ਸਕਾਟਲੈਂਡ ਤੋਂ ਪੀਟੀਸੀ ਸੰਵਾਦਦਾਤਾ ਮਨਦੀਪ ਖੁਰਮੀ ਹਿੰਮਤਪੁਰਾ "ਸਰਵਿਸਜ਼ ਟੂ ਕਮਿਊਨਿਟੀ" ਨਾਲ ਸਨਮਾਨਿਤ

By  Jasmeet Singh June 1st 2022 04:24 PM

ਐਡੀਨਬੁਰਘ (ਸਕਾਟਲੈਂਡ), 1 ਜੂਨ: ਸਕਾਟਲੈਂਡ ਤੋਂ ਪੀਟੀਸੀ ਦੇ ਵਿਸ਼ੇਸ਼ ਸਹਿਯੋਗੀ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਇਸ ਵਰ੍ਹੇ ਦਾ 'ਸਰਵਿਸਜ ਟੂ ਕਮਿਊਨਿਟੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ਸ਼ਕਾਟਿਸ਼ ਐਥਨਿਕ ਮਨਿਓਰਟੀ ਸਪੋਰਟਸ ਐਸੋਸੀਏਸ਼ਨ ਹਰ ਵਰ੍ਹੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹਸਤੀਆਂ ਦਾ ਸਨਮਾਨ ਕਰਦੀ ਹੈ। ਇੰਗਲੈਂਡ ਦੇ ਸ਼ਹਿਰ ਲਿਵਰਪੂਲ ਤੋਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਸਣ ਦੇ ਮਹਿਜ਼ 3 ਸਾਲਾਂ ਵਿੱਚ ਹੀ ਮਨਦੀਪ ਖੁਰਮੀ ਵੱਲੋਂ ਅਣਥੱਕ ਮਿਹਨਤ ਕਰਦਿਆਂ ਪੀਟੀਸੀ ਰਾਹੀਂ ਸਕਾਟਲੈਂਡ ਦੇ ਏਸ਼ੀਅਨ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਉਭਾਰਿਆ। ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਗਵਾਹ ਤੇ ਬੀਕੇਯੂ ਦੇ ਆਗੂ ਦਿਲਬਾਗ ਸਿੰਘ 'ਤੇ ਜਾਨਲੇਵਾ ਹਮਲਾ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਇਸ ਖੁਸ਼ਖ਼ਬਰੀ ਨੂੰ ਸਾਂਝੀ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਲਿਖਦੇ ਨੇ, "ਸਕਾਟਲੈਂਡ ਦੀ ਨਾਮਵਾਰ ਸੰਸਥਾ "ਸੈਮਸਾ" ਵੱਲੋਂ ਸਾਲਾਨਾ ਸਨਮਾਨ ਸਮਾਰੋਹ ਦੌਰਾਨ ਤੁਹਾਡੇ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਵੱਕਾਰੀ ਸਨਮਾਨ "ਸਰਵਿਸਜ਼ ਟੂ ਕਮਿਊਨਿਟੀ" ਨਾਲ ਨਿਵਾਜਿਆ ਹੈ। ਸਕਾਟਲੈਂਡ ਵਸਦਿਆਂ ਅਜੇ ਤਿੰਨ ਸਾਲ ਵੀ ਪੂਰੇ ਨਹੀਂ ਹੋਏ ਪਰ ਪਿਆਰ 30 ਸਾਲਾਂ ਜਿੰਨਾ ਮਿਲਿਆ ਹੈ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਹਨਾਂ ਨੇ ਅੱਜ "ਜਨਮਦਿਨ" ਯਾਦਗਾਰੀ ਬਣਾ ਦਿੱਤਾ।" ਸਕਾਟਲੈਂਡ-2 ਅਦਾਰਾ ਪੀਟੀਸੀ ਸੰਸਥਾ ਨੂੰ ਦਿੱਤੇ ਇਸ ਵੱਕਾਰੀ ਸਨਮਾਨ ਲਈ ਸੰਸਥਾ ਦਾ ਧੰਨਵਾਦ ਕਰਨ ਦੇ ਨਾਲ ਨਾਲ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਹਾਰਦਿਕ ਵਧਾਈ ਦਿੰਦਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸਕਾਟਲੈਂਡ ਵੱਸਦੇ ਏਸ਼ੀਆਈ ਭਾਈਚਾਰੇ ਦੇ ਲੋਕਾਂ ਵੱਲੋਂ ਵਡੇਰੇ ਨਿਸ਼ਕਾਮ ਕਾਰਜ ਪਿਛਲੇ ਲੰਮੇ ਅਰਸੇ ਤੋਂ ਕੀਤੇ ਦਾ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਬਾਹਰੀ ਦੁਨੀਆਂ ਤੱਕ ਇਹਨਾਂ ਮਾਣਮੱਤੇ ਕਾਰਜਾਂ ਦੀ ਆਵਾਜ਼ ਨਹੀਂ ਪਹੁੰਚ ਰਹੀ ਸੀ। ਇਹ ਵੀ ਪੜ੍ਹੋ: ਪਿਤਾ ਹਿੱਕ ਨਾਲ ਲਾਈ ਬੈਠਾ ਪੁੱਤ ਸਿੱਧੂ ਮੂਸੇਵਾਲਾ ਦੇ ਫੁੱਲ, ਦੇਖੋ ਬੇਹੱਦ ਭਾਵੁਕ ਤਸਵੀਰਾਂ ਪੀਟੀਸੀ ਵੱਲੋਂ ਨਿਰੰਤਰ ਸਰਗਰਮੀ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸਕਾਟਲੈਂਡ ਨੂੰ ਵਿਸ਼ਵ ਦੇ ਰੂਬਰੂ ਕਰਵਾਇਆ ਜਾ ਸਕੇ। ਮਨਦੀਪ ਖੁਰਮੀ ਹਿੰਮਤਪੁਰਾ ਨੂੰ ਇਹ ਸਨਮਾਨ ਸੰਸਥਾ ਦੇ ਪ੍ਰਧਾਨ ਦਿਲਾਵਰ ਸਿੰਘ ਐੱਮਬੀਈ ਵੱਲੋਂ ਭੇਂਟ ਕੀਤਾ ਗਿਆ। -PTC News

Related Post