਰਚਾ ਰਹੀ ਗਾਇਬ 

ਵਿਧਾਨਸਭਾ ਸੈਸ਼ਨ ਵਿੱਚ ਪਰਾਲੀ ਪ੍ਰਬੰਧਨ, ਜੀਐਸਟੀ, ਪਾਣੀ ਦੀ ਬੱਚਤ ਵਰਗੇ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਸੀ ਪਰ 27 ਸਤੰਬਰ ਸੈਸ਼ਨ ਵਿਚੋਂ ਮੁੱਦੇ ਗਾਇਬ ਰਹੇ। ਪੰਜਾਬ ਵਿੱਚ ਮੀਂਹ ਪੈਣ ਕਾਰਨ ਨਰਮੇ ਅਤੇ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਪਰ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਚੁੱਪ ਕਿਓ ਹਨ?

ਲੰਪੀ ਸਕਿਨ ਕਾਰਨ ਪਸ਼ੂ ਮਰੇ ਪਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਉੱਤੇ ਚਰਚਾ-

ਲੰਪੀ ਸਕਿਨ ਕਾਰਨ ਲੱਖਾਂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਕਿਸਾਨ ਨੂੰ ਕੋਈ ਕਿਸੇ ਤਰ੍ਹਾਂ ਦਾ ਮੁਆਵਜ਼ਾ ਦੇਣ ਉੱਤੇ ਸਰਕਾਰ ਦੀ ਚੁੱਪੀ ਕਿਓ ਹੈ।ਲੰਪੀ ਸਕਿਨ ਰੋਗ ਕਾਰਨ ਹੁਣ ਤੱਕ ਕਰੀਬ 200 ਕਰੋੜ ਦੇ ਪਸ਼ੂ ਧਨ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਕ ਗਊ ਦੀ ਮੌਤ ਨਾਲ ਪਸ਼ੂ ਪਾਲਕਾਂ ਦਾ ਔਸਤਨ 45 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ।

ਪੰਜਾਬ ਦਾ ਪਾਣੀਆਂ ਦਾ ਮੁੱਦਾ ਗਾਇਬ ਪੰਜਾਬ ਦੇ ਪਾਣੀਆ ਦਾ ਮੁੱਦਾ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ ਪਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚੋਂ ਇਹ ਮੁੱਦਾ ਗਾਇਬ ਰਿਹਾ ਹੈ। ਸੱਤਾਧਾਰੀ ਪਾਰਟੀ ਭਰੋਸਗੀ ਮਤਾ ਪੇਸ਼ ਕਰ ਰਹੀ ਹੈ ਪਰ ਪੰਜਾਬ ਦੇ ਅਹਿਮ ਮੁੱਦਾ ਸਿਰਫ਼ ਸਿਆਸਤ ਲਈ ਹੀ ਬਚਿਆ ਹੈ। ਬੇਰੁਜ਼ਗਾਰੀ ਦਾ ਮੁੱਦਾ 27 ਸਤੰਬਰ ਨੂੰ ਹੋਏ ਸੈਸ਼ਨ ਵਿਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦਾ ਮੁੱਦਾ ਕਿਉ ਨਹੀਂ ਗੂੰਜਿਆ। ਇਹ ਸਵਾਲ ਹਰ ਇਕ ਨੌਜਵਾਨ ਨੂੰ ਪਰੇਸ਼ਾਨ ਕਰ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਹੁਣ ਭੁੱਲ ਗਏ ਜਾਪਦੇ ਹਨ। ਪਿੱਛਲੀ ਦਿਨੀਂ  ਉਚੇਰੀ ਸਿੱਖਿਆ ਪ੍ਰਾਪਤ ਨੌਜਵਾਨਾਂ ਉੱਤੇ ਲਾਠੀ ਚਾਰਜ ਹੁੰਦਾ ਹੈ ਉਸ ਬਾਰੇ ਵਿਧਾਨ ਸਭਾ ਵਿੱਚ ਗੱਲ ਕਦੋਂ ਹੋਵੇਗੀ। ਉਪਰੋਕਤ ਮੁੱਦਿਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਕੋਈ ਜ਼ਿਕਰ ਨਹੀ ਹੋਇਆ ਹੈ। 27 ਸਤੰਬਰ ਦੇ ਸੈਸ਼ਨ ਵਿੱਚ ਭਰੋਸਗੀ ਮਤਾ ਪੇਸ਼ ਕਰਕੇ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ, ਕਿਹਾ- ਸੰਜੇ ਸਿੰਘ ਦਾ ਹੰਕਾਰ ਵੀ ਜਲਦ ਟੁਟੇਗਾ -PTC News

Related Post