ਰਾਤ 12 ਵਜੇ ਰਾਜਿੰਦਰਾ ਹਸਪਤਾਲ 'ਚ PTC ਦੇ MD ਰਬਿੰਦਰ ਨਾਰਾਇਣ ਦੀ ਸਿਹਤ ਦਾ ਹੋਇਆ ਮੁਆਇਨਾ
ਪਟਿਆਲਾ : ਪੰਜਾਬ ਪੁਲਿਸ ਦਾ PTC ਦੇ MD ਰਬਿੰਦਰ ਨਾਰਾਇਣ ਦੀ ਸਿਹਤ ਨੂੰ ਲੈ ਕੇ ਬੀਤੇ ਦਿਨ ਵੱਡੀ ਅਣਗਹਿਲੀ ਸਾਹਮਣੇ ਆਈ ਸੀ ਪਰ ਬਾਅਦ ਵਿੱਚ ਪੁਲਿਸ ਨੇ ਰਾਤ 12 ਵਜੇ ਪੀ ਟੀ ਸੀ ਦੇ ਐਮਡੀ ਰਾਬਿੰਦਰ ਨਾਰਾਇਣ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਆਂਦਾ। ਹਸਪਤਾਲ ਵਿੱਚ ਡਾਕਟਰ ਨੇ ਉਨ੍ਹਾਂ ਦੀ ਸਿਹਤ ਦਾ ਮੁਆਇਨਾ ਕੀਤਾ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹਸਪਤਾਲ ਵਿੱਚ ਦਾਖ਼ਲ ਕਰ ਲਿਆ ਗਿਆ ਤੇ ਰਾਤ ਭਰ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਰੱਖੀ। ਅੱਜ ਹਾਰਟ ਸਪੈਸ਼ਲਿਸਟ ਵੱਲੋਂ ਚੈਕਅੱਪ ਕੀਤਾ ਜਾਵੇਗਾ। ਦੱਸ ਦੇਈਏ ਕਿ ਕੁਝ ਦਿਨਾਂ ਤੋਂ ਪੀਟੀਸੀ ਦੇ ਐਮਡੀ ਰਬਿੰਦਰ ਨਾਰਾਇਣ ਦੀ ਤਬੀਅਤ ਖ਼ਰਾਬ ਚੱਲ ਰਹੀ ਸੀ। ਇਸ ਲਈ ਮੋਹਾਲੀ ਹਸਪਤਾਲ ਤੋਂ ਉਨ੍ਹਾਂ ਨੇ ਪੀਜੀਆਈ ਰੈਫਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਮੁਹਾਲੀ ਅਦਾਲਤ ਵਿਚ ਪੇਸ਼ੀ ਦੌਰਾਨ PTC ਦੇ MD ਦੀ ਸਿਹਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ ਸੀ, ਸਿਹਤ ਜਾਂਚ ਮੁਕੰਮਲ ਹੋਣ ਤੋਂ ਬਾਅਦ ਡਾਕਟਰਾਂ ਨੇ ਰਬਿੰਦਰ ਨਾਰਾਇਣ ਨੂੰ ਚੰਡੀਗੜ੍ਹ ਦੇ PGI ਹਸਪਤਾਲ ਰੈਫਰ ਕਰ ਦਿੱਤਾ ਸੀ। ਪਰ ਪੁਲਿਸ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ PTC ਦੇ MD ਨੂੰ PGI ਲੈ ਜਾਣ ਦੀ ਬਜਾਏ ਵਾਪਿਸ ਪਟਿਆਲਾ ਜੇਲ੍ਹ ਵਿੱਚ ਲੈ ਗਈ। ਇਸਤੋਂ ਸਾਫ ਜ਼ਾਹਿਰ ਹੁੰਦਾ ਸੀ ਕਿ PTC ਦੇ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਸਾਜਿਸ਼ ਰਚੀ ਜਾ ਰਹੀ ਹੈ ਜੋ ਕਿ ਮੀਡੀਆ ਦੀ ਆਜ਼ਾਦੀ 'ਤੇ ਇੱਕ ਬਹੁਤ ਵੱਡਾ ਹਮਲਾ ਹੈ।
ਸਾਰੇ ਸਬੂਤ ਪੰਜਾਬ ਪੁਲਿਸ ਅਤੇ ਜਾਂਚ ਟੀਮ ਦੇ ਸਾਹਮਣੇ ਰੱਖਣ ਦੇ ਬਾਵਜੂਦ ਵੀ ਕਿਉਂ ਇਸ ਝੂਠੇ ਮੁਕੱਦਮੇ ਨੂੰ ਬੇਵਜ੍ਹਾ ਲਮਕਾਇਆ ਜਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਪੰਜਾਬ ਪੁਲਿਸ ਕਿਉਂ ਉਹ DVR ਜਿਸ ਵਿਚ ਸਾਰੀ CCTV ਫੁਟੇਜ ਕੈਦ ਹੈ ਉਸਨੂੰ ਅਦਾਲਤ ਵਿਚ ਪੇਸ਼ ਨਹੀਂ ਕਰ ਰਹੀ ਜੋ ਇਹ ਸਾਫ ਕਰ ਦੇਵੇਗੀ ਕਿ ਸ਼ਿਕਾਇਤਕਰਤਾ ਵਲੋਂ ਜਿਨ੍ਹੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਹਨ।