ਨਤੀਜਿਆਂ 'ਤੇ 10 ਮਿਲੀਅਨ ਵਿਊਜ਼ ਨਾਲ ਛਾਇਆ ਪੀਟੀਸੀ ਦਾ ਡਿਜੀਟਲ ਪਲੇਟਫਾਰਮ
ਮੋਹਾਲੀ, 11 ਮਾਰਚ: ਪੀਟੀਸੀ ਨਿਊਜ਼ ਨੇ ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ 2022 'ਤੇ ਵਿਸਤ੍ਰਿਤ, ਤੇਜ਼ ਅਤੇ ਤੱਥਾਂ ਵਾਲੀ ਕਵਰੇਜ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, 10 ਮਾਰਚ ਨੂੰ ਆਪਣੇ ਡਿਜੀਟਲ ਪਲੇਟਫਾਰਮ 'ਤੇ 10 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 'ਹਾਈਕਮਾਨ' ਦੇ ਸਿਰ ਭੰਨਿਆ ਭਾਂਡਾ
ਦਿਲਚਸਪ ਗੱਲ ਇਹ ਹੈ ਕਿ ਇਸ ਅੰਕੜੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸਾਡੀ ਲਾਈਵ ਸਟ੍ਰੀਮ ਨੂੰ ਆਪਣੀਆਂ ਟੈਲੀਵਿਜ਼ਨ ਸਕ੍ਰੀਨਾਂ 'ਤੇ ਦੇਖਿਆ ਹੈ।
ਪੀਟੀਸੀ ਨੇ 117 ਵਿਧਾਨ ਸਭਾ ਸੀਟਾਂ ਤੋਂ ਆਪਣੇ ਦਰਸ਼ਕਾਂ ਨੂੰ 8 ਘੰਟੇ ਨਿਰਵਿਘਨ ਕਵਰੇਜ ਪ੍ਰਦਾਨ ਕੀਤਾ। ਚੈਨਲ ਨੇ ਨਾ ਸਿਰਫ਼ ਪੰਜਾਬ, ਸਗੋਂ ਉੱਤਰ ਪ੍ਰਦੇਸ਼, ਮਨੀਪੁਰ, ਗੋਆ ਅਤੇ ਉੱਤਰਾਖੰਡ ਨੂੰ ਵੀ ਕਵਰ ਕੀਤਾ, ਜਿੱਥੇ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਸਮਾਪਤ ਹੋਈਆਂ।
ਅੰਤ ਵਿੱਚ 10 ਮਾਰਚ 2022 ਨੂੰ ਪਹਿਲਾਂ ਕਦੇ ਨਾ ਸਹੀ ਸਾਬਤ ਹੋਣ ਵਾਲੇ ਐਗਜ਼ਿਟ ਪੋਲ ਦੀ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਵਿੱਖਬਾਣੀ ਸਹੀ ਸਾਬਤ ਰਹੇ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਦੇ ਨਾਲ ਸੱਤਾਧਾਰੀ ਕਾਂਗਰਸ ਨੂੰ ਜੜੋਂ ਹਿਲਾ ਕੇ ਰੱਖ ਦਿੱਤਾ, ਚੋਣ ਨਤੀਜੇ ਵਾਲੇ ਦਿਨ ਪੰਜਾਬ ਦੇਸ਼ ਭਰ ਵਿੱਚ ਸਿਤਾਰਾ ਬਣ ਉੱਭਰਿਆ ਜਦੋਂਕਿ ਇਸ ਦੌਰਾਨ ਸਭ ਦੀਆਂ ਨਜ਼ਰਾਂ ਅਸਲ ਵਿੱਚ ਪਹਿਲਾਂ ਉੱਤਰ ਪ੍ਰਦੇਸ਼ 'ਤੇ ਟਿਕੀਆਂ ਹੋਈਆਂ ਸਨ।
ਯੂਪੀ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪੂਰੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੱਤਾ ਵਿੱਚ ਵਾਪਸੀ ਕਰਨ ਵਾਲੇ ਰਾਜ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ।
ਗੁਆਂਢੀ ਉੱਤਰਾਖੰਡ ਵਿੱਚ ਸੱਤਾਧਾਰੀ ਭਾਜਪਾ ਬਹੁਮਤ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ, ਜਦੋਂ ਕਿ ਗੋਆ ਅਤੇ ਮਨੀਪੁਰ ਵਿੱਚ ਪਾਰਟੀ ਨੇ ਸਰਕਾਰਾਂ ਬਣਾਉਣ ਦਾ ਭਰੋਸਾ ਪ੍ਰਗਟਾਇਆ ਭਾਵੇਂ ਕਿ ਰਾਜਾਂ ਵਿੱਚ ਸਪੱਸ਼ਟ ਨਤੀਜੇ ਨਹੀਂ ਆਏ।
ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ, ਜਾਣੋ ਪੰਜਾਬ ਦੀ ਸੰਭਾਵਿਤ ਕੈਬਨਿਟ