PSPCL 2022: 10ਵੀਂ ਪਾਸ ਲਈ ਬਿਜਲੀ ਵਿਭਾਗ 'ਚ ਨਿਕਲੀਆਂ 1690 ਅਸਾਮੀਆਂ, ਲਿੰਕ ਰਾਹੀਂ ਕਰੋ ਅਪਲਾਈ

By  Riya Bawa August 29th 2022 10:46 AM -- Updated: August 29th 2022 10:50 AM

PSPCL Recruitment 2022: ਪੰਜਾਬ ਵਿਚ ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਦੀ ਸਰਕਾਰੀ ਬਿਜਲੀ ਕੰਪਨੀ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਅਸਿਸਟੈਂਟ ਲਾਈਨਮੈਨ ਦੀਆਂ 1690 ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ 31 ਜੁਲਾਈ ਤੋਂ ਚੱਲ ਰਹੀ ਹੈ। ਸਹਾਇਕ ਲਾਈਨਮੈਨ ਦੀ ਨੌਕਰੀ ਦੇ ਚਾਹਵਾਨ ਨੌਜਵਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ pspcl.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। jobs ਪੀਐਸਪੀਸੀਐਲ (PSPCL) ਇਸ ਭਰਤੀ ਮੁਹਿੰਮ ਤਹਿਤ 1690 ਅਸਾਮੀਆਂ ਭਰੇਗਾ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਨੇੜੇ ਹੈ, ਉਮੀਦਵਾਰ ਇਸ ਭਰਤੀ ਲਈ 29 ਅਗਸਤ 2022 ਤੱਕ ਅਪਲਾਈ ਕਰ ਸਕਦੇ ਹਨ। ਇਹ ਵੀ ਪੜ੍ਹੋ:ਭਾਰਤ ਭੂਸ਼ਣ ਆਸ਼ੂ ਦੀ ਅੱਜ ਕੋਰਟ 'ਚ ਪੇਸ਼ੀ, ਜਾਇਦਾਦ ਦੀ ਜਾਂਚ ਲਈ ਮੰਗਿਆ ਜਾ ਸਕਦਾ ਰਿਮਾਂਡ ਵਿਦਿਅਕ ਯੋਗਤਾ/ਉਮਰ ਸੀਮਾ PSPCL ਦੀ ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੇ ਚਾਹੀਦੇ ਹਨ। ਨਾਲ ਹੀ, ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। PSPCL ਤਨਖਾਹ ਅਸਿਸਟੈਂਟ ਲਾਈਨਮੈਨ ਦੇ ਅਹੁਦੇ ਲਈ ਚੁਣੇ ਗਏ ਬਿਨੈਕਾਰਾਂ ਨੂੰ 19,900 ਰੁਪਏ ਦੇ ਗ੍ਰੇਡ ਪੇਅ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਐਪਲੀਕੇਸ਼ਨ ਫੀਸ ਜਨਰਲ ਕੈਟਾਗਰੀ ਲਈ ਅਰਜ਼ੀ ਫੀਸ 944 ਰੁਪਏ ਹੈ। SC ਅਤੇ PWD ਵਰਗ ਨੂੰ 590 ਰੁਪਏ ਫੀਸ ਦੇਣੀ ਪਵੇਗੀ। -PTC News

Related Post