ਪਾਵਰਕਾਮ ਦੀ ਪੰਜਾਬ ਦੇ ਸਨਅਤਕਾਰਾਂ ਨੂੰ ਵੱਡੀ ਅਪੀਲ, ਕਈ ਥਾਵਾਂ 'ਤੇ ਲੱਗਣਗੇ ਕੱਟ

By  Pardeep Singh May 15th 2022 08:52 AM -- Updated: May 15th 2022 06:58 PM

ਚੰਡੀਗੜ੍ਹ: ਦੇਸ਼ ਭਰ ਵਿੱਚ ਗਰਮੀ ਦੇ ਵੱਧਣ ਨਾਲ ਬਿਜਲੀ ਦੀ ਮੰਗ ਵੀ ਵੱਧ ਗਈ। ਉਥੇ ਹੀ ਦੇਸ਼ ਦੇ ਬਹੁਤ ਸਾਰੇ ਸੂਬੇ ਬਿਜਲੀ ਸੰਕਟ ਨਾਲ ਜੂਝ ਰਹੇ ਹਨ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਗਰਮੀ ਵੱਧ ਰਹੀ ਹੈ। ਗਰਮੀ ਵੱਧਣ ਨਾਲ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ 11000 ਮੈਗਾਵਾਟ ਤੋਂ ਵੱਧ ਰਹੀ ਹੈ। ਬਿਜਲੀ ਦੀ ਘਾਟ ਹੋਣ ਕਾਰਨ ਪਾਵਰਕਾਮ ਵੱਲੋਂ 3-6 ਘੰਟਿਆਂ ਤੱਕ ਬਿਜਲੀ ਦੇ ਕੱਟ ਲਗਾਏ ਜਾਂਦੇ ਹਨ। ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ ਬਿਜਲੀ ਬੋਰਡ ਵੱਲੋਂ ਬਿਜਲੀ ਬਚਾਓ ਮੁਹਿੰਮ ਤਹਿਤ  ਏਅਰਕੰਡੀਸ਼ਨ ਦੇ ਟੈਂਪਰੇਚਰ 26 ਡਿਗਰੀ ਤੋਂ ਉਪਰ ਰੱਖਣ ਦੀ ਅਪੀਲ ਕੀਤੀ ਹੈ।ਪਾਵਰਕਾਮ ਵੱਲੋਂ ਪੰਜਾਬ ਦੀਆਂ ਸਨਅਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਫਤੇ ਵਿੱਚ ਰੱਖਣ ਵਾਲਾ ਇਕ ਆਫ ਐਤਵਾਰ ਨੂੰ ਨਾ ਰੱਖਣ ਸਗੋਂ ਜ਼ਿਲ੍ਹੇ ਵਾਈਜ਼ ਵੰਡ ਕੇ ਰੱਖਣ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਨਾਲ ਬਿਜਲੀ ਦੀ ਘਾਟ ਘੱਟ ਮਹਿਸੂਸ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪਾਵਰਕਾਮ ਨੂੰ ਐਤਵਾਰ ਇੰਡਸਟਰੀ ਬੰਦ ਹੋਣ ਨਾਲ 1800 ਮੈਗਾਵਾਟ ਦੀ ਬਚਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੇ ਸ਼ਡਿਊਲ ਅਨੁਸਾਰ ਕੰਮ ਕਰਦੇ ਹਨ ਤਾਂ ਰੋਜ਼ਾਨਾ 300-500 ਮੈਗਾਵਾਟ ਦੀ ਬਚਤ ਹੋ ਸਕਦੀ ਹੈ। ਬਿਜਲੀ ਦੀ ਮੰਗ ਘੱਟਣ ਕਾਰਨ ਵੱਖ-ਵੱਖ ਥਰਮਲ ਪਲਾਂਟਾਂ ਦੇ ਤਿੰਨ ਯੂਨਿਟ ਕੀਤੇ ਬੰਦ ਸ਼ੱਟਡਾਊਨ ਸ਼ਡਿਊਲ:- ਸੋਮਵਾਰ -- ਲੁਧਿਆਣਾ ਵੈਸਟ ਮੰਗਲਵਾਰ --ਲੁਧਿਆਣਾ ਈਸਟ ਲੁਧਿਆਣਾ ਸਬ ਅਰਬਨ ਬੁੱਧਵਾਰ --ਪਟਿਆਲਾ ਸੰਗਰੂਰ ਤੇ ਬਰਨਾਲਾ ਵੀਰਵਾਰ --ਜਲੰਧਰ ਕਪੂਰਥਲਾ ਨਵਾਂਸ਼ਹਿਰ ਹੁਸ਼ਿਆਰਪੁਰ ਸ਼ੁੱਕਰਵਾਰ --ਮੋਹਾਲੀ ਸਰਕਲ ਸ਼ਨੀਵਾਰ --ਰੋਪਡ਼ ਸਰਕਲ ਐਤਵਾਰ --ਅੰਮ੍ਰਿਤਸਰ, ਸਿਟੀ ਅੰਮ੍ਰਿਤਸਰ ਸਬ ਅਰਬਨ, ਗੁਰਦਾਸਪੁਰ, ਬਠਿੰਡਾ, ਤਰਨਤਾਰਨ, ਫ਼ਰੀਦਕੋਟ, ਮੁਕਤਸਰ ਅਤੇ ਫਿਰੋਜ਼ਪੁਰ। ਗਰਮੀ ਦੇ ਵੱਧਣ ਕਾਰਨ ਬਿਜਲੀ ਦੀ ਮੰਗ ਵੱਧਣ ਨਾਲ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਮਈ ਮਹੀਨੇ ਦੇ ਅਖੀਰ ਤੋਂ ਹੀ ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨੇ ਸ਼ੁਰੂ ਕੀਤੇ ਜਾਂਦੇ ਹਨ ਅਤੇ ਜਦੋਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਤਾਂ ਇਕੋਂ ਦਮ ਬਿਜਲੀ ਦੀ ਖਪਤ ਵੱਧੇਗੀ। ਪੰਜਾਬ ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਅਪੀਲ ਕਰ ਰਹੀ ਹੈ ਪਰ ਇੱਥੇ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਜਦੋਂ ਖੇਤ ਤਿਆਰ ਕੀਤਾ ਜਾਂਦਾ ਹੈ ਤਾ ਉਸ ਵਕਤ ਵੀ ਪਾਣੀ ਦੀ ਲੋੜ ਤਾਂ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਘੱਟ ਬਿਜਲੀ ਦੀ ਖਪਤ ਹੁੰਦੀ ਹੈ। ਇਹ ਵੀ ਪੜ੍ਹੋ:ਮਹਿੰਗਾਈ ਦੀ ਵੱਡੀ ਮਾਰ, CNG ਦੀ ਕੀਮਤ 'ਚ 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਰਾਹੀਂ 512 ਅਤੇ ਯੂਨਿਟ ਨੰਬਰ 3 ਰਾਹੀਂ 536 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ। ਇਸ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਵੀ ਪ੍ਰਬੰਧਕਾਂ ਵੱਲੋਂ ਚਾਲੂ ਕੀਤਾ ਗਿਆ ਸੀ ਪਰ ਤਕਨੀਕੀ ਖਰਾਬੀ ਆਉਣ ਕਾਰਨ 660 ਮੈਗਾਵਾਟ ਸਮਰੱਥਾ ਵਾਲੇ ਇਸ ਯੂਨਿਟ ਨੂੰ ਅਚਾਨਕ ਮੁੜ ਬੰਦ ਕਰਨਾ ਪੈ ਗਿਆ। ਬੀਤੀ ਰਾਤ ਚੱਲਿਆ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਯੂਨਿਟ ਨੰਬਰ 2 ਮੁੜ ਹੋਇਆ ਬੰਦ ਹੋ ਗਿਆ ਸੀ ਅਤੇ ਤਕਨੀਕੀ ਨੁਕਸ ਦੂਰ ਕਰਨ ਪਿੱਛੋਂ ਸ਼ਾਮ 5 ਵਜੇ ਮੁੜ ਚੱਲ ਗਿਆ ਹੈ। ਲਹਿਰਾ ਮੁਹੱਬਤ ਦਾ ਇੱਕ ਹੋਰ ਯੂਨਿਟ ਵੀ ਬੰਦ ਹੋਇਆ ਸੀ। ਅਧਿਕਾਰਤ ਸੂਚਨਾ ਅਨੁਸਾਰ ਇਹ ਯੂਨਿਟ ਕੋਲਾ ਬਚਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ। ਕੁਲ ਮਿਲਾ ਕੇ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿਚੋਂ 5 ਯੂਨਿਟ ਬੰਦ ਹਨ ਜਿਸ ਨਾਲ 1150 ਮੈਗਾਵਾਟ ਦੀ ਕਮੀ ਪਾਵਰਕਾਮ ਨੂੰ ਝੱਲਣੀ ਪੈ ਰਹੀ ਹੈ। -PTC News

Related Post