ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਤੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ

By  Jasmeet Singh December 13th 2022 01:49 PM

ਮਨਿੰਦਰ ਸਿੰਘ ਮੋਂਗਾ, 13 ਦਸੰਬਰ: ਸੰਜੇ ਸਿੰਘ ਖ਼ਿਲਾਫ਼ ਮਾਣਹਾਨੀ ਦੇ ਮਾਮਲੇ 'ਚ ਅੱਜ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ  ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਹੋਏ ਤੇ ਉਨ੍ਹਾਂ ਨੇ ਕੇਸ ਬਾਬਤ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਸ ਦਾ ਫੈਸਲਾ ਤਾਂ ਪਹਿਲ‍ਾਂ ਹੀ ਹੋ ਗਿਆ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨਾਂ ਕੋਲੋਂ ਮੁਆਫ਼ੀ ਮੰਗੀ ਤੇ ਹੁਣ ਸੰਜੇ ਸਿੰਘ ਪੇਸ਼ੀ 'ਤੇ ਨਹੀਂ ਆ ਰਹੇ।

ਇਹ ਵੀ ਪੜ੍ਹੋ: ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪਹੁੰਚਿਆ ਪੁਲਿਸ ਥਾਣੇ, ਵੀਡੀਓ ਵਾਇਰਲ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੇਸ ਦੀ ਸੁਣਵਾਈ ਰੋਜ਼ਾਨਾ ਹੋਵੇ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ 'ਤੇ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਕੇਜਰੀਵਾਲ ਦਾ ਧਿਆਨ ਪੰਜਾਬ ਵੱਲ ਹੈ। 

ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਹਮਲੇ ਅੱਤਵਾਦ 'ਚ ਵੀ ਨਹੀਂ ਸੀ ਹੋਏ, ਜਿਵੇਂ ਹੁਣ ਸਾਰਾ ਤਾਣਾ ਬਾਣਾ ਵਿਗੜ ਗਿਆ। ਮਜੀਠੀਆ ਨੇ ਜਲੰਧਰ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਹੁਣ ਸਿੱਧੀਆਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਨਾ ਕੋਈ ਨਿਵੇਸ਼ ਹੋ ਰਿਹਾ ਤੇ ਨ ਹੀ ਕਿਸੇ ਨੂੰ ਨੌਕਰੀ ਮਿਲ ਰਹੀ ਹੈ। 

ਮੁੱਖ ਮੰਤਰੀ ਵੱਲੋਂ ਗੋਲਡੀ ਬਰਾੜ ਦੇ ਮਾਮਲੇ 'ਚ ਦਿੱਤੇ ਬਿਆਨ 'ਚ ਮਜੀਠੀਆ ਨੇ ਕਿਹਾ ਕਿ ਜਿਸ ਦਿਨ ਦਾ ਮੁੱਖ ਮੰਤਰੀ ਨੇ ਬਿਆਨ ਦਿੱਤਾ ਉਸ ਦਿਨ ਦੇ ਡੀਜੀਪੀ ਪੰਜਾਬ ਹੀ ਗਾਇਬ ਹੋ ਗਏ। ਉਨ੍ਹਾਂ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਕਿ ਇਨ੍ਹਾਂ ਵੱਡਾ ਗੈਂਗਸਟਰ ਫੜਿਆ ਹੋਵੇ ਅਤੇ ਪੁਲਿਸ ਵਾਹੋ ਵਾਹੀ ਨਾ ਖੱਟੇ। 

ਇਹ ਵੀ ਪੜ੍ਹੋ: Rapper Bohemia ਨੇ Sidhu Moosewala ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਵੀਡੀਓ ਵਾਇਰਲ

ਮੁੱਖ ਮੰਤਰੀ 'ਤੇ ਤੰਜ ਕੱਸਦਿਆਂ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਦੀ ਸ਼ਾਇਦ ਜੋਅ ਬਾਈਡਨ ਨਾਲ ਗੱਲ ਹੋਈ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇ ਮੁੱਖ ਮੰਤਰੀ ਸੂਬੇ ਦਾ ਖਿਆਲ ਨਹੀਂ ਰੱਖ ਰਹੇ ਤਾਂ ਗਵਰਨਰ ਪੰਜਾਬ ਦਖ਼ਲ ਦਿੰਦੇ ਹਨ ਹਨ ਤਾਂ ਇਹ ਸਵਾਗਤਯੋਗ ਹੈ।

Related Post