ਬੀਬੀ ਜਗੀਰ ਕੌਰ ਨੇ ਵਾਇਰਲ ਵੀਡੀਓ ਮਾਮਲੇ 'ਚ ਸਾਬਕਾ CM ਚੰਨੀ ਦਾ ਕੀਤਾ ਬਚਾਅ, ਪੜ੍ਹੋ ਕੀ ਕਿਹਾ

Bibi Jagir Kaur Reaction on Former CM Channi Viral video: ਬੀਬੀ ਜਗੀਰ ਕੌਰ ਨੇ ਵੀ ਸਾਬਕਾ ਸੀਐਮ ਚੰਨੀ ਦਾ ਮਾਮਲੇ ਵਿੱਚ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਗਲਤ ਵਿਖਾਇਆ ਗਿਆ ਹੈ ਅਤੇ ਅਸਲ ਵਿੱਚ ਇਹ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਤੋਂ ਬਹੁਤ ਵੱਖ ਸੀ। ਚੰਨੀ ਨੇ ਸਿਰਫ਼ ਉਨ੍ਹਾਂ ਦਾ ਸਤਿਕਾਰ ਕੀਤਾ ਸੀ।

By  KRISHAN KUMAR SHARMA May 13th 2024 08:45 PM

Bibi Jagir Kaur Reaction on Former CM Channi Viral video: ਜਲੰਧਰ ਤੋਂ ਕਾਂਗਰਸ (Congress) ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਠੋਡੀ 'ਤੇ ਹੱਥ ਲਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਭਖਣ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਬੀਬੀ ਜਗੀਰ ਕੌਰ ਉਨ੍ਹਾਂ ਦੀ ਵੱਡੀ ਭੈਣ ਹੈ ਅਤੇ ਵੱਡੀ ਭੈਣ ਮਾਂ ਬਰਾਬਰ ਹੁੰਦੀ ਹੈ। ਉਥੇ ਹੀ ਹੁਣ ਬੀਬੀ ਜਗੀਰ ਕੌਰ ਨੇ ਵੀ ਸਾਬਕਾ ਸੀਐਮ ਚੰਨੀ ਦਾ ਮਾਮਲੇ ਵਿੱਚ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਗਲਤ ਵਿਖਾਇਆ ਗਿਆ ਹੈ ਅਤੇ ਅਸਲ ਵਿੱਚ ਇਹ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਤੋਂ ਬਹੁਤ ਵੱਖ ਸੀ। ਚੰਨੀ ਨੇ ਸਿਰਫ਼ ਉਨ੍ਹਾਂ ਦਾ ਸਤਿਕਾਰ ਕੀਤਾ ਸੀ। 

ਬੀਬੀ ਜਗੀਰ ਕੌਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ, ''10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀਆਂ ਆਗੂਆਂ ਨਾਲ  ਕਾਗਜ਼ ਦਾਖ਼ਲ ਕਰਵਾਉਣ ਲਈ ਜਾ ਰਹੇ ਸਨ। ਆਹਮੋ-ਸਾਹਮਣੇ ਹੋਣ 'ਤੇ ਸਾਰੇ ਆਗੂਆਂ  ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹੇ ਬੁਲਾਈ।''

ਉਨ੍ਹਾਂ ਅੱਗੇ ਲਿਖਿਆ, ''ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁਕ ਕੇ ਫਤਿਹੇ ਸਾਂਝੀ ਕੀਤੀ ਤੇ ਉਵੇਂ ਹੀ ਝੁਕਿਆ ਹੋਇਆ ਮੇਰੇ ਦੋਵੇ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ।ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ।ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ। ਪਰ ਦੁੱਖ ਦੀ ਗੱਲ ਹੈ ਕਿ ਸ਼ੋਸ਼ਲ ਮੀਡੀਆ ਤੇ ਕਈ ਚੈਨਲਾਂ 'ਤੇ ਹੋਰ ਲੋਕਾਂ ਨੇ ਉਸ ਵੀਡੀਓ  ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚੋਂ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁਕ ਕੇ ਪ੍ਰਗਟਾਏ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਿਹੀ ਕਲਿਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੂਲ ਦਿੱਤਾ।''


ਉਨ੍ਹਾਂ ਕਿਹਾ ਕਿ ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਿਆ ਕੱਟ ਕੇ ਚਲਾਉਣਾ ਬਹੁਤ ਹੀ  ਸ਼ਰਾਰਤ ਪੂਰਨ ਸੀ ਤੇ ਇਹ ਮੇਰੇ ਲਈ,ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਅਤੇ ਕਸ਼ਟਦਾਇਕ ਹੈ।

Related Post