PSEB ਦੀ ਪੰਜਵੀਂ ਕਲਾਸ ਦੇ ਟਰਮ-2 ਦੇ ਪੇਪਰ ਮੁਲਤਵੀ, ਜਾਣੋ ਕਿਹੜੇ ਪੇਪਰ ਹੋਏ ਮੁਲਤਵੀ
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੇ ਟਰਮ-2 ਦੇ ਕੁਝ ਪੇਪਰ ਮੁਲਤਵੀ ਕਰ ਦਿੱਤੇ ਹਨ। ਸਿੱਖਿਆ ਬੋਰਡ ਦਾ ਕਹਿਣਾ ਹੈ ਕਿ 15,16,17 ਅਤੇ 21 ਮਾਰਚ ਨੂੰ ਹੋਣ ਵਾਲੇ ਪੇਪਰ ਮੁਲਤਵੀ ਕਰ ਦਿੱਤੇ ਹਨ।ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਪੇਪਰ ਮੁਲਤਵੀ ਕੀਤੇ ਗਏ ਹਨ। ਸਿੱਖਿਆ ਬੋਰਡ ਦਾ ਕਹਿਣਾ ਹੈ ਕਿ 22 ਅਤੇ 23 ਮਾਰਚ ਨੂੰ ਹੋਣ ਵਾਲੇ ਪੇਪਰ ਨਿਯਮਤ ਮਿਤੀ ਅਨੁਸਾਰ ਹੀ ਹੋਣਗੇ। ਬੋਰਡਾ ਦਾ ਕਹਿਣਾ ਹੈ ਕਿ ਕੁਝ ਪ੍ਰਸ਼ਾਸਨਿਕ ਸਮੱਸਿਆਵਾਂ ਕਾਰਨ ਪੇਪਰ ਮੁਲਤਵੀ ਕਰਨੇ ਪੈ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀ ਸ਼੍ਰੇਣੀ ਦੇ ਟਰਮ-2 ਦੀ ਪਰੀਖਿਆ ਦੀ ਡੇਟਸ਼ੀਟ 7 ਮਾਰਚ ਨੂੰ ਜਾਰੀ ਕੀਤੀ ਗਈ ਸੀ ਪਰ ਬੋਰਡ ਨੇ ਇਹ ਡੇਟਸ਼ੀਟ ਬਦਲ ਦਿੱਤੀ।ਸਿੱਖਿਆ ਬੋਰਡ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਇਹ ਤਬਦੀਲੀ ਕੀਤੀ ਗਈ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵੀਂ ਡੇਟਸ਼ੀਟ ਮੁਤਾਬਿਕ ਪੇਪਰ 7 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲਏ ਜਾਣਗੇ।ਬੋਰਡ ਦਾ ਕਹਿਣਾ ਹੈ ਕਿ ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਪਰ ਕਰਵਾਏ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ https://www.pseb.ac.in/ ਉੱਤੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਪ੍ਰਸ਼ਾਸਨਿਕ ਕਾਰਨਾਂ ਕਰਕੇ ਤਬਦੀਲੀ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਦਾਇਤਾਂ ਵੀ ਜਾਰੀ ਕੀਤੀਆ ਹਨ ਉਹ ਵੈਬਸਾਈਟ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ। ਇਹ ਵੀ ਪੜ੍ਹੋ:ਹਵਾਈ ਅੱਡਿਆਂ 'ਤੇ ਸਿੱਖਾਂ ਨੂੰ ਸ੍ਰੀ ਸਾਹਿਬ ਪਾਉਣ ਦੀ ਮਿਲੀ ਇਜਾਜ਼ਤ -PTC News