ਭਾਰਤ ਬਾਇਓਟੈਕ ਵੱਲੋਂ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ iNCOVACC ਲਾਂਚ, ਜਾਣੋ ਕੀਮਤ

By  Ravinder Singh January 26th 2023 04:35 PM

ਨਵੀਂ ਦਿੱਲੀ : ਗਣਤੰਤਰ ਦਿਵਸ ਦੇ ਮੌਕੇ ਇਨਕੋਵੈਕ ਨੇ ਦੇਸ਼ ਵਿਚ ਆਪਣੀ ਕਿਸਮ ਦੀ ਪਹਿਲੀ  Nasal Covid Vaccine ਲਾਂਚ ਕੀਤੀ ਹੈ। ਕੋਰੋਨਾ ਦੇ ਅਸਰ ਨੂੰ ਖ਼ਤਮ ਕਰਨ ਲਈ ਨੱਕ ਰਾਹੀਂ ਦਿੱਤਾ ਜਾਣ ਵਾਲਾ ਟੀਕਾ ਵਿਕਰੀ ਲਈ ਤਿਆਰ ਹੈ।  ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਇਸ ਟੀਕੇ ਦੀ ਸ਼ੁਰੂਆਤ ਕੀਤੀ। ਇਹ ਸਵਦੇਸ਼ੀ ਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਵੱਲੋਂ ਬਣਾਇਆ ਗਿਆ ਹੈ।


ਸ਼ਨਿੱਚਰਵਾਰ ਨੂੰ ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਕ੍ਰਿਸ਼ਨਾ ਏਲਾ ਨੇ ਗਣਤੰਤਰ ਦਿਵਸ ਦੇ ਮੌਕੇ ਉਪਰ ਇਸ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਸਾਲ ਦਸੰਬਰ 'ਚ ਭਾਰਤ ਬਾਇਓਟੈਕ ਨੇ ਐਲਾਨ ਕੀਤਾ ਸੀ ਕਿ ਉਹ ਸਰਕਾਰ ਨੂੰ 325 ਰੁਪਏ ਪ੍ਰਤੀ ਸ਼ਾਟ ਤੇ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਨੂੰ 800 ਰੁਪਏ ਪ੍ਰਤੀ ਸ਼ਾਟ ਦੇ ਹਿਸਾਬ ਨਾਲ ਟੀਕਾ ਵੇਚੇਗਾ।




ਨੇਜ਼ਲ ਵੈਕਸੀਨ ਭਾਰਤ ਬਾਇਓਟੈਕ ਵੱਲੋਂ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ (WUSM) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ। ਭਾਰਤ ਬਾਇਓਟੈਕ ਨੇ ਕੋਰੋਨਾ ਦਾ ਪਹਿਲਾ ਸਵਦੇਸ਼ੀ ਟੀਕਾ ਕੋਵੈਕਸੀਨ ਵੀ ਤਿਆਰ ਕੀਤਾ ਸੀ। ਭਾਰਤ ਬਾਇਓਟੈਕ ਨੇ ਇਸ ਨੱਕ ਦੇ ਟੀਕੇ ਦਾ ਨਾਮ iNCOVACC ਰੱਖਿਆ ਹੈ। ਪਹਿਲਾਂ ਇਸਦਾ ਨਾਮ BBV154 ਸੀ। ਇਹ ਟੀਕਾ ਨੱਕ ਰਾਹੀਂ ਸਰੀਰ ਤੱਕ ਪਹੁੰਚਾਇਆ ਜਾਂਦਾ ਹੈ। ਇਹ ਟੀਕਾ ਸਰੀਰ 'ਚ ਦਾਖ਼ਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਨੂੰ ਰੋਕ ਦਿੰਦਾ ਹੈ।

ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦਾ ਭਰੋਸਾ ਕਮੇਟੀ ਤੋਂ ਅਸਤੀਫ਼ਾ ਦੇਣ ਦਾ ਆਪਣਾ ਫੈਸਲਾ : ਕੁਲਤਾਰ ਸਿੰਘ ਸੰਧਵਾਂ

ਭਾਰਤ ਬਾਇਓਟੈਕ ਨੂੰ ਦਸੰਬਰ 2022 ਵਿੱਚ ਪ੍ਰਾਇਮਰੀ 2-ਡੋਜ਼ ਅਤੇ ਹੇਟਰੋਲੋਗਸ ਬੂਸਟਰ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਮੂਹ ਲਈ ਐਮਰਜੈਂਸੀ ਸਥਿਤੀਆਂ ਵਿੱਚ ਇੰਟਰਨਾਜ਼ਲ ਵੈਕਸੀਨ ਦੀ ਸੀਮਤ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਵੈਕਸੀਨ ਦੀਆਂ ਦੋ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਦੇ ਅਨੁਸਾਰ ਕੋਵਿਨ ਦੀ ਵੈੱਬਸਾਈਟ 'ਤੇ ਜਾ ਕੇ ਇੰਟਰਨਾਜ਼ਲ ਵੈਕਸੀਨ ਦੀ ਖੁਰਾਕ ਲਈ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। iNCOVACC ਨੂੰ ਵਾਸ਼ਿੰਗਟਨ ਯੂਨੀਵਰਸਿਟੀ, ਸੇਂਟ ਲੁਈਸ ਨਾਲ ਸਾਂਝੇਦਾਰੀ ਵਿੱਚ ਵਿਕਸਤ ਕੀਤਾ ਗਿਆ ਸੀ।


Related Post