BJP Vs AAP: ਭਾਵੁਕ ਹੁੰਦਿਆਂ ਬੋਲੇ ਭਾਜਪਾ ਨੇਤਾ ਚੁੰਨੀ ਲਾਲ ਭਗਤ ਬਿਨਾਂ ਦੱਸੇ ਆਪ ਚ ਸ਼ਾਮਲ ਹੋ ਗਿਆ ਪੁੱਤ
ਪੰਜਾਬ 'ਚ ਜਲੰਧਰ ਪੱਛਮੀ ਤੋਂ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਮਹਿੰਦਰ ਭਗਤ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਚੁੰਨੀ ਲਾਲ ਭਗਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

ਜਲੰਧਰ: ਪੰਜਾਬ 'ਚ ਜਲੰਧਰ ਪੱਛਮੀ ਤੋਂ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਮਹਿੰਦਰ ਭਗਤ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਚੁੰਨੀ ਲਾਲ ਭਗਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਭਾਵੁਕ ਹੁੰਦਿਆਂ ਕਹਿੰਦੇ ਸੁਣਿਆ ਜਾ ਸਕਦਾ ਕਿ ਉਨ੍ਹਾਂ ਦਾ ਮੁੰਡਾ ਮਹਿੰਦਰ ਸਿੰਘ ਬਿਨਾਂ ਦੱਸੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਸ਼ਾਮਲ ਹੋਣ ਤੋਂ ਪਹਿਲਾਂ ਘੱਟੋ-ਘੱਟ ਇੱਕ ਵਾਰ ਗੱਲ ਕਰਨੀ ਚਾਹੀਦੀ ਸੀ।
ਭਾਵੁਕ ਸਾਬਕਾ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੇ 60 ਸਾਲ ਪਾਰਟੀ ਨੂੰ ਦਿੱਤੇ। ਪਾਰਟੀ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਪਛਾਣ ਭਾਜਪਾ ਨਾਲ ਹੀ ਹੈ। 1997 'ਚ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਸੀਟ ਜਿੱਤੀ ਸੀਜਿਸ ਦੇ ਬਦਲੇ ਪਾਰਟੀ ਨੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਵੀ ਦਿੱਤਾ।
ਭਗਤ ਦਾ ਕਹਿਣਾ ਸੀ ਕਿ ਪਰ ਨਾ ਜਾਣੇ ਕਿਉਂ ਹੁਣ ਉਨ੍ਹਾਂ ਦੇ ਮੁੰਡੇ ਨੇ ਬਿਨਾਂ ਕਿਸੇ ਵਿਚਾਰ ਚਰਚਾ ਦੇ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ। ਭਗਤ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਿੱਕੇ ਮੁੰਡੇ ਕੋਲੋਂ ਮਹਿੰਦਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਮਿਲੀ ਤੇ ਉਹ ਮਹਿੰਦਰ ਦੇ ਘਰ ਮੁੜਨ 'ਤੇ ਜ਼ਰੂਰੁ ਉਸ ਨਾਲ ਗੱਲਬਾਤ ਕਰਨਗੇ।
- Mankirat Aulakh: ਮਨਕੀਰਤ ਔਲਖ ਨੇ ਦੱਸਿਆ ਆਪਣੀ ਜਾਨ ਨੂੰ ਖ਼ਤਰਾ, ਪੁਲਿਸ ਕਰ ਰਹੀ ਹੈ ਜਾਂਚ