PSU ਨੇ ਕੱਢੀ ਰੈਲੀ, ਲੈਕਚਰਾਰਾਂ ਨੂੰ ਰੈਗੂਲਰ ਕਰਨ ਦੀ ਕੀਤੀ ਮੰਗ

By  Pardeep Singh September 8th 2022 06:04 PM

ਮੋਗਾ: ਪੰਜਾਬ ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕੀਤਾ ਜਾਂਦਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਕਾਲਜ ਰੋਡੇ ਵਿਖੇ ਕਾਲਜਾਂ ਵਿਚ ਸੇਵਾਮੁਕਤ ਹੋ ਚੁੱਕੇ ਪੋ੍ਫੈਸਰਾਂ ਨੂੰ ਭਰਤੀ ਕੀਤੇ ਜਾਣ ਸਬੰਧੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਵਿਸ਼ਵਦੀਪ ਲੰਗੇਆਣਾ ਨੇ ਆਮ ਆਦਮੀ ਦੀ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਵੱਡੇ-ਵੱਡੇ ਵਾਅਦਿਆਂ ਨਾਲ ਲੋਕਾਂ ਨਾਲ ਅਤੇ ਵਿਸ਼ੇਸ਼ ਕਰ ਕੇ ਬੇਰੁਜ਼ਗਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਠੱਗੀ ਮਾਰੀ ਹੈ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਬਦਲਾਅ ਸਿਰਫ਼ ਤੇ ਸਿਰਫ਼ ਫਲੈਕਸ ਬੋਰਡਾਂ ਤਕ ਸੀਮਤ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਬਿਆਨ ਸੀ ਕਿ ਕਾਲਜਾਂ ਵਿਚ ਸੇਵਾਮੁਕਤ ਪੋ੍ਫੈਸਰਾਂ ਨੂੰ ਦੁਬਾਰਾ ਤੋਂ ਭਰਤੀ ਕੀਤਾ ਜਾਵੇਗਾ, ਜੋ ਕਿ ਨਿੰਦਣਯੋਗ ਹੈ, ਕਿਉਂਕਿ ਮੌਜੂਦਾ ਸਮੇਂ ਵਿਚ ਵੱਡੀ ਗਿਣਤੀ ਪੀ.ਐੱਚ.ਡੀ ਕਰ ਚੁੱਕੇ ਬੇਰੁਜ਼ਗਾਰ ਹੱਥਾਂ ਵਿਚ ਡਿਗਰੀਆਂ ਚੁੱਕੀ ਫਿਰਦੇ ਹਨ। ਜਿਹੜੇ ਪੀ.ਐੱਚ.ਡੀ ਬੇਰੁਜ਼ਗਾਰ ਜਾਂ 20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੱਕੇ ਕੀਤਾ ਜਾਂਦਾ। ਆਗੂਆਂ ਨੇ ਰਿਟਾਇਰ ਪ੍ਰੋਫੈਸਰਾਂ ਨੂੰ ਮੁੜ-ਭਰਤੀ ਕਰਨ ਦੇ ਫੈਸਲੇ ਦੀ ਪੰਜਾਬ ਸਟੂਡੈਂਟਸ ਯੂਨੀਅਨ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ। ਇਸ ਮੌਕੇ ਲਵਪ੍ਰਰੀਤ ਰੋਡੇ, ਬੇਅੰਤ ਲੰਗੇਆਣਾ, ਗਗਨਦੀਪ ਕੌਰ, ਸੁਮਨਪ੍ਰਰੀਤ ਕੌਰ ਮੌੜ, ਹੈਪੀ ਰਾਜੇਆਣਾ, ਕਰਮਜੀਤ ਕੌਰ, ਜਸਵਿੰਦਰ ਸਿੰਘ ਰਾਜੇਆਣਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਹਰਿਆਣਾ 'ਚ ਅੱਤਵਾਦੀ ਮਾਡਿਊਲ 'ਤੇ ਵੱਡੀ ਕਾਰਵਾਈ
-PTC News

Related Post