ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ 'ਚ ਕਰਵਾਇਆ ਪੋਸਟਰ ਮੇਕਿੰਗ ਕੰਪੀਟਿਸ਼ਨ ਅਤੇ ਕੁਇਜ਼ ਮੁਕਾਬਲਾ
ਖਰੜ: ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ ਖਰੜ ਵਿਖੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਪੋਸਟਰ ਮੇਕਿੰਗ ਕੰਪੀਟਿਸ਼ਨ ਅਤੇ ਕੁਇਜ਼ ਕਰਵਾਇਆ ਗਿਆ। ਪੋਸਟਰ ਮੇਕਿੰਗ ਕੰਪੀਟਿਸ਼ਨ ਵਿਚ 11 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿਚ ਪ੍ਰਿਯੰਕਾ ਨੇ ਪਹਿਲਾ ਸਥਾਨ ਅਤੇ ਚਾਂਦਨੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ ਕੁਇਜ਼ ਵਿਚ ਪੰਜ ਟੀਮਾਂ ਨੇ ਭਾਗ ਲਿਆ। ਇਨ੍ਹਾਂ ਟੀਮਾਂ ਵਿਚ ਰੌਚਕ ਮੁਕਾਬਲਾ ਹੋਇਆ। ਇਨ੍ਹਾਂ ਵਿਚੋਂ ਟੀਮ ‘ਡੀ’ ਪਹਿਲੇ ਸਥਾਨ ਅਤੇ ਟੀਮ ‘ਸੀ’ ਦੂਜੇ ਸਥਾਨ ਤੇ ਰਹੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੀ ਸਖ਼ਸ਼ੀਅਤ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਪ੍ਰੋਗਰਾਮ ਇੰਚਾਰਜ ਪ੍ਰੋ. ਆਭਾ ਨੇ ਸਟੇਜ ਨੂੰ ਸੰਭਾਲਦੇ ਹੋਏ ਬੜੀ ਕੁਸ਼ਲਤਾ ਨਾਲ ਇਹ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਪ੍ਰੋਗਰਾਮ ਵਿਚ ਕੰਪਿਊਟਰ ਸਾਇੰਸ ਵਿਭਾਗ ਅਤੇ ਕਾਲਜ ਦੇ ਹੋਰ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ। ਇਹ ਵੀ ਪੜ੍ਹੋ:ਗਰਮੀ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ -PTC News