ਮਾਨ ਸਰਕਾਰ PSPCL ਦੇ 2600 ਕਰੋੜ ਰੁਪਏ ਬਕਾਇਆ ਕਰੇ ਜਾਰੀ: ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਦੇ ਰੋਜ਼ਾਨਾ ਕੰਮਕਾਜ ਦਾ ਕੰਟਰੋਲ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਪਨੀਹਵਾਲੇ ਕਰ ਕੇ ਪੰਜਾਬ ਵਿਚ ਬਿਜਲੀ ਖੇਤਰ ਵਿਚ ਮਨੁੱਖ ਦਾ ਖੜ੍ਹਾ ਕੀਤਾ ਸੰਕਟ ਆਪ ਸਹੇੜ ਲਿਆ ਹੈ ਅਤੇ ਸਰਕਾਰ ਬਿਜਲੀ ਨਿਗਮ ਦੇ 2600 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਤੋਂ ਵੀ ਇਨਕਾਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਤਾਜ਼ਾ ਖੁਲ੍ਹਾਸਾ ਹੋਇਆ ਹੈ ਕਿ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਸਲਟੈਂਟ ਅਨੁਪਮ ਜੋਸ਼ੀ ਪੀ ਐਸ ਪੀ ਸੀ ਐਲ ਦੇ ਰੋਜ਼ਾਨਾ ਕੰਮਕਾਜ ਵਿਚ ਦਖਲ ਦੇ ਰਹੇ ਹਨ ਜੋ ਬਹੁਤ ਹੀ ਹੈਰਾਨੀ ਵਾਲੀ ਤੇ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਇਹਦਾਅਵਾ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਕੀਤਾ ਹੈ ਜੋ ਪੀ ਐਸ ਪੀ ਸੀ ਐਲ ਦੇ ਇੰਜੀਨੀਅਰਜ਼ ਦੀ ਜਥੇਬੰਦੀ ਹੈ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਵੇਖਿਆ ਸੀ ਕਿ ਕਿਵੇਂ ਇਕ ਪ੍ਰਾਈਵੇਟ ਕੰਸਲਟੈਂਟ ਗੈਰ ਕਾਨੂੰਨੀ ਤੌਰ ’ਤੇ ਕੈਬਨਿਟ ਮੀਟਿੰਗਾਂ ਵਿਚ ਭਾਗ ਲੈਂਦਾ ਹੈ ਤੇ ਪੰਜਾਬ ਸਰਕਾਰ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੁੰਦਾ ਹੈ। ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਇਕ ਪ੍ਰਾਈਵੇਟ ਕੰਸਲਟੈਂਸੀ ਪੀ ਐਸ ਪੀਸੀ ਐਨ ਨੂੰ ਚਲਾ ਰਹੀ ਹੈ। ਇਹ ਪੀ ਐਸ ਪੀ ਸੀ ਐਲ ਦੀ ਹੋਂਦ ਲਈ ਵੀ ਖਤਰਾ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀ ਸਰਕਾਰ ਆਪਣੇ ਦਿੱਲੀ ਵਿਚਲੇ ਸਿਆਸੀ ਆਕਾਵਾਂ ਦੇਹਵਾਲੇ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਗੱਲ ਪੰਜਾਬ ਦੇ ਹਿੱਤਾਂ ਦੇ ਵੀ ਖਿਲਾਫ ਹੈ ਕਿਉਂਕਿ ਪੀ ਐਸ ਪੀ ਸੀ ਐਲ ਕੋਲ ਫੰਡਾਂ ਦੀ ਤੋਟ ਹੈ ਜਿਸ ਕਾਰਨ ਉਹ ਵੱਧ ਵਿਆਜ਼ ਦਰਾਂ ’ਤੇ ਕਰਜ਼ਾ ਲੈਣ ਲਈ ਮਜ਼ਬੂਰ ਹੈ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਇਹ ਮਨੁੱਖ ਵੱਲੋਂ ਪੈਦਾ ਕੀਤਾ ਸੰਕਟ ਆਪ ਸਹੇੜਿਆ ਹੈ। ਉਹਨਾਂ ਕਿਹਾ ਕਿ ਇਸਦੇ ਨਤੀਜੇ ਬਹੁਤ ਮੰਦਭਾਗੇ ਹੋਣਗੇ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਦਾ ਢਹਿ ਢੇਰੀ ਹੋਣਾਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਲਈ ਤਬਾਹਕੁੰਨ ਸਾਬਤ ਹੋਵੇਗਾ ਅਤੇ ਇਸ ਨਾਲ ਆਮ ਆਦਮੀ ਵਾਸਤੇ ਵੀ ਬਹੁਤ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ।
ਮਜੀਠੀਆ ਨੇ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ ਦੇ ਬਿਜਲੀ ਬਿੱਲਾਂ ਦੇ 2600 ਕਰੋੜ ਰੁਪਏ ਪੀ ਐਸ ਪੀ ਸੀ ਐਲ ਨੂੰ ਦੇਣੇ ਹਨ। ਇਸ ਵਿਚ ਸਬਸਿਡੀ ਦੀ ਬਕਾਇਆ ਰਕਮ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਨਿਗਮ ਆਮ ਰੁਟੀਨ ਦੀ ਮੁਰੰਮਤ ਕਰਵਾਉਣ ਤੋਂ ਵੀ ਵਾਂਝਾ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸੂਬੇ ਦੇ ਇਤਿਹਾਸ ਵਿਚ ਪਹਿਲੀਵਾਰ ਸਰਦੀਆਂ ਵਿਚ ਵੀ ਬਿਜਲੀ ਕੱਟ ਲੱਗੇ ਹਨ। ਉਹਨਾਂ ਕਿਹਾ ਕਿ ਹੁਣ ਝੋਨੇ ਦੇ ਸੀਜ਼ਨ ਵਿਚ ਅਜਿਹੇ ਹੀ ਕੱਟ ਕਿਸਾਨਾਂ ਲਈ ਅਤੇ ਸੂਬੇ ਦੀ ਖੇਤੀ ਆਰਥਿਕਤਾ ਲਈ ਤਬਾਹਕੁੰਨ ਸਾਬਤ ਹੋਣਗੇ। ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੀ ਐਸ ਪੀ ਸੀ ਐਲ ਦਾ ਕੰਮ ਲੀਹ ’ਤੇ ਪਾਉਣ ਤੇ ਇਸਨੂੰ ਬਕਾਇਆ ਪੈਸੇ ਦੀ ਅਦਾਇਗੀ ਕਰਨ। ਉਹਨਾਂ ਇਹ ਵੀ ਮੰਗ ਕੀਤੀ ਕਿ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਸਿਖਰਲੇ ਅਹੁਦੇ ਭਰਨ ਅਤੇ ਨਿਗਮ ਵਿਚ ਬਾਹਰਲੀ ਦਖਲਅੰਦਾਜ਼ੀ ਬੰਦ ਕਰਨ ਸਮੇਤ ਚੁੱਕੇ ਮੁੱਦੇ ਵੀ ਹੱਲ ਕੀਤੇ ਜਾਣ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਪੀ ਐਸ ਪੀ ਸੀ ਐਲ ਦੇਸ਼ ਦੀ ਨੰਬਰ ਇਕ ਬਿਜਲੀ ਕੰਪਨੀ ਸੀ ਤੇ ਅਸੀਂ ਇਹ ਨਹੀਂ ਸਹਿ ਸਕਦੇ ਕਿ ਇਹ ਢਹਿ ਢੇਰੀ ਹੋ ਜਾਵੇ।