ਨਵੀ ਦਿੱਲੀ :ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਅਗਨੀਪਥ ਉੱਤੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਦਾ ਕਹਿਣਾ ਹੈ ਕਿ ਅਗਨੀਪਥ ਸਕੀਮ ਨੌਜਵਾਨਾਂ ਲਈ ਸੁਨਹਿਰਾ ਮੌਕਾ ਲੈ ਕੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਕੋਲ ਨੌਜਵਾਨਾਂ ਦੀ ਵੱਡੀ ਪਾਵਰ ਹੈ ਅਤੇ ਦੇਸ਼ ਨੌਜਵਾਨਾਂ ਦੀ ਊਰਜਾ ਨਾਲ ਦੇਸ਼ ਨੂੰ ਅੱਗੇ ਲੈ ਕੇ ਆਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਆਰਮੀ ਨੇ ਸਾਂਝੀਆ ਬੈਠਕਾ ਕਰਕੇ ਅਗਨੀਪਥ ਯੋਜਨਾ ਨੂੰ ਲੈ ਕੇ ਆਏ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਅਗਨੀਪਥ ਸਕੀਮ ਵਿੱਚ ਉਮਰ ਇਕ ਸਾਲ ਲਈ ਵਧਾ ਕੇ 23 ਸਾਲ ਤੱਕ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਵੀਰ ਭਰਤੀ ਰੈਲੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 4 ਜੁਲਾਈ ਤੋਂ ਸ਼ੁਰੂ ਹੋਵੇਗੀ। 83 ਭਰਤੀ ਰੈਲੀਆਂ ਰਾਹੀਂ 40 ਹਜ਼ਾਰ ਦੇ ਕਰੀਬ ਭਰਤੀਆਂ ਕੀਤੀਆਂ ਜਾਣਗੀਆਂ।
ਭਾਰਤੀ ਫੌਜ ਜਲਦੀ ਹੀ ਰੈਲੀ ਦੀ ਭਰਤੀ ਬਾਰੇ ਪੂਰੀ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰੇਗੀ। ਅਗਨੀਵੀਰ ਵਜੋਂ ਭਰਤੀ ਲਈ ਯੋਗਤਾ ਦੇ ਮਾਪਦੰਡਾਂ ਦਾ ਜ਼ਿਕਰ ਭਾਰਤੀ ਫੌਜ ਦੀ ਭਰਤੀ ਵੈੱਬਸਾਈਟ https://joinindianarmy.nic.in/index.htm 'ਤੇ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਅਗਨੀਵੀਰਾਂ ਨੂੰ ਜਨਰਲ ਡਿਊਟੀ, ਟੈਕਨੀਕਲ, ਐਵੀਏਸ਼ਨ ਅਤੇ ਅਸਲਾ ਪ੍ਰੀਖਿਅਕ, ਅਗਨੀਵੀਰ ਕਲਰਕ/ਸਟੋਰ ਕੀਪਰ, ਅਗਨੀਵੀਰ ਟਰੇਡਸਮੈਨ ਦੀਆਂ ਅਸਾਮੀਆਂ ਲਈ ਭਰਤੀ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਦੀ ਉਮਰ ਸੀਮਾ 17.5 ਸਾਲ ਤੋਂ 23 ਸਾਲ ਤੱਕ ਹੋਵੇਗੀ। ਉਨ੍ਹਾਂ ਨੇ ਦੱਸਿਆ ਗਿਆ ਹੈ ਕਿ 2022-23 ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ 2 ਸਾਲ ਦੀ ਛੋਟ ਦਿੱਤੀ ਗਈ ਹੈ। ਇਹ ਛੋਟ ਸਿਰਫ਼ ਇੱਕ ਸਾਲ ਲਈ ਹੀ ਮਿਲੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਨੋਟੀਫਿਕੇਸ਼ਨ ਮੁਤਾਬਕ ਫੌਜ 'ਚ ਅਗਨੀਵੀਰਾਂ ਨੂੰ ਸਾਲ 'ਚ 30 ਛੁੱਟੀਆਂ ਮਿਲਣਗੀਆਂ।
ਉਨ੍ਹਾਂ ਨੇ ਕਿਹਾ ਹੈ ਕਿ ਆਰਮੀ ਦੀ ਭਰਤੀ ਦੇ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ.। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਪਥ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਪੋਸਟ ਲਈ 50 ਲੋਕ ਆਉਂਦੇ ਹਨ ਪਰ ਚੋਣ ਇਕ ਦੀ ਹੀ ਹੁੰਦੀ ਹੈ ਉਨ੍ਹਾਂ ਨੇ ਕਿਹਾ ਹੈ ਅਗਨੀਪਥ ਸਕੀਮ ਸਾਰੇ ਨੌਜਵਾਨਾਂ ਲਈ ਨਵਾਂ ਭਵਿੱਖ ਲੈ ਕੇ ਆਏ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਅਗਨੀਪਥ ਸਕੀਮ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਰਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਫੌਜ਼ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਪਥ ਸਕੀਮ ਲਿਆਉਣ ਲਈ ਬਹੁਤ ਸਾਰੀਆਂ ਵਿਚਾਰਾਂ ਕੀਤੀਆ ਗਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਵੀਰ ਹਮੇਸ਼ਾ ਦੇਸ਼ ਲਈ ਲੜੇਗਾ ਅਤੇ ਉਸ ਨੂੰ ਵੀ ਪਰਮਵੀਰ ਚੱਕਰ ਮਿਲੇਗਾ।