ਪ੍ਰਾਈਵੇਟ IELTS ਸੈਂਟਰ ਨੂੰ ਮਾਤ ਪਾਉਂਦਾ ਹੈ ਇਹ ਸਰਕਾਰੀ ਸਕੂਲ, ਜਾਣੋ ਕੀ ਹੈ ਖਾਸ
Pardeep Singh
March 26th 2022 12:49 PM
ਅੰਮ੍ਰਿਤਸਰ: ਅਜਨਾਲਾ ਤੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਜਗਦੇਵ ਖੁਰਦ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਜਗਦੇਵ ਖੁਰਦ ਵਿਖੇ ਸਕੂਲ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਅੰਗਰੇਜ਼ੀ ਸਿਖਾਈ ਜਾ ਰਹੀ ਹੈ ਇਸ ਸਕੂਲ ਵਿਚ ਵਿਸ਼ੇਸ਼ ਤੌਰ ਤੇ ਇੰਗਲਿਸ਼ ਲੈਬ ਖੋਲ੍ਹੀ ਗਈ ਹੈ ਜਿਸ ਵਿਚ ਹੈੱਡਫੋਨਾਂ ਦੀ ਮਦਦ ਨਾਲ ਬੱਚਿਆਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਅੰਗਰੇਜ਼ੀ ਸਿਖਾਈ ਜਾ ਰਹੀ ਹੈ ਸਰਕਾਰੀ ਸਕੂਲ ਅੰਦਰ ਅੰਗਰੇਜ਼ੀ ਦੇ ਅਧਿਆਪਕ ਵੱਲੋਂ ਬੱਚਿਆਂ ਦੀ ਪਰ ਨਾਉਂ ਸੈਸ਼ਨ ਤੇ ਖਾਸ ਤਰੀਕੇ ਨਾਲ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚੇ ਵਧੀਆ ਤਰੀਕੇ ਨਾਲ ਅੱਗੇ ਜਾ ਕੇ ਅੰਗਰੇਜ਼ੀ ਬੋਲ ਸਕਣ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਆਤਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਨਾਲ ਬਾਰਡਰ ਬੈਲਟ ਦੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਈ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਅੱਗੇ ਪੜ੍ਹਨ ਵਿੱਚ ਬਹੁਤ ਆਸਾਨੀ ਹੋਵੇਗੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅੰਗਰੇਜ਼ੀ ਦੇ ਅਧਿਆਪਕ ਵੱਲੋਂ ਬੱਚਿਆਂ ਨੂੰ ਇੰਗਲਿਸ਼ ਬੋਲਣੀ ਲਿਖਣੀ ਅਤੇ ਸੁਣਨੀ ਸਿਖਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਹ ਕਲਾਸਾਂ ਲਗਾਉਣ ਨਾਲ ਬੱਚਿਆਂ ਵਿੱਚ ਬਹੁਤ ਜ਼ਿਆਦਾ ਨਿਖਾਰ ਆਇਆ ਹੈ ਅਤੇ ਉਹ ਬਹੁਤ ਹੀ ਆਸਾਨੀ ਨਾਲ ਅੰਗਰੇਜ਼ੀ ਬੋਲ ਰਹੇ ਹਨ ਉਨ੍ਹਾਂ ਦੱਸਿਆ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਬਾਰ੍ਹਵੀਂ ਪਾਸ ਕਰਕੇ ਵਿਦਿਆਰਥੀ ਮਹਿੰਗੇ ਆਈਲੈੱਟਸ ਸੈਂਟਰਾਂ ਵਿਚ ਜਾ ਰਹੇ ਹਨ ਉੱਥੇ ਹੀ ਉਨ੍ਹਾਂ ਵੱਲੋਂ ਬੱਚਿਆਂ ਨੂੰ ਹੁਣ ਤੋਂ ਹੀ ਬੇਸਿਕ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ ਅਤੇ ਅੰਗਰੇਜ਼ੀ ਸਿਖਾਈ ਜਾ ਰਹੀ ਹੈ ਤਾਂ ਜਾਨਾਂ ਨੂੰ ਅੱਗੇ ਜਾਣ ਵਿੱਚ ਬਹੁਤ ਸੌਖ ਹੋਵੇ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲ ਛੱਡ ਕੇ ਉਨ੍ਹਾਂ ਦੇ ਸਰਕਾਰੀ ਸਕੂਲ ਅੰਦਰ ਦਾਖ਼ਲ ਹੋ ਰਹੇ ਹਨ।
ਇਸ ਮੌਕੇ ਸਕੂਲ ਅੰਦਰ ਪੜ੍ਹ ਰਹੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਉਹ ਬਹੁਤ ਹੀ ਆਸਾਨੀ ਨਾਲ ਅੰਗਰੇਜ਼ੀ ਸਿਖ ਰਹੀਆਂ ਹਨ ਅਤੇ ਉਹ ਇਹ ਧਾਰਨਾ ਬਣੀ ਹੈ ਕਿ ਸਰਕਾਰੀ ਸਕੂਲ ਮਾੜੇ ਹੁੰਦੇ ਹਨ ਇਹ ਬਿਲਕੁਲ ਗਲਤ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਅੰਗਰੇਜ਼ੀ ਸਿਖ ਰਹੀਆਂ ਹਨ ਅਤੇ ਹੋਰਨਾਂ ਬੱਚਿਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਸਰਕਾਰੀ ਸਕੂਲਾਂ ਅੰਦਰ ਆ ਕੇ ਇਥੋਂ ਦਾ ਮਹੌਲ ਦੇਖਣ
ਇਸ ਮੌਕੇ ਪਿੰਡ ਵਾਸੀ ਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਕੂਲ ਦਾ ਬਹੁਤ ਵਧੀਆ ਉਪਰਾਲਾ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਈ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਦੇ ਬੱਚੇ ਬਹੁਤ ਅੱਗੇ ਵਧਣਗੇ
ਇਸ ਮੌਕੇ ਸਕੂਲ ਅੰਦਰ ਬੱਚਿਆਂ ਨੂੰ ਇੰਗਲਿਸ਼ ਪੜ੍ਹਾ ਰਹੇ ਅਧਿਆਪਕ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਵਧੀਆ ਢੰਗ ਨਾਲ ਅੰਗਰੇਜ਼ੀ ਸਿਖਾ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਹੁਣ ਅੰਗਰੇਜ਼ੀ ਬੋਲਦੇ ਹਨ ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇੰਗਲਿਸ਼ ਬੋਲਣੀ ਲਿਖਣੀ ਅਤੇ ਸੁਣਨੀ ਸਿਖਾਈ ਜਾ ਰਹੀ ਹੈ
-PTC News