ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 22 ਨਵੇਂ ਐਸ.ਡੀ.ਓਜ਼ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਹਰ ਕੋਈ ਇਮਾਨਦਾਰੀ ਨਾਲ ਕੰਮ ਕਰੇ

By  Jasmeet Singh May 26th 2022 04:37 PM

ਚੰਡੀਗੜ੍ਹ, 26 ਮਈ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ 22 ਨਵੇਂ ਐੱਸ.ਡੀ.ਈਜ਼ ਨੂੰ ਨਿਯੁਕਤੀ ਪੱਤਰ ਦਿੱਤੇ। ਪੰਜਾਬ ਭਵਨ ਵਿਖੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਮੰਤਰੀ ਨੇ ਸਾਰੇ ਨਵ-ਨਿਯੁਕਤ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਪੱਤਰ ਵੰਡਦੇ ਸਮੇਂ ਇਹ ਵੀ ਕਿਹਾ ਕਿ ਕੋਈ ਵੀ ਉਨ੍ਹਾਂ ਕੋਲ ਬਦਲੀ ਦੀ ਮੰਗ ਨਾ ਕਰੇ, ਜਦੋਂ ਸਰਕਾਰ ਮਹਿਸੂਸ ਕਰੇਗੀ ਤਾਂ ਤੁਹਾਡੀ ਬਦਲੀ ਕਰ ਦਿੱਤੀ ਜਾਵੇਗੀ ਅਤੇ ਤੁਹਾਨੂੰ ਉਸ ਥਾਂ 'ਤੇ ਭੇਜ ਦਿੱਤਾ ਜਾਵੇਗਾ, ਜਿੱਥੇ ਲੋੜ ਹੋਵੇਗੀ। ਇਹ ਵੀ ਪੜ੍ਹੋ: ਫੜੇ ਜਾਣ 'ਤੇ ਮੀਟਰ ਰੀਡਰ ਨੇ ਚਬਾ ਦਿੱਤਾ 1000 ਰੁਪਏ, ਲੋਕਾਂ ਨੇ ਮੂੰਹ 'ਚ ਹੱਥ ਪਾ ਕੇ ਕੱਢੇ ਬਾਹਰ  ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਭਵਿੱਖ ਵਿੱਚ ਆਉਣ ਦਿੱਤੀ ਜਾਵੇਗੀ। ਝੋਨੇ ਦੀ ਬਿਜਾਈ ਸਮੇਂ ਬਿਜਲੀ ਕਿਵੇਂ ਪੂਰੀ ਕਰਨੀ ਹੈ ਇਸ ਲਈ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ। ਇਸ ਦੇ ਲਈ ਸਾਡੇ ਕੋਲ ਮੌਜੂਦ ਮਾਈਨ 'ਤੇ ਵੀ ਕੰਮ ਚੱਲ ਰਿਹਾ ਹੈ। ਸਾਡੇ ਅਧਿਕਾਰ ਇਸ ਕੰਮ ਵਿੱਚ ਲੱਗੇ ਹੋਏ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੋਲੇ ਦੀ ਕੋਈ ਕਮੀ ਨਾ ਆਵੇ। 2 ਸਪਤਾਹ ਪਹਿਲਾਂ ਵੀ ਬਿਜਲੀ ਮੰਤਰੀ ਨੇ ਕਿਹਾ ਸੀ ਕਿ ਬਿਜਲੀ ਦੀ ਬੇਮਿਸਾਲ ਮੰਗ ਦੇ ਬਾਵਜੂਦ, ਪੀਐਸਪੀਸੀਐਲ ਰਾਜ ਵਿੱਚ ਖਪਤਕਾਰਾਂ ਦੇ ਸਾਰੇ ਵਰਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰ ਰਿਹਾ ਹੈ। ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਮਹੀਨੇ ਤੋਂ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸੂਬੇ ਵਿੱਚ ਬਿਜਲੀ ਦੀ ਬੇਮਿਸਾਲ ਮੰਗ ਹੋਈ ਹੈ। ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਕਲਰਕ ਵਜੋਂ ਕੰਮ ਕਰਨਗੇ, ਪਰ 90 ਦਿਨਾਂ ਤੱਕ ਨਹੀਂ ਮਿਲੇਗੀ ਦਿਹਾੜੀ ਉਨ੍ਹਾਂ ਕਿਹਾ ਕਿ ਅਪਰੈਲ 2022 ਦੌਰਾਨ ਪੀਐਸਪੀਸੀਐਲ ਨੇ 10000 ਮੈਗਾਵਾਟ ਤੱਕ ਦੀ ਬਿਜਲੀ ਦੀ ਉੱਚ ਮੰਗ ਨੂੰ ਪੂਰਾ ਕੀਤਾ, ਜੋ ਕਿ ਅਪ੍ਰੈਲ 2021 ਦੇ ਮੁਕਾਬਲੇ 46% ਵੱਧ ਸੀ। ਇਹ ਬੇਮਿਸਾਲ ਬਿਜਲੀ ਦੀ ਮੰਗ ਮਈ 2022 ਵਿੱਚ ਨਿਰੰਤਰ ਜਾਰੀ ਰਹੀ, ਅਤੇ ਪੀਐਸਪੀਸੀਐਲ ਦੁਆਰਾ 10900 ਮੈਗਾਵਾਟ ਦੀ ਸਿਖਰ ਮੰਗ ਪੂਰੀ ਕੀਤੀ ਗਈ, ਜੋ ਮਈ 2021 ਦੇ ਮੁਕਾਬਲੇ 60% ਵੱਧ ਸੀ। -PTC News

Related Post