ਪੰਜਾਬ 'ਚ ਬਿਜਲੀ ਸੰਕਟ, ਕੋਲੇ ਦੀ ਸਮੱਸਿਆਂ ਬਰਕਰਾਰ

By  Pardeep Singh March 22nd 2022 04:32 PM

ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਦਾ ਸੰਕਟ ਮੰਡਰਾਉਣ ਲੱਗ ਪਿਆ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਬਿਜਲੀ ਦੀ ਘਾਟ ਹੋਣ ਕਰਕੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਤਲਵੰਡੀ ਸਾਬੋ ਦਾ ਨਿੱਜੀ ਖੇਤਰ ਦਾ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਜੋ ਕਿ ਕੋਲੇ ਦੀ ਮਾਮੂਲੀ ਜਿਹੀ ਆਮਦ ਤੋਂ ਬਾਅਦ ਕਲ ਮੁੜ ਚੱਲ ਪਿਆ ਸੀ ਅੱਜ 1219 hrs ਤੇ ਬਾਇਲਰ ਵਿੱਚ ਲੀਕੇਜ ਹੋਣ ਕਾਰਨ ਮੁੜ ਬੰਦ ਹੋ ਗਿਆ ਹੈ। ਸਰਕਾਰੀ ਰੋਪੜ ਥਰਮਲ ਪਲਾਂਟ ਦਾ ਇਕ ਯੂਨਿਟ ਨੰਬਰ ਤਿੰਨ ਐਮਰਜੈਂਸੀ ਲਈ ਬੰਦ ਰੱਖਿਆ ਗਿਆ ਹੈ ਜਦਕਿ ਯੂਨਿਟ ਨੰਬਰ ਚਾਰ ਬੁਆਇਲਰ ਲੀਕੇਜ ਕਰਕੇ ਬੰਦ ਹੋ ਗਿਆ ਹੈ। ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ ਨੰਬਰ ਦੋ ਤੇ ਚਾਰ ਐਮਰਜੈਂਸੀ 'ਚ ਚਲਾਉਣ ਲਈ ਬੰਦ ਰੱਖਿਆ ਹੈ ਤੇ ਯੂਨਿਟ ਨੰਬਰ ਤਿੰਨ ਪਾਣੀ ਦੀ ਘਾਟ ਕਰਕੇ ਬੰਦ ਹੈ। ਪੰਜਾਬ ਵਿਚ ਸਥਾਪਤ ਥਰਮਲਾਂ 'ਚ ਸਮਰੱਥਾ ਨਾਲੋਂ ਕਰੀਬ 2 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਘੱਟ ਹੋ ਰਿਹਾ ਹੈ।ਪੰਜਾਬ ਦੇ ਵੱਖ-ਵੱਖ ਥਰਮਲਾਂ ਦੇ ਛੇ ਯੂਨਿਟ ਬੰਦ ਹੋਣ ਕਰਕੇ 1400 ਮੈਗਾਵਾਟ ਤੋਂ ਵੱਧ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਕੋਲੇ ਦੀ ਸਮੱਸਿਆ ਬਰਕਰਾਰ ਹੈ। ਕੋਲਾ ਤੈਅ ਮੁੱਲ 'ਤੇ ਨਹੀਂ ਮਿਲ ਰਿਹਾ ਹੈ ਤੇ ਰੇਲਵੇ ਵੱਲੋਂ ਖਾਲੀ ਰੈਕ ਦੇਣ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਖਾਤਿਰ ਸਮੇਂ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਇਹ ਵੀ ਪੜ੍ਹੋ:ਅਖਿਲੇਸ਼ ਯਾਦਵ ਅਤੇ ਆਜ਼ਮ ਖਾਨ ਨੇ ਲੋਕ ਸਭਾ ਤੋਂ ਦਿੱਤਾ ਅਸਤੀਫ਼ਾ   -PTC News

Related Post