ਉਨ੍ਹਾਂ ਨੇ ਕਿਹਾ ਹੈ ਕਿ ਅਗਨੀਪਥ ਸਕੀਮ ਸਾਰੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਫੌਜ਼ ਵਿੱਚ ਕੰਮ ਕਰਨਾ ਇਕ ਜਾਨੂੰਨ ਹੈ।
ਏਅਰ ਮਾਰਸ਼ਲ ਸੂਰਜ ਝਾਂ ਦਾ ਕਹਿਣਾ ਹੈ ਕਿ ਅਗਨੀਵੀਰ ਸਾਡੇ ਦੇਸ਼ ਲਈ ਇਕ ਨਵਾਂ ਭਵਿੱਖ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਮੀਟਿੰਗ ਤੋਂ ਬਾਅਦ ਹੀ ਅਗਨੀਪਥ ਸਕੀਮ ਲਈ ਹਰ ਆਧੁਨਿਕ ਤਕਨਾਲੋਜੀ ਨਾਲ ਲੈੱਸ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਅਗਨੀਵੀਰ ਦੀ ਟ੍ਰੇਨਿੰਗ ਵਿੱਚ ਨਵੀਂ ਤਕਨੀਕ ਲੈ ਕੇ ਆਏ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਏਅਰ ਫੋਰਸ ਦੀ ਜਿੰਮੇਵਾਰੀ ਬਣਦੀ ਹੈ ਕਿ ਦੇਸ਼ ਨੂੰ ਚੰਗੇ ਜਵਾਨ ਅਤੇ ਅਧਿਕਾਰੀ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਵੀਰ ਦੀ ਭਰਤੀ ਪਹਿਲਾ ਵਾਲੀ ਭਰਤੀ ਵਾਂਗ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਭਰਤੀ ਪ੍ਰਕਿਰਿਆ ਵੀ ਪਹਿਲਾ ਵਾਂਗ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੂਰਾ ਸ਼ਾਡਿਊਲ ਨੋਟੀਫਿਕੇਸ਼ਨ ਵਿੱਚ ਦਿੱਤਾ ਗਿਆ ਹੈ।
ਨੇਵੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਗਨੀਪਥ ਸਕੀਮ ਨੌਜਵਾਨਾਂ ਲਈ ਚੰਗਾ ਭਵਿੱਖ ਲੈ ਕੇ ਆਏਗਾ। ਉਨ੍ਹਾਂ ਨੇ ਕਿਹਾ ਹੈ ਕਿ 4 ਸਾਲ ਬਾਅਦ ਮਰਚੈਂਟ ਨੇਵੀ ਵਿੱਚ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਪਥ ਸਕੀਮ ਅਣਗਿਣਤ ਅਗਨੀਵੀਰ ਪੈਦਾ ਕਰੇਗੀ ਅਤੇ ਉਨ੍ਹਾਂ ਦੀ 4 ਸਾਲਾਂ ਦੀ ਨੌਕਰੀ ਦਾ ਤਜਰਬਾ ਅਤੇ ਟ੍ਰੇਨਿੰਗ ਦੇ ਸਰਟੀਫਿਕੇਟ ਨਾਲ ਮਰਚੈਂਟ ਨੇਵੀ ਲਈ ਰਸਤਾ ਖੋਲ੍ਹੇਗੀ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਵੀਰ ਇਕ ਜਿੰਮੇਵਾਰ ਨਾਗਰਿਕ ਬਣਾਏਗੀ। ਉਨ੍ਹਾਂ ਨੇ ਕਿਹਾ ਹੈ ਕਿ ਅਗਨੀਵੀਰਾਂ ਨੂੰ ਸਮੁੰਦਰ ਵਿੱਚ ਪੂਰੀ ਤਰ੍ਹਾਂ ਨਾਲ ਪ੍ਰੋਫੈਸਨਲ ਟ੍ਰੇਨਿੰਗ ਦਿੱਤੀ ਜਾਵੇਗੀ
ਫੌਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਰਤੀ ਰੈਲੀ ਸ਼ੁਰੂ ਹੋਣਗੀਆ। ਉਨ੍ਹਾਂ ਨੇ ਕਿਹਾ ਹੈ ਕਿ 80 ਤੋਂ ਵੱਧ ਰੈਲੀਆ ਹੋਣਗੀਆ। ਉਨ੍ਹਾਂ ਨੇ ਕਿਹਾ ਹੈ ਅਗਨੀਵੀਰਾਂ ਦੀ ਭਰਤੀ ਲਈ ਪਹਿਲਾ ਟੈੱਸਟ 16 ਅਕਤੂਬਰ ਨੂੰ ਹੋਵੇਗਾ। ਪਹਿਲੇ ਬੈਚ ਦੀ ਟ੍ਰੇਨਿੰਗ ਖਤਮ ਹੁੰਦੇ ਸਾਰ ਹੀ ਯੂਨਿਟਾਂ ਵਿੱਚ ਡਿਊਟੀ ਉੱਤੇ ਤਾਇਨਾਤ ਹੋਵੇਗਾ। ਰੈਲੀਆ ਪਹਿਲੀ ਜੁਲਾਈ ਤੋਂ ਹੋਵੇਗੀ।
ਇਹ ਵੀ ਪੜ੍ਹੋ:ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਫੌਜ ਨੇ ਕੀਤਾ ਨੋਟੀਫਿਕੇਸ਼ਨ ਜਾਰੀ
-PTC News