ਅੰਮ੍ਰਿਤਸਰ: ਭਾਜਪਾ ਦੀ ਲੋਕਲ ਇਕਾਈ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਪਹੁੰਚੀ ਡੀਸੀ ਦਫ਼ਤਰ

ਅੱਜ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਲੋਕਲ ਇਕਾਈ ਵੱਲੋਂ ਪੰਜਾਬ ਦੇ ਗਵਰਨਰ ਦੇ ਨਾਂ 'ਤੇ ਅੰਮ੍ਰਿਤਸਰ ਦੇ ਡੀਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 'ਤੇ ਸਵਾਲ ਚੁੱਕਦੇ ਹੋਏ ਇਹ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ।

By  Jasmeet Singh March 3rd 2023 02:11 PM

ਅੰਮ੍ਰਿਤਸਰ: ਅੱਜ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਲੋਕਲ ਇਕਾਈ ਵੱਲੋਂ ਪੰਜਾਬ ਦੇ ਗਵਰਨਰ ਦੇ ਨਾਂ 'ਤੇ ਅੰਮ੍ਰਿਤਸਰ ਦੇ ਡੀਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 'ਤੇ ਸਵਾਲ ਚੁੱਕਦੇ ਹੋਏ ਇਹ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ। 

ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਭਾਜਪਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਇੱਕ ਨਾਰਾ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ 'ਨਸ਼ੇ ਵਿੱਚ ਡੁੱਬਾ ਪੰਜਾਬ ਭਗਵੰਤ ਮਾਨ ਗੱਦੀ ਛੱਡੋ, ਭ੍ਰਿਸ਼ਟਾਚਾਰ ਵਿੱਚ ਡੁੱਬਿਆ ਪੰਜਾਬ ਭਗਵੰਤ ਮਾਨ ਗੱਦੀ ਛੱਡੋ'। 

ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਲੁੱਟ ਮਚਾਈ ਸੀ। ਉਨ੍ਹਾਂ ਹੁਣ ਪੰਜਾਬ ਵਿੱਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈਕੇ ਅਸੀ ਪੰਜਾਬ ਦੇ ਗਵਰਨਰ ਦੇ ਨਾਂ 'ਤੇ ਅੰਮ੍ਰਿਤਸਰ ਡੀਸੀ ਨੂੰ ਇਕ ਮੰਗ ਪੱਤਰ ਦੇਣ ਲਈ ਆਏ ਹਾਂ। 

ਉਨ੍ਹਾਂ ਕਿਹਾ ਜੌ ਸ਼ਰਾਬ ਮਾਫੀਆ, ਦਿੱਲੀ ਵਿੱਚ ਲੁੱਟ ਕਰ ਰਿਹਾ ਹੈ, ਜਿਹੜਾ ਐਕਸਾਇਜ਼ ਰੇਵਨਯੂ ਨੂੰ ਘਟਾ ਦਿੱਤਾ, ਉਹ ਹੀ ਪਾਲਿਸੀ ਪੰਜਾਬ ਵਿੱਚ ਲੈਕੇ ਆਏ ਹਨ। ਹੁਣ ਪ੍ਰਾਈਵੇਟ ਠੇਕੇਦਾਰਾਂ ਦਾ ਮੁਨਾਫ਼ਾ ਪੰਜ ਪ੍ਰਸੈਂਟ ਤੋਂ 12 ਪ੍ਰਸੈਂਟ ਕਰ ਦਿੱਤਾ ਹੈ। ਜਿਸ ਦੇ ਚਲਦੇ ਇਨ੍ਹਾਂ ਦਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅੱਜ ਜੇਲ੍ਹ ਦੀ ਹਵਾ ਖਾ ਰਿਹਾ ਹੈ। 

ਉਨ੍ਹਾਂ ਅੱਗੇ ਕਿਹਾ ਆਪ ਉਸੀ ਤਰਾਂ ਦੀ ਪਲਿਸੀ ਪੰਜਾਬ ਵਿੱਚ ਲੈ ਕੇ ਆਏ ਹਨ। ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਬਣੀ ਹੋਈ ਹੈ। ਆਏ ਦਿਨ ਕਤਲ ਹੋ ਰਹੇ ਹਨ, ਪੰਜਾਬ ਵਿੱਚ ਗੈਂਗਸਟਰਵਾਦ ਵਧ ਰਿਹਾ ਹੈ, ਬੰਬ ਫਟ ਰਹੇ ਹਨ, ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਹੈ, ਪੰਜਾਬ ਦੇ ਲੋਕ ਸਹਿਮੇ ਤੇ ਡਰੇ ਪਏ ਹਨ ਅਤੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। 

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਗੱਦੀ ਛੱਡਣ, ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ ਪਈ ਹੈ। ਪੰਜਾਬ ਵਿੱਚ ਵੀ ਉਹੀ ਨਿਤੀ ਅਪਣਾ ਰਹੇ ਹਨ। ਹਰਵਿੰਦਰ ਸੰਧੂ ਨੇ ਕਿਹਾ ਕਿ ਪੰਜਾਬ ਦਾ ਪੈਸਾ ਲੁੱਟ ਕੇ ਗੁਜਰਾਤ, ਰਾਜਸਥਾਨ ਵਿੱਚ ਲਗਾ ਰਹੇ ਹਨ। ਰਾਘਵ ਚੱਢਾ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਜਿਸਦੇ ਚੱਲਦੇ ਅੱਜ ਡੀਸੀ ਦਫ਼ਤਰ ਮੰਗ ਪੱਤਰ ਦੇਣ ਲਈ ਆਏ ਹਾਂ।

ਇਸ ਮੌਕੇ ਗੱਲਬਾਤ ਕਰਦੇ ਹੋਏ ਅੰਮਿਤਸਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਅੱਜ ਭਾਜਪਾ ਦੀ ਲੋਕਲ ਇਕਾਈ ਵੱਲੋਂ ਆਪਣੇ ਸੰਵਿਧਾਨਕ ਹੱਕਾਂ ਦਾ ਪ੍ਰਯੋਗ ਕਰਦੇ ਹੋਏ, ਮੈਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਆਬਕਾਰੀ ਨੀਤੀ ਟਤੇ ਸੁਆਲ ਚੁੱਕੇ ਹਨ। ਮੈਂ ਉਨ੍ਹਾਂ ਦਾ ਮੰਗ ਪੱਤਰ ਲੈ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਭੇਜ ਦਵਾਂਗਾ।

Related Post