ਰਾਸ਼ਟਰਪਤੀ ਰਾਮ ਨਾਥ ਕੋਵਿੰਦ 15 ਤੋਂ 21 ਮਈ ਤੱਕ ਦੋ ਕੈਰੇਬੀਅਨ ਦੇਸ਼ਾਂ ਦਾ ਕਰਨਗੇ ਦੌਰਾ

By  Pardeep Singh May 15th 2022 07:37 AM

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ 15 ਮਈ ਤੋਂ ਜਮਾਇਕਾ ਅਤੇ ਸੇਂਟ ਵਿਨਸੈਂਟ ਐਂਡ ਗ੍ਰੇਨਾਡਾਈਨਜ਼  ਦੇ ਇੱਕ ਹਫ਼ਤੇ ਦੇ ਦੌਰੇ 'ਤੇ ਹੋਣਗੇ। ਕਿਸੇ ਭਾਰਤੀ ਰਾਜ ਮੁਖੀ ਦੀ ਇਨ੍ਹਾਂ ਦੋ ਕੈਰੇਬੀਅਨ ਦੇਸ਼ਾਂ ਦੀ ਇਹ ਪਹਿਲੀ ਯਾਤਰਾ ਹੈ। ਵਿਦੇਸ਼ ਮੰਤਰਾਲੇ 'ਚ ਸਕੱਤਰ (ਪੂਰਬ) ਸੌਰਭ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਯਾਤਰਾ ਕੈਰੇਬੀਅਨ ਖੇਤਰ ਦੇ ਦੇਸ਼ਾਂ ਨਾਲ ਭਾਰਤ ਦੀ ਉੱਚ ਪੱਧਰੀ ਸਾਂਝ ਨੂੰ ਜਾਰੀ ਰੱਖਣ ਨੂੰ ਦਰਸਾਉਂਦੀ ਹੈ ਅਤੇ ਛੋਟੇ ਵਿਕਾਸਸ਼ੀਲ ਟਾਪੂ ਦੇਸ਼ਾਂ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਹੈ ਕਿ ਰਾਸ਼ਟਰਪਤੀ ਕੋਵਿੰਦ 15 ਤੋਂ 21 ਮਈ ਤੱਕ ਜਮਾਇਕਾ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ (ਐਸਵੀਜੀ) ਦਾ ਅਧਿਕਾਰਤ ਦੌਰਾ ਕਰਨਗੇ।" ਕਿਸੇ ਭਾਰਤੀ ਰਾਜ ਮੁਖੀ ਦੀ ਇਨ੍ਹਾਂ ਦੇਸ਼ਾਂ ਦੀ ਇਹ ਪਹਿਲੀ ਯਾਤਰਾ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿੰਦ 15 ਤੋਂ 18 ਮਈ ਤੱਕ ਜਮਾਇਕਾ 'ਚ ਰਹਿਣਗੇ, ਜਿਸ ਦੌਰਾਨ ਉਹ ਆਪਣੇ ਹਮਰੁਤਬਾ ਜਮਾਇਕਾ ਦੇ ਗਵਰਨਰ ਜਨਰਲ ਸਰ ਪੈਟਰਿਕ ਐਲਨ ਨਾਲ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ।ਕੋਵਿੰਦ ਉੱਥੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਅਤੇ ਹੋਰ ਪਤਵੰਤਿਆਂ ਨਾਲ ਵੀ ਮੁਲਾਕਾਤ ਕਰਨਗੇ। ਕੁਮਾਰ ਨੇ ਕਿਹਾ ਕਿ ਰਾਸ਼ਟਰਪਤੀ ਜਮਾਇਕਾ ਦੀ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਵੀ ਸੰਬੋਧਨ ਕਰਨਗੇ। ਮਹੱਤਵਪੂਰਨ ਗੱਲ ਇਹ ਹੈ ਕਿ ਜਮਾਇਕਾ ਵਿੱਚ 70,000 ਵਿਦੇਸ਼ੀ ਭਾਰਤੀ ਰਹਿੰਦੇ ਹਨ, ਜੋ ਭਾਰਤ ਨਾਲ ਇੱਕ ਜਿਊਂਦੇ-ਜਾਗਦੇ ਪੁਲ ਦਾ ਕੰਮ ਕਰਦੇ ਹਨ। ਕੁਮਾਰ ਨੇ ਕਿਹਾ ਕਿ ਇਹ ਦੌਰਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਕਿਉਂਕਿ 2022 ਭਾਰਤ ਅਤੇ ਜਮਾਇਕਾ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 60 ਸਾਲ ਪੂਰੇ ਕਰ ਰਿਹਾ ਹੈ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਸ ਦੌਰਾਨ ਰਾਸ਼ਟਰਪਤੀ ਕਿੰਗਸਟਨ ਵਿੱਚ ਇੱਕ ਸੜਕ ਦਾ ਨਾਮ ਡਾ.ਬੀ.ਆਰ.ਅੰਬੇਦਕਰ ਦੇ ਨਾਂ 'ਤੇ ਰੱਖਣ ਦੇ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ। ਆਪਣੀ ਯਾਤਰਾ ਦੇ ਦੂਜੇ ਪੜਾਅ ਵਿੱਚ, ਕੋਵਿੰਦ 18 ਤੋਂ 21 ਮਈ ਤੱਕ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ SVG ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਦੇ ਸਕੱਤਰ (ਪੂਰਬ) ਨੇ ਕਿਹਾ, ''ਇਸ ਦੌਰੇ ਦੌਰਾਨ ਉਹ ਆਪਣੇ ਹਮਰੁਤਬਾ ਗਵਰਨਰ ਜਨਰਲ ਸੂਜ਼ਨ ਡੌਗਨ ਨਾਲ ਗੱਲਬਾਤ ਕਰਨਗੇ। ਉਹ ਪ੍ਰਧਾਨ ਮੰਤਰੀ ਰਾਲਫ ਈ. ਗੋਂਸਾਲਵੇਸ ਦੇ ਨਾਲ-ਨਾਲ ਹੋਰ ਪਤਵੰਤਿਆਂ ਨਾਲ ਵੀ ਮੁਲਾਕਾਤ ਕਰਨਗੇ। ਕੋਵਿੰਦ ਸੇਂਟ ਵਿਨਸੇਂਟ ਅਤੇ ਗ੍ਰੇਨਾਡੀਨਜ਼ ਦੇ ਹਾਊਸ ਆਫ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ। ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਹਸਪਤਾਲ 'ਚ ਲੱਗੀ ਅੱਗ ਬਾਰੇ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਵੱਡੀ ਗੱਲ -PTC News

Related Post