ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਨਵਾਂ ਮੰਤਰੀ ਮੰਡਲ ਕੱਲ ਸਹੁੰ ਚੁੱਕਣ ਲਈ ਤਿਆਰ ਹੈ। ਪੰਜਾਬ ਸਿਵਲ ਸਕੱਤਰੇਤ ਵਿਖੇ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਸ਼ਨੀਵਾਰ ਦੁਪਿਹਰ ਸਾਢੇ 12 ਵਜੇ ਬੁਲਾ ਲਈ ਗਈ ਹੈ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆ ਹਨ।
ਪੰਜਾਬ ਦੀ ਨਵੀ ਟੀਮ ਆਪਣੀ ਜਿੰਮੇਵਾਰੀਆਂ ਸੰਭਾਲਣ ਲਈ ਤਿਆਰ ਹਨ। ਪੰਜਾਬ ਵਿੱਚ ਵਿਧਾਨਸਭਾ ਸੀਟਾਂ ਦੇ ਲਿਹਾਜ ਨਾਲ ਸਿਰਫ 15 ਫੀਸਦੀ ਮੰਤਰੀ ਹੀ ਬਣਾਏ ਜਾ ਸਕਦੇ ਹਨ। ਇਸ ਹਿਸਾਬ ਨਾਲ 16 ਮੰਤਰੀ ਹੀ ਬਣਾਏ ਜਾ ਸਕਦੇ ਹਨ।ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ ਸਹੁੰ ਚੁੱਕੇਗਾ ਅਤੇ ਪੰਜਾਬ ਭਵਿੱਖ ਲਈ ਕਈ ਵੱਡੇ ਫੈਸਲੇ ਲੈ ਸਕਦਾ ਹੈ।ਪੰਜਾਬ ਸਰਕਾਰ ਦਾ ਵਿਸਥਾਰ ਹੋਵੇਗਾ